ਹੁਸ਼ਿਆਰਪੁਰ, 1 ਜੂਨ (ਬਲਜਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਆਦਮਵਾਲ ਵਲੋਂ ਪਿ੍ੰਸੀਪਲ ਅਮਨ ਕੁਮਾਰ ਕਨਵਰ ਦੀ ਅਗਵਾਈ ਹੇਠ ਵਿਦਿਆਰਥੀਆਂ ਲਈ ਡਰੀਮਲੈਂਡ ਵਾਟਰ ਪਾਰਕ, ਭੋਗਪੁਰ (ਜਲੰਧਰ) ਦਾ 1 ਰੋਜ਼ਾ ਵਿੱਦਿਅਕ ਤੇ ਮਨੋਰੰਜਕ ਦੌਰਾ ਕਰਵਾਇਆ | ਇਹ ਦੌਰਾ ਸਕੂਲ 'ਚ ਮਨਾਏ ਸਮਰ ਫੀਏਸਟਾ 2026 ਦਾ ਸਮਾਪਤੀ ਸਮਾਗਮ ਸੀ | ਵਿਦਿਆਰਥੀ ਸਵੇਰੇ ਵਾਟਰ ਪਾਰਕ ਪਹੁੰਚੇ, ਜਿਥੇ ਉਨ੍ਹਾਂ ਨੇ ਵੱਖ-ਵੱਖ ਵਾਟਰ ਰਾਈਡਾਂ ਤੇ ਮਨੋਰੰਜਕ ਗਤੀਵਿਧੀਆਂ ਦਾ ਭਰਪੂਰ ਆਨੰਦ ਮਾਣਿਆ | ਪਾਰਕ 'ਚ ਮੌਜੂਦ ਵਾਟਰ ਰਾਈਡਾਂ, ਝੂਲੇ, ਟੌਇ ਟਰੇਨ, ਟੌਇ ਕਾਰਾਂ, ਮੈਰੀ-ਗੋ-ਰਾਊਾਡ, ਰੋਲਰ ਕੋਸਟਰ ਤੇ ਹੋਰ ਕਈ ਮਨੋਰੰਜਕ ਸਾਧਨ ਵਿਦਿਆਰਥੀਆਂ ਲਈ ਖ਼ਾਸ ਆਕਰਸ਼ਨ ਦਾ ਕੇਂਦਰ ਰਹੇ | ਵਿਦਿਆਰਥੀਆਂ ਨੇ ਆਪਣੇ ਦੋਸਤਾਂ ਤੇ ਅਧਿਆਪਕਾਂ ਨਾਲ ਖ਼ੁਸ਼ਗਵਾਰ ਪਲ ਬਿਤਾਏ ਅਤੇ ਖ਼ੁਸ਼ੀ ਅਤੇ ਉਤਸ਼ਾਹ ਨਾਲ ਅਕਾਦਮਿਕ ਸੈਸ਼ਨ 2026-27 ਦੀ ਪਹਿਲੀ ਤਿਮਾਹੀ ਦਾ ਸਮਾਪਨ ਕੀਤਾ | ਸਕੂਲ ਦੇ ਸਮੂਹ ਅਧਿਆਪਕ ਤੇ ਅਧਿਆਪਕਾਵਾਂ ਵੀ ਇਸ ਦੌਰੇ 'ਚ ਵਿਦਿਆਰਥੀਆਂ ਦੇ ਨਾਲ ਸ਼ਾਮਿਲ ਹੋਏ | ਉਨ੍ਹਾਂ ਨੇ ਪਿ੍ੰਸੀਪਲ ਅਮਨ ਕੁਮਾਰ ਕਨਵਰ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਵਿੱਦਿਅਕ ਦੌਰੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ | ਉਨ੍ਹਾਂ ਕਿਹਾ ਕਿ ਸਕੂਲ ਦਾ ਉਦੇਸ਼ ਸਿਰਫ਼ ਅਕਾਦਮਿਕ ਪ੍ਰਾਪਤੀਆਂ ਤੱਕ ਸੀਮਤ ਨਹੀਂ, ਸਗੋਂ ਵਿਦਿਆਰਥੀਆਂ ਨੂੰ ਜੀਵਨ ਦੇ ਵੱਖ-ਵੱਖ ਤਜਰਬਿਆਂ ਨਾਲ ਜੋੜ ਕੇ ਉਨ੍ਹਾਂ ਦੇ ਵਿਅਕਤੀਤਵ ਦਾ ਸੰਪੂਰਨ ਵਿਕਾਸ ਕਰਨਾ ਵੀ ਹੈ | ਇਹ ਦੌਰਾ ਵਿਦਿਆਰਥੀਆਂ ਲਈ ਬਹੁਤ ਹੀ ਯਾਦਗਾਰ ਸਾਬਤ ਹੋਇਆ ਤੇ ਉਨ੍ਹਾਂ ਦੇ ਚਿਹਰਿਆਂ 'ਤੇ ਖਿੜੀ ਮੁਸਕਾਨ ਇਸ ਦੀ ਸਫਲਤਾ ਦੀ ਗਵਾਹ ਬਣੀ |