ਨਵਾਂਸ਼ਹਿਰ, 29 ਮਈ (ਜਸਬੀਰ ਸਿੰਘ ਨੂਰਪੁਰ, ਹਰਮਿੰਦਰ ਸਿੰਘ ਪਿੰਟੂ)-ਨਵਾਂਸ਼ਹਿਰ ਦੀ ਨਗਰ ਕੌਂਸਲ ਚੋਣ 'ਚ 19 ਵਾਰਡਾਂ 'ਚ 71 ਉਮੀਦਵਾਰਾਂ ਨੇ ਕਿਸਮਤ ਅਜਮਾਈ ਕੀਤੀ | ਆਏ ਨਤੀਜਿਆਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ 8 ਵਾਰਡਾਂ 'ਤੇ ਜੇਤੂ ਰਹੇ | 'ਆਪ' ਨੇ 6 ਵਾਰਡਾਂ 'ਤੇ, ਸ਼ੋ੍ਰਮਣੀ ਅਕਾਲੀ ਦਲ ਨੇ 2 ਵਾਰਡਾਂ 'ਤੇ, ਬਸਪਾ ਪਾਰਟੀ ਨੇ 1 ਵਾਰਡ 'ਤੇ ਜਿੱਤ ਪ੍ਰਾਪਤ ਕੀਤੀ ਜਦਕਿ ਦੋ ਆਜ਼ਾਦ ਉਮੀਦਵਾਰ ਜੇਤੂ ਰਹੇ | ਜੇਤੂ ਉਮੀਦਵਾਰਾਂ 'ਚ ਵਾਰਡ ਨੰਬਰ ਇਕ ਤੋਂ ਜੇਤੂ ਬਲਵਿੰਦਰ ਕੁਮਾਰ 'ਆਪ' ਨੇ 455 ਵੋਟਾਂ, ਕਾਂਗਰਸ ਦੇ ਉਮੀਦਵਾਰ ਲਾਲ ਚੰਦ ਨੇ 315 ਵੋਟਾਂ, ਅਕਾਲੀ ਦਲ ਦੇ ਗੁਰਦੀਪ ਸਿੰਘ ਨੇ 315, ਭਾਜਪਾ ਦੇ ਰਜੇਸ ਰਾਮ 42, ਵਾਰਡ ਨੰਬਰ ਦੋ ਤੋਂ ਜੇਤੂ ਆਮ ਆਦਮੀ ਪਾਰਟੀ ਦੇ ਜਸਕਰਨ ਸਿੰਘ ਜੇਜੀ ਨੇ 648, ਭਾਜਪਾ ਦੇ ਕਰਨ ਕੁਮਾਰ 11, ਕਾਂਗਰਸ ਦੇ ਗੁਰਪ੍ਰੀਤ ਸਿੰਘ 86, ਅਕਾਲੀ ਦਲ ਦੇ ਕਮਲਜੀਤ ਕੌਰ 177, ਵਾਰਡ ਨੰਬਰ ਤਿੰਨ ਤੋਂ ਜੇਤੂ ਸ਼੍ਰੋਮਣੀ ਅਕਾਲੀ ਦਲ ਦੇ ਪਰਮ ਸਿੰਘ ਖਾਲਸਾ 590, ਆਮ ਆਦਮੀ ਪਾਰਟੀ ਦੇ ਇੰਦਰਜੀਤ ਕੁਮਾਰ 328, ਭਾਜਪਾ ਦੇ ਪਲਵੀ 35 ਤੇ ਕਾਂਗਰਸ ਦੇ ਰਾਜ ਕੁਮਾਰ 172, ਵਾਰਡ ਨੰਬਰ ਚਾਰ ਤੋਂ ਜੇਤੂ ਸ਼੍ਰੋਮਣੀ ਅਕਾਲੀ ਦਲ ਦੀ ਮਹਿੰਦਰ ਪਾਲ ਕੌਰ ਖਾਲਸਾ 769, ਆਮ ਆਦਮੀ ਪਾਰਟੀ ਦੇ ਰਜਨੀ ਬਾਲਾ 248, ਭਾਜਪਾ ਦੀ ਬਬੀਤਾ ਕਾਲੀਆ 55 ਤੇ ਕਾਂਗਰਸ ਦੀ ਗੁਰਦੇਵ ਕੌਰ 136, ਵਾਰਡ ਨੰਬਰ ਪੰਜ ਤੋਂ ਜੇਤੂ ਆਮ ਆਦਮੀ ਪਾਰਟੀ ਦੇ ਸ਼ਿਵ ਰਾਮ 437, ਕਾਂਗਰਸ ਦੇ ਬਲਵਿੰਦਰ ਕੁਮਾਰ 422, ਅਕਾਲੀ ਦਲ ਦੇ ਜਸਵਿੰਦਰ ਸਿੰਘ ਫਤਿਹ 174, ਭਾਜਪਾ ਦੇ ਮਨੀਸ਼ ਸ਼ਰਮਾ 38, ਵਾਰਡ ਨੰਬਰ ਛੇ ਤੋਂ ਜੇਤੂ ਕਾਂਗਰਸ ਦੇ ਸੁਮਿਤ ਪ੍ਰਹਾਰ 298, ਆਜ਼ਾਦ ਕੁਲਵਿੰਦਰ ਕੌਰ 245, ਵਾਰਡ ਨੰਬਰ ਸੱਤ ਤੋਂ ਜੇਤੂ ਕਾਂਗਰਸ ਦੇ ਕੁਲਵੰਤ ਕੌਰ 568, ਭਾਜਪਾ ਦੇ ਜਸਕਰਨ ਸੇਠੀ 66 ਅਤੇ ਆਜ਼ਾਦ ਮਨਦੀਪ ਸਿੰਘ 372, ਵਾਰਡ ਨੰਬਰ ਅੱਠ ਤੋਂ ਜੇਤੂ ਕਾਂਗਰਸ ਦੇ ਰੀਤੂ ਬਡਵਾਲ 503, ਅਕਾਲੀ ਦਲ ਦੇ ਨਰਿੰਦਰ ਕੌਰ 486, ਵਾਰਡ ਨੰਬਰ ਨੌਂ ਤੋਂ ਜੇਤੂ ਆਪ ਦੇ ਦਵਿੰਦਰ ਕੁਮਾਰ 526, ਅਕਾਲੀ ਦਲ ਦੇ ਗੋਪਾਲ ਮੋਹਨ 158 ਅਤੇ ਕਾਂਗਰਸ ਦੇ ਪ੍ਰਵੀਨ ਕੁਮਾਰ 188, ਨਿਰਮਲ ਕੁਮਾਰ ਭਾਜਪਾ 51, ਵਾਰਡ ਨੰਬਰ 10 ਤੋਂ ਜੇਤੂ ਕਾਂਗਰਸ ਦੀ ਨਿਸ਼ੂ 817, ਆਜ਼ਾਦ ਰੀਨਾ ਸਹਿਜਪਾਲ 514, ਅਕਾਲੀ ਦਲ ਦੀ ਗੁਰਮੀਤ ਕੌਰ 86, ਵਾਰਡ ਨੰਬਰ 11 ਤੋਂ ਜੇਤੂ ਕਾਂਗਰਸ ਦੇ ਵਰਿੰਦਰ ਚੋਪੜਾ 790, ਬਸਪਾ ਦੇ ਅਸ਼ੋਕ ਕੁਮਾਰ 348, ਭਾਜਪਾ ਦੇ ਜਤਿੰਦਰ ਅਬਰੋਲ 105, ਵਾਰਡ ਨੰਬਰ 12 ਤੋਂ ਜੇਤੂ 'ਆਪ' ਦੇ ਇੰਦਰਜੀਤ ਕੌਰ 914, ਕਾਂਗਰਸ ਦੇ ਪੂਜਾ ਸ਼ਾਰਦਾ 166, ਭਾਜਪਾ ਦੀ ਕਾਂਤਾ ਰਾਣੀ 41, ਆਜ਼ਾਦ ਸਵਿਆਤੀ 126, ਵਾਰਡ ਨੰਬਰ 13 ਤੋਂ ਜੇਤੂ ਪਰਮਜੀਤ ਬਖਸ਼ੀ ਆਜ਼ਾਦ 680, ਆਜ਼ਾਦ ਮੱਖਣ ਸਿੰਘ ਗਰੇਵਾਲ 449, ਮਨੀਸ਼ ਅਗਨੀ ਹੋਤਰੀ ਭਾਜਪਾ 72, ਵਾਰਡ ਨੰਬਰ 14 ਤੋਂ ਜੇਤੂ 'ਆਪ' ਦੀ ਸੰਗੀਤਾ 401, ਕਾਂਗਰਸ ਦੀ ਕਸ਼ਮੀਰ ਕੌਰ 366, ਭਾਜਪਾ ਦੀ ਹਰਵਿੰਦਰ ਕੌਰ 24, ਬਸਪਾ ਦੀ ਮੌਨਿਕਾ ਰਾਣੀ 251 ਅਤੇ ਆਜ਼ਾਦ ਸਰਬਜੀਤ ਕੌਰ 34, ਵਾਰਡ ਨੰਬਰ 15 ਜੇਤੂ ਕਾਂਗਰਸ ਦੇ ਰਮਨ ਕੁਮਾਰ ਮਾਨ 741, ਤੋਂ ਭਾਜਪਾ ਦੇ ਚੇਤ ਰਾਮ ਰਤਨ 231, ਬਸਪਾ ਦੇ ਮੁਕੇਸ਼ ਬਾਲੀ 371, ਆਪ ਦੇ ਹਰਿਕਿ੍ਸ਼ਨ ਚੰਦ ਲਾਲ 345, ਵਾਰਡ ਨੰਬਰ 16 ਤੋਂ ਜੇਤੂ ਸੁਮਨ ਆਜ਼ਾਦ 337, ਕਾਂਗਰਸ ਦੀ ਪੂਜਾ ਦੇਵੀ 165, ਆਪ ਦੀ ਵਿਸ਼ਾਲੀ 171, ਵਾਰਡ ਨੰਬਰ 17 ਤੋਂ ਜੇਤੂ ਕਾਂਗਰਸ ਦੀ ਮਮਤਾ ਦੇਵੀ 231, 'ਆਪ' ਦੀ ਗੁਰਪ੍ਰੀਤ ਕੌਰ 215, ਭਾਜਪਾ ਦੀ ਬਲਜੀਤ ਕੌਰ ਰਤਨ 152, ਬਸਪਾ ਦੀ ਰਜਨੀ 209, ਅਕਾਲੀ ਦਲ ਦੀ ਬਾਲਾ ਗਾਂਧੀ 144, ਵਾਰਡ ਨੰਬਰ 18 ਤੋਂ ਜੇਤੂ ਬਸਪਾ ਦੀ ਪੁਸ਼ਪਾ ਦੇਵੀ 707, ਭਾਜਪਾ ਦੀ ਸਪਨਾ ਕੁਮਾਰੀ 17 ਅਤੇ ਕਾਂਗਰਸ ਦੀ ਕਮਲੇਸ਼ ਰਾਣੀ 280, ਵਾਰਡ ਨੰਬਰ 19 ਤੋਂ ਜੇਤੂ ਕਾਂਗਰਸ ਦੀ ਜਸਵੀਰ ਕੌਰ ਬਡਵਾਲ 345, ਆਪ ਦੇ ਕੁਲਜਿੰਦਰ ਸਿੰਘ 207, ਅਕਾਲੀ ਦਲ ਦੇ ਹਰਮੇਸ਼ ਸਿੰਘ 226, ਭਾਜਪਾ ਦੇ ਸੰਤੋਸ਼ ਸ਼ਰਮਾ 144 ਵੋਟਾਂ ਪ੍ਰਾਪਤ ਕੀਤੀਆਂ |