ਗੜ੍ਹਸ਼ੰਕਰ ਦੇ 13 ਵਾਰਡਾਂ 'ਚੋਂ ਆਮ ਆਦਮੀ ਪਾਰਟੀ ਦੇ 8, ਕਾਂਗਰਸ ਦਾ 1 ਤੇ 4 ਆਜ਼ਾਦ ਉਮੀਦਵਾਰ ਜੇਤੂ ਆਮ ਆਦਮੀ ਪਾਰਟੀ ਵਲੋਂ ਸਪੱਸ਼ਟ ਬਹੁਮਤ ਹਾਸਿਲ
ਅਜੀਤ ਡੈਸਕ
30-05-2026
ਵਾਰਡ 1 ਤੋਂ 'ਆਪ' ਉਮੀਦਵਾਰ ਬਿਮਲਾ ਦੇਵੀ ਜੇਤੂ
ਵਾਰਡ ਨੰਬਰ 1 ਤੋਂ 'ਆਪ ਉਮੀਦਵਾਰ ਬਿਮਲਾ ਦੇਵੀ ਨੂੰ 350 ਵੋਟਾਂ ਤੇ ਕੋਮਲ ਨੂੰ 171 ਵੋਟਾਂ ਹਾਸਿਲ ਹੋਈਆਂ | ਇਥੇ 3 ਵੋਟਾਂ ਨੋਟਾ ਪਈਆਂ ਨੂੰ ਤੇ 2 ਵੋਟਾਂ ਰੱਦ ਹੋਈਆਂ |
ਵਾਰਡ 2 ਤੋਂ ਆਜ਼ਾਦ ਉਮੀਦਵਾਰ ਵਿਨੋਦ ਕੁਮਾਰ ਸੈਣੀ ਜੇਤੂ
ਵਾਰਡ ਨੰਬਰ 2 ਤੋਂ ਜੇਤੂ ਰਹੇ ਆਜ਼ਾਦ ਉਮੀਦਵਾਰ ਵਿਨੋਦ ਕੁਮਾਰ ਸੈਣੀ ਨੂੰ 260, ਹਰਦੀਪ ਸਿੰਘ ਨੂੰ 265, ਨਿਤਿਨ ਸ਼ਰਮਾ ਨੂੰ 211, ਦਲਵਿੰਦਰ ਸਿੰਘ ਮਨੋਚਾ ਨੂੰ 141, ਹਰਬੰਸ ਲਾਲ ਭੱਟੀ ਨੂੰ 79, ਦਰਸ਼ਨ ਕੁਮਾਰ ਨੂੰ 30, ਅਮਿਤ ਕੁਮਾਰ ਨੂੰ 30 ਵੋਟਾਂ ਹਾਸਿਲ ਹੋਈਆਂ | ਇਥੇ 10 ਵੋਟਾਂ ਨੋਟਾ ਨੂੰ ਪਈਆਂ ਤੇ 32 ਵੋਟਾਂ ਰੱਦ ਹੋਈਆਂ |
ਵਾਰਡ ਨੰਬਰ 3 ਤੋਂ 'ਆਪ' ਉਮੀਦਵਾਰ ਜਸਬੀਰ ਕੌਰ ਜੇਤੂ
ਵਾਰਡ ਨੰਬਰ 3 ਤੋਂ ਜੇਤੂ 'ਆਪ' ਉਮੀਦਵਾਰ ਜਸਬੀਰ ਕੌਰ ਨੂੰ 573, ਵਿਜੇ ਕੁਮਾਰੀ ਨੂੰ 90, ਜਸਪ੍ਰੀਤ ਕੌਰ ਨੂੰ 71, ਬਲਜੀਤ ਕੌਰ ਨੂੰ 69 ਵੋਟਾਂ ਹਾਸਿਲ ਹੋਈਆਂ | ਇਥੇ 8 ਵੋਟਾਂ ਨੋਟਾ ਨੂੰ ਗਈਆਂ ਤੇ 11 ਵੋਟਾਂ ਰੱਦ ਹੋਈਆਂ |
ਵਾਰਡ ਨੰਬਰ 4 ਤੋਂ 'ਆਪ' ਉਮੀਦਵਾਰ ਪਿ੍ੰਸ ਜੇਤੂ
ਵਾਰਡ ਨੰਬਰ 4 ਤੋਂ ਜੇਤੂ 'ਆਪ' ਉਮੀਦਵਾਰ ਪਿ੍ੰਸ ਨੂੰ 299, ਪਵਨ ਕੁਮਾਰ ਨੂੰ 160 ਤੇ ਕੁਲਵਿੰਦਰ ਸੰਘਾ ਨੂੰ 84 ਵੋਟਾਂ ਪ੍ਰਾਪਤ ਹੋਈਆਂ | ਇਸ ਵਾਰਡ 'ਚ 5 ਵੋਟਾਂ ਨੋਟਾ ਨੂੰ ਪਈਆਂ ਤੇ 7 ਵੋਟਾਂ ਰੱਦ ਹੋਈਆਂ |
ਵਾਰਡ ਨੰਬਰ 5 ਤੋਂ 'ਆਪ' ਉਮੀਦਵਾਰ ਨੀਰਜ ਖੰਨਾ ਜੇਤੂ
ਵਾਰਡ ਨੰਬਰ 5 ਤੋਂ ਜੇਤੂ 'ਆਪ' ਉਮੀਦਵਾਰ ਨੀਰਜ ਖੰਨਾ ਨੂੰ 239 ਵੋਟਾਂ, ਜੋਗਿੰਦਰ ਕੌਰ ਨੂੰ 144 ਤੇ ਅਮਰਜੀਤ ਨੂੰ 119 ਵੋਟਾਂ ਹਾਸਿਲ ਹੋਈਆਂ | ਇਥੇ 3 ਵੋਟਾਂ ਨੋਟਾ ਨੂੰ ਪਈਆਂ ਤੇ 11 ਵੋਟਾਂ ਰੱਦ ਹੋਈਆਂ |
ਵਾਰਡ ਨੰਬਰ 6 ਤੋਂ 'ਆਪ' ਉਮੀਦਵਾਰ ਐਡਵੋਕੇਟ ਹਰਪ੍ਰੀਤ ਸਿੰਘ ਜੇਤੂ
ਵਾਰਡ ਨੰਬਰ 6 ਤੋਂ ਜੇਤੂ ਰਹੇ 'ਆਪ' ਉਮੀਦਵਾਰ ਐਡਵੋਕੇਟ ਹਰਪ੍ਰੀਤ ਸਿੰਘ ਨੂੰ 390, ਰਣਦੀਪ ਸਿੰਘ ਬੈਂਸ ਨੂੰ 119, ਅਮਰੀਕ ਸਿੰਘ ਨੂੰ 56 ਵੋਟਾਂ ਪ੍ਰਾਪਤ ਹੋਈਆਂ | ਇਥੇ 1 ਵੋਟ ਨੋਟਾ ਨੂੰ ਪਈ ਤੇ 13 ਵੋਟਾਂ ਰੱਦ ਹੋਈਆਂ |
ਵਾਰਡ ਨੰਬਰ 7 ਤੋਂ ਕਾਂਗਰਸੀ ਉਮੀਦਵਾਰ ਭਾਵਨਾ ਕ੍ਰਿਪਾਲ ਜੇਤੂ
ਵਾਰਡ ਨੰਬਰ 7 ਤੋਂ ਜੇਤੂ ਰਹੇ ਕਾਂਗਰਸੀ ਉਮੀਦਵਾਰ ਭਾਵਨਾ ਕ੍ਰਿਪਾਲ ਨੂੰ 178 ਵੋਟਾਂ, ਊਸ਼ਾ ਰਾਣੀ ਨੂੰ 171, ਸਰਬਜੀਤ ਕੌਰ ਨੂੰ 124, ਅਮਰਜੀਤ ਕੌਰ ਨੂੰ 21 ਤੇ ਕੰਚਨ ਰਾਣੀ ਨੂੰ 11 ਵੋਟਾਂ ਹਾਸਿਲ ਹੋਈਆਂ | ਇਥੇ 4 ਵੋਟਾਂ ਰੱਦ ਹੋਈਆਂ |
ਵਾਰਡ ਨੰਬਰ 8 ਤੋਂ 'ਆਪ' ਉਮੀਦਵਾਰ ਸੋਮ ਨਾਥ ਬੰਗੜ ਜੇਤੂ
ਵਾਰਡ ਨੰਬਰ 8 ਤੋਂ ਜੇਤੂ 'ਆਪ' ਉਮੀਦਵਾਰ ਸੋਮ ਨਾਥ ਬੰਗੜ ਨੂੰ 489, ਪਵਨ ਕੁਮਾਰ ਨੂੰ 301, ਰਾਮ ਮੂਰਤੀ ਨੂੰ 63 ਤੇ ਯੁਵਰਾਜ ਸਿੰਘ ਨੂੰ 25 ਵੋਟਾਂ ਹਾਸਿਲ ਹੋਈਆਂ | ਇਥੇ 2 ਵੋਟਾਂ ਨੋਟਾ ਨੂੰ ਪਈਆਂ ਤੇ 12 ਵੋਟਾਂ ਰੱਦ ਹੋਈਆਂ |
ਵਾਰਡ ਨੰਬਰ 9 ਤੋਂ 'ਆਪ' ਉਮੀਦਵਾਰ ਜਸਵਿੰਦਰ ਕੌਰ ਜੇਤੂ
ਵਾਰਡ ਨੰਬਰ 9 ਤੋਂ ਜੇਤੂ 'ਆਪ' ਉਮੀਦਵਾਰ ਜਸਵਿੰਦਰ ਕੌਰ ਨੂੰ 432, ਹਰਜੀਤ ਕੌਰ ਨੂੰ 148 ਤੇ ਸ਼ਾਲੂ ਦੇਵੀ ਨੂੰ 25 ਵੋਟਾਂ ਹਾਸਿਲ ਹੋਈਆਂ | ਇਥੇ 1 ਵੋਟ ਨੋਟਾ ਨੂੰ ਪਈ ਤੇ 10 ਵੋਟਾਂ ਰੱਦ ਹੋਈਆਂ |
ਵਾਰਡ ਨੰਬਰ 10 ਤੋਂ ਆਜ਼ਾਦ ਉਮੀਦਵਾਰ ਵਿਕਰਾਂਤ ਰਣਦੇਵ ਜੇਤੂ
ਵਾਰਡ ਨੰਬਰ 10 ਤੋਂ ਜੇਤੂ ਰਹੇ ਆਜ਼ਾਦ ਉਮੀਦਵਾਰ ਵਿਕਰਾਂਤ ਰਣਦੇਵ ਨੂੰ 399, ਭੁਪਿੰਦਰ ਸਿੰਘ ਨੂੰ 170, ਯੋਗੇਸ਼ ਕੁਮਾਰ ਵਾਲੀਆ ਨੂੰ 11 ਤੇ ਜਸਵੀਰ ਸਿੰਘ ਨੂੰ 4 ਵੋਟਾਂ ਪ੍ਰਾਪਤ ਹੋਈਆਂ | ਇਸ ਵਾਰਡ 'ਚ 4 ਵੋਟਾਂ ਨੋਟਾ ਨੂੰ ਪਈਆਂ ਤੇ 33 ਵੋਟਾਂ ਰੱਦ ਹੋਈਆਂ |
ਵਾਰਡ ਨੰਬਰ 11 ਤੋਂ ਆਜ਼ਾਦ ਉਮੀਦਵਾਰ ਨੀਰੂ ਸ਼ਰਮਾ ਜੇਤੂ
ਵਾਰਡ ਨੰਬਰ 11 ਤੋਂ ਜੇਤੂ ਰਹੇ ਆਜ਼ਾਦ ਉਮੀਦਵਾਰ ਨੀਰੂ ਸ਼ਰਮਾ ਨੂੰ 492 ਵੋਟਾਂ, ਸੋਨਿਕਾ ਨੂੰ 126 ਤੇ ਸਿਮਰਨ ਤਨੇਜਾ ਨੂੰ 87 ਵੋਟਾਂ ਪਈਆਂ | ਇਥੇ 9 ਵੋਟਾਂ ਨੋਟਾ ਨੂੰ ਪਈਆਂ ਤੇ 15 ਵੋਟਾਂ ਰੱਦ ਹੋਈਆਂ |
ਵਾਰਡ ਨੰਬਰ 12 ਤੋਂ 'ਆਪ' ਉਮੀਦਵਾਰ ਉਪਕਰਨ ਸਿੰਘ ਬੰਗੜ ਜੇਤੂ
ਵਾਰਡ ਨੰਬਰ 12 ਤੋਂ ਜੇਤੂ ਰਹੇ 'ਆਪ' ਉਮੀਦਵਾਰ ਉਪਕਰਨ ਸਿੰਘ ਬੰਗੜ ਨੂੰ 397, ਉਂਕਾਰ ਸਿੰਘ ਨੂੰ 143, ਰਮੇਸ਼ ਕੁਮਾਰ ਨੂੰ 117 ਤੇ ਚਮਨ ਲਾਲ ਨੂੰ 54 ਵੋਟਾਂ ਹਾਸਿਲ ਹੋਈਆਂ | ਇਥੇ 8 ਵੋਟਾਂ ਨੋਟਾ ਨੂੰ ਪਈਆਂ ਤੇ 9 ਵੋਟਾਂ ਰੱਦ ਹੋਈਆਂ |
ਵਾਰਡ ਨੰਬਰ 13 ਤੋਂ ਆਜ਼ਾਦ ਉਮੀਦਵਾਰ ਪ੍ਰਵੀਨ ਜੇਤੂ
ਵਾਰਡ ਨੰਬਰ 13 ਤੋਂ ਜੇਤੂ ਰਹੀ ਆਜ਼ਾਦ ਉਮੀਦਵਾਰ ਪ੍ਰਵੀਨ ਨੂੰ 212, ਸੋਨੀਆ ਨੂੰ 195, ਅਨੀਤਾ ਰਾਣੀ ਨੂੰ 117, ਪ੍ਰਵੀਨ ਕੁਮਾਰੀ ਨੂੰ 115 ਤੇ ਰਮਨ ਨੂੰ 83 ਵੋਟਾਂ ਪ੍ਰਾਪਤ ਹੋਈਆਂ | ਇਸ ਵਾਰਡ 'ਚ 5 ਵੋਟਾਂ ਨੋਟਾ ਨੂੰ ਭੁਗਤੀਆਂ ਤੇ 21 ਵੋਟਾਂ ਰੱਦ ਹੋਈਆਂ |