ਦਸੂਹਾ, 30 ਮਈ (ਭੁੱਲਰ)-ਮੀਰੀ-ਪੀਰੀ ਸੇਵਾ ਸੁਸਾਇਟੀ ਬੋਦਲ ਗਰਨਾ ਸਾਹਿਬ ਰਜਿਸਟਰਡ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ 30 ਰੋਜ਼ਾ ਜ਼ਿਲ੍ਹਾ ਪੱਧਰੀ ਗਤਕਾ, ਦਸਤਾਰ ਤੇ ਦੁਮਾਲਾ ਸਿਖਲਾਈ ਕੈਂਪ 1 ਜੂਨ ਤੋਂ 30 ਜੂਨ ਤੱਕ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਮੀਰੀ-ਪੀਰੀ ਸੇਵਾ ਸੁਸਾਇਟੀ ਦੇ ਪ੍ਰਧਾਨ ਮਨਦੀਪ ਸਿੰਘ ਢੀਂਡਸਾ ਨੇ ਦੱਸਿਆ ਕਿ ਜੂਨ ਮਹੀਨੇ ਚੱਲਣ ਵਾਲੇ ਇਸ ਸਿਖਲਾਈ ਕੈਂਪ 'ਚ ਰੋਜ਼ਾਨਾ ਦਸਤਾਰ, ਦੁਮਾਲੇ ਦੀ ਸਿਖਲਾਈ ਗੁਰਬਾਣੀ ਸੰਥਿਆ ਤੇ ਗੁਰੂ ਇਤਿਹਾਸ ਦੀਆਂ ਕਲਾਸਾਂ ਲਗਾਉਣ ਤੋਂ ਇਲਾਵਾ ਗਤਕੇ ਦੀਆਂ ਕਲਾਸਾਂ ਲਗਾਈਆਂ ਜਾਣਗੀਆਂ | ਉਨ੍ਹਾਂ ਇਲਾਕੇ ਜ਼ਿਲ੍ਹੇ ਭਰ ਦੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਸ ਸਿਖਲਾਈ ਕੈਂਪ 'ਚ ਭੇਜ ਕੇ ਦਸਤਾਰ ਅਤੇ ਦੁਮਾਲਾ ਬੰਨ੍ਹਣ ਤੋਂ ਇਲਾਵਾ ਗਤਕਾ ਤੇ ਗੁਰਬਾਣੀ ਦੀ ਸੰਥਿਆ ਦਿਵਾਉਣ ਦੀ ਪਹਿਲ ਕਦਮੀ ਕਰਨ | ਇਸ ਮੌਕੇ ਮੈਨੇਜਰ ਸਰਬਜੀਤ ਸਿੰਘ ਟੇਰਕਿਆਣਾ, ਗੁਰ ਬਿਕਰਮ ਸਿੰਘ ਬਾਜਵਾ, ਜਸਵਿੰਦਰ ਸਿੰਘ ਮਣਕੂ, ਪ੍ਰਚਾਰਕ ਕਲਿਆਣ ਸਿੰਘ, ਪ੍ਰਚਾਰਕ ਸਰਤਾਜ ਸਿੰਘ ਬਸਰਾਵਾਂ, ਪ੍ਰਚਾਰਕ ਗਿਆਨੀ ਸਲਵਿੰਦਰ ਸਿੰਘ, ਹਜ਼ੂਰੀ ਰਾਗੀ ਭਾਈ ਬਲਵੀਰ ਸਿੰਘ, ਹਜ਼ੂਰੀ ਰਾਗੀ ਮੰਗਲ ਸਿੰਘ, ਮੈਨੇਜਰ ਅਵਤਾਰ ਸਿੰਘ, ਮਨਜਿੰਦਰ ਸਿੰਘ, ਹਰਜਿੰਦਰ ਸਿੰਘ ਬਾਸੀ, ਵਰਿੰਦਰ ਸਿੰਘ ਮੱਲ੍ਹੀ, ਸੁਖਚੈਨ ਸਿੰਘ ਧਾਮੀ, ਕੁਲਵੀਰ ਸਿੰਘ ਧਾਮੀ, ਅਜਮੇਰ ਸਿੰਘ ਢੱਟ, ਅਵਤਾਰ ਸਿੰਘ ਢੱਟ, ਐਡਵੋਕੇਟ ਰਮਨਪ੍ਰੀਤ ਸਿੰਘ, ਆਕਾਸ਼ਦੀਪ ਸਿੰਘ ਬੌਬੀ, ਪਿ੍ਤਪਾਲ ਸਿੰਘ ਸੋਨੀ, ਰਜਵਿੰਦਰ ਸਿੰਘ, ਨਿਰਵੈਰ ਸਿੰਘ, ਕੁਲਵਿੰਦਰ ਸਿੰਘ, ਹਰਮਨ ਸਿੰਘ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ |