ਬੰਗਾ, 29 ਮਈ (ਸੁਰਿੰਦਰ ਸਿੰਘ ਕਰਮ, ਧਰਮਵੀਰ ਪਾਲ)-ਨਗਰ ਕੌਂਸਲ ਬੰਗਾ ਦੀਆਂ ਹੋਈਆਂ ਚੋਣਾਂ ਦੇ ਨਤੀਜੇ ਐਲਾਨੇ ਗਏ | ਇਸ ਵਾਰ ਇਹ ਨਤੀਜੇ ਬੜੇ ਹੈਰਾਨ ਕਰਨ ਵਾਲੇ ਹਨ | ਬੰਗਾ ਨਗਰ ਕੌਂਸਲ ਦੇ 15 ਵਾਰਡਾਂ ਵਿਚ ਕੁਲ 52 ਉਮੀਦਵਾਰ ਚੋਣ ਮੈਦਾਨ 'ਚ ਸਨ | ਐਲਾਨੇ ਗਏ ਨਤੀਜਿਆਂ 'ਚ ਆਮ ਆਦਮੀ ਪਾਰਟੀ ਦੇ 10, ਸ਼੍ਰੋਮਣੀ ਅਕਾਲੀ ਦਲ 1, ਭਾਜਪਾ 1, ਬਹੁਜਨ ਸਮਾਜ ਪਾਰਟੀ 1 ਤੇ 2 ਅਜ਼ਾਦ ਉਮੀਦਵਾਰ ਜੇਤੂ ਰਹੇ | ਪਿਛਲੀ ਚੋਣ ਵੇਲੇ ਪੰਜ ਸੀਟਾਂ ਜਿੱਤਣ ਵਾਲੀ ਕਾਂਗਰਸ ਪਾਰਟੀ ਇਸ ਵਾਰ ਖਾਤਾ ਵੀ ਨਾ ਖੋਲ੍ਹ ਸਕੀ | ਵਾਰਡ ਨੰਬਰ 1 ਕਾਂਗਰਸ ਪਾਰਟੀ ਦੀ ਪਰਮਜੀਤ ਕੌਰ ਨੂੰ 155, ਆਮ ਆਦਮੀ ਪਾਰਟੀ ਦੀ ਵੰਦਨਾ ਨੂੰ 280 ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਬਜੀਤ ਕੌਰ ਨੂੰ 16 ਵੋਟਾਂ ਮਿਲੀਆਂ | ਜਿਸ ਵਿਚ ਜਿੱਤ ਦਾ ਸਿਹਰਾ ਆਮ ਆਦਮੀ ਪਾਰਟੀ ਦੀ ਬੰਦਨਾ ਦੇ ਸਿਰ ਸਜਿਆ | ਵਾਰਡ ਨੰਬਰ 2 ਕਾਂਗਰਸ ਦੇ ਸ਼ੰਕਰ ਦਾਸ ਨੂੰ 80, ਆਮ ਆਦਮੀ ਪਾਰਟੀ ਦੇ ਮੁਕੇਸ਼ ਕੁਮਾਰ ਘਈ ਨੂੰ 214 ਤੇ ਆਜ਼ਾਦ ਉਮੀਦਵਾਰ ਹਿੰਮਤ ਤੇਜਪਾਲ ਨੂੰ 308 ਵੋਟਾਂ ਪਈਆਂ | ਇਸੇ ਤਰ੍ਹਾਂ ਵਾਰਡ ਨੰਬਰ 3 ਕਾਂਗਰਸ ਦੀ ਬਲਵੀਰ ਕੌਰ ਨੂੰ 10, ਆਮ ਆਦਮੀ ਪਾਰਟੀ ਦੀ ਰਾਜਵਿੰਦਰ ਕੌਰ ਨੂੰ 201 ਤੇ ਆਜ਼ਾਦ ਉਮੀਦਵਾਰ ਛਾਇਆ ਰਾਣੀ ਨੂੰ 133, ਵਾਰਡ ਨੰਬਰ 4 ਕਾਂਗਰਸ ਦੇ ਪ੍ਰਮੋਦ ਕੁਮਾਰ ਨੂੰ 36, ਆਮ ਆਦਮੀ ਪਾਰਟੀ ਦੇ ਅੰਮਿ੍ਤ ਸਿੰਘ ਨੂੰ 373 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਸਵਿੰਦਰ ਸਿੰਘ ਮਾਨ ਨੂੰ 498, ਵਾਰਡ ਨੰਬਰ 5 ਕਾਂਗਰਸ ਦੀ ਸੁਖਜਿੰਦਰ ਕੌਰ ਨੂੰ 8, ਆਮ ਆਦਮੀ ਪਾਰਟੀ ਦੀ ਰੇਨੂੰ ਬਾਲਾ ਨੂੰ 305 ਤੇ ਭਾਜਪਾ ਦੀ ਅਨੀਤਾ ਖੋਸਲਾ ਨੂੰ 382, ਵਾਰਡ ਨੰਬਰ 6 ਕਾਂਗਰਸ ਦੇ ਜਗਦੀਸ਼ ਲਾਲ ਨੂੰ 218, ਆਮ ਆਦਮੀ ਪਾਰਟੀ ਦੀ ਮੋਨਿਕਾ ਵਾਲੀਆ ਨੂੰ 322, ਭਾਜਪਾ ਦੇ ਨਰੇਸ਼ ਕੁਮਾਰ ਸ਼ਰਮਾ ਨੂੰ 76, ਸ਼੍ਰੋਮਣੀ ਅਕਾਲੀ ਦਲ ਦੇ ਪਰਮਜੀਤ ਸਿੰਘ ਨੂੰ 62, ਆਜ਼ਾਦ ਉਮੀਦਵਾਰ ਸੁਰਿੰਦਰ ਕੁਮਾਰ ਨੂੰ 108, ਵਾਰਡ ਨੰਬਰ 7 ਕਾਂਗਰਸ ਦੀ ਬਲਵੀਰ ਕੌਰ ਨੂੰ 100, ਆਮ ਆਦਮੀ ਪਾਰਟੀ ਦੀ ਰਾਜ ਕੁਮਾਰੀ ਨੂੰ 256, ਸ਼੍ਰੋਮਣੀ ਅਕਾਲੀ ਦਲ ਦੀ ਰਮੇਸ਼ ਕੁਮਾਰੀ ਭਾਟੀਆ ਨੂੰ 191, ਬਸਪਾ ਦੀ ਰਵਿੰਦਰ ਮਹਿਮੀ ਨੂੰ 125 ਅਤੇ ਆਜ਼ਾਦ ਉਮੀਦਵਾਰ ਨਿਰਮਲਾ ਦੇਵੀ ਨੂੰ 75 ਵੋਟਾਂ ਪਈਆਂ | ਵਾਰਡ ਨੰਬਰ 8 ਕਾਂਗਰਸ ਦੀ ਰਸ਼ਪਾਲ ਕੌਰ ਨੂੰ 218, ਆਮ ਆਦਮੀ ਪਾਰਟੀ ਦੇ ਬਲਜੀਤ ਕੁਮਾਰ ਨੂੰ 118, ਸ਼੍ਰੋਮਣੀ ਅਕਾਲੀ ਦਲ ਦੇ ਜੀਤ ਸਿੰਘ ਭਾਟੀਆ ਨੂੰ 50 ਅਤੇ ਬਸਪਾ ਦੇ ਹਰਜਿੰਦਰ ਕੁਮਾਰ ਨੂੰ 247, (ਬਾਕੀ ਸਫਾ 7 'ਤੇ)