25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸੇਵਾ ਮੁਕਤੀ 'ਤੇ ਵਿਸ਼ੇਸ਼- ਕਸ਼ਮੀਰ ਸਿੰਘ ਸਹੋਤਾ ਮਿੱਲ ਹਾਊਸ ਇੰਚਾਰਜ

Ad Position 21
No active advertisement
ਅਜੀਤ ਡੈਸਕ 31-05-2026
ਗੜ੍ਹਸ਼ੰਕਰ-ਦੀ ਨਵਾਂਸ਼ਹਿਰ ਕੋ-ਆਪ੍ਰੇਟਿਵ ਸ਼ੂਗਰ ਮਿੱਲ ਨਵਾਂਸ਼ਹਿਰ ਵਿਖੇ ਬਤੌਰ 'ਫਿਟਰ' ਮਿੱਲ ਹਾਊਸ ਇੰਚਾਰਜ ਸੇਵਾ ਨਿਭਾਅ ਰਹੇ ਕਸ਼ਮੀਰ ਸਿੰਘ ਸਹੋਤਾ ਦਾ ਜਨਮ 29 ਮਈ 1968 ਨੂੰ ਪਿਤਾ ਪਿਆਰਾ ਸਿੰਘ ਦੇ ਗ੍ਰਹਿ ਮਾਤਾ ਸਿਮਰ ਕੌਰ ਦੀ ਕੁੱਖੋਂ ਪਿੰਡ ਰੋੜ ਮਜਾਰਾ ਵਿਖੇ ਹੋਇਆ | ਕਸ਼ਮੀਰ ਸਿੰਘ ਸਹੋਤਾ ਨੇ ਮੈਟਿ੍ਕ ਦੀ ਸਿੱਖਿਆ ਸਰਕਾਰੀ ਹਾਈ ਸਕੂਲ ਰੋੜ ਮਜਾਰਾ ਤੋਂ ਸਾਲ 1985 'ਚ ਪ੍ਰਾਪਤ ਕੀਤੀ | ਉਨ੍ਹਾਂ ਸਾਲ 1987 ਵਿਚ ਫਿਟਰ ਟ੍ਰੇਡ ਦੀ ਆਈ. ਟੀ. ਆਈ. ਨਵਾਂਸ਼ਹਿਰ ਤੋਂ ਪਾਸ ਕੀਤੀ | 1989 ਤੋਂ 1990 ਤੱਕ ਇਕ ਸਾਲ ਅਪਰੈਂਟਸ਼ਿਪ ਸ਼ੂਗਰ ਮਿੱਲ ਨਵਾਂਸ਼ਹਿਰ ਤੋਂ ਕੀਤੀ | ਸਾਲ 1990 ਤੋਂ 1995 ਤੱਕ ਏ. ਬੀ. ਸੀ. ਪੇਪਰ ਮਿੱਲ ਸੈਲਾ ਖੁਰਦ ਵਿਖੇ ਨੌਕਰੀ ਕੀਤੀ | ਸਾਲ 1995 ਤੋਂ 2000 ਤੱਕ ਐਲਕੋ ਪਲਾਂਟ ਚਾਂਦਪੁਰ ਰੁੜਕੀ ਵਿਖੇ ਸੇਵਾ ਨਿਭਾਈ | ਉਨ੍ਹਾਂ ਸਾਲ 2000 ਤੋਂ ਦੀ ਨਵਾਂਸ਼ਹਿਰ ਕੋ-ਆਪ੍ਰੇਟਿਵ ਸ਼ੂਗਰ ਮਿੱਲ ਨਵਾਂਸ਼ਹਿਰ 'ਚ ਬਤੌਰ ਫਿਟਰ ਮਿਲ ਹਾਊਸ ਇੰਚਾਰਜ ਨਿਰਤੰਰ ਸੇਵਾ ਨਿਭਾਉਂਦੇ ਹੋਏ ਆਪਣੀ ਸਰਵਿਸ ਤੋਂ 31 ਮਈ 2026 ਨੂੰ ਸੇਵਾ-ਮੁਕਤ ਹੋ ਰਹੇ ਹਨ | ਕਸ਼ਮੀਰ ਸਿੰਘ ਸਹੋਤਾ ਨੇ ਸ਼ੂਗਰ ਮਿੱਲ 'ਚ ਕਰੀਬ 26 ਸਾਲ ਆਪਣੀ ਡਿਊਟੀ ਬਹੁਤ ਹੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਈ | ਸ਼ੂਗਰ ਮਿੱਲ ਪ੍ਰਬੰਧਕਾਂ ਵਲੋਂ ਸੇਵਾ-ਮੁਕਤੀ ਮੌਕੇ ਕਸ਼ਮੀਰ ਸਿੰਘ ਸਹੋਤਾ ਨੂੰ ਨਿੱਘੀ ਵਿਦਾਇਗੀ ਦਿੱਤੀ ਜਾ ਰਹੀ ਹੈ |
-ਧਾਲੀਵਾਲ
Ad Position 22
No active advertisement
ਪਿਛਲੀ ਖ਼ਬਰ ਪੁਰੇਵਾਲ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੀ ਜ਼ਿਲ੍ਹਾ ਕੋਰ ਫੋਰਮ ਦੇ ਮੈਂਬਰ ਨਿਯੁਕਤ ਅਗਲੀ ਖ਼ਬਰ ਲੋਕ ਜ਼ਿਲ੍ਹਾ ਪੱਧਰ 'ਤੇ ਸਥਾਈ ਲੋਕ ਅਦਾਲਤਾਂ ਦਾ ਲਾਭ ਲੈਣ-ਸੀ. ਜੇ. ਐਮ. ਨੀਰਜ ਗੋਇਲ
Ad Position 24