ਗੜ੍ਹਸ਼ੰਕਰ, 1 ਜੂਨ (ਧਾਲੀਵਾਲ)-ਆਸ਼ਾ ਵਰਕਰ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਕੌਰ, ਸਕੱਤਰ ਬਿੰਦਰਪਾਲ ਕੌਰ ਨੇ ਪ੍ਰਾਇਮਰੀ ਹੈਲਥ ਸੈਂਟਰ ਪੋਸੀ ਵਿਖੇ ਮੰਗ-ਪੱਤਰ ਦੇਣ ਸਮੇਂ ਦੱਸਿਆ ਕਿ ਆਸ਼ਾ ਵਰਕਰਾਂ ਦੇ ਬਹੁਤ ਸਾਰੇ ਬਕਾਇਆ ਰਹਿੰਦੇ ਪੈਸਿਆਂ ਬਾਰੇ ਗੱਲਬਾਤ ਲਈ ਉਹ ਸੀਨੀਅਰ ਮੈਡੀਕਲ ਅਫ਼ਸਰ ਨੂੰ ਮਿਲਣ ਆਏ ਸਨ, ਜਿਨ੍ਹਾਂ ਦੇ ਨਾ ਮਿਲਣ ਕਾਰਨ ਵਰਕਰਾਂ 'ਚ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਆਸ਼ਾ ਵਰਕਰਾਂ ਵਲੋਂ ਨਾਅਰੇਬਾਜ਼ੀ ਕੀਤੀ ਗਈ, ਜਿਸ ਦੌਰਾਨ ਡਾ. ਮਾਰੀਆ ਵਲੋਂ ਮੰਗ-ਪੱਤਰ ਲਿਆ ਗਿਆ ਤੇ ਜਲਦੀ ਪੈਸੇ ਪਾਉਣ ਦਾ ਜਥੇਬੰਦੀ ਨੂੰ ਭਰੋਸਾ ਦਿੱਤਾ ਗਿਆ | ਇਸ ਮੌਕੇ ਆਸ਼ਾ ਵਰਕਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਕ ਹਫ਼ਤੇ ਵਿਚ ਸਾਰਾ ਬਕਾਇਆ ਕਲੀਅਰ ਨਾ ਕੀਤਾ ਗਿਆ ਤਾਂ ਉਹ 8 ਜੂਨ ਨੂੰ ਪੋਸੀ ਵਿਖੇ ਧਰਨਾ ਦੇਣਗੇ | ਇਸ ਮੌਕੇ ਬਲਵਿੰਦਰ ਕੌਰ, ਸੁਰਜੀਤ ਕੌਰ, ਆਸ਼ਾ ਰਾਣੀ, ਸਤਮੀਤ ਕੌਰ, ਮੋਨਿਕਾ ਰਾਣੀ, ਬਲਵੀਰ ਕੌਰ, ਰੇਖਾ, ਸੁਨੀਤਾ, ਸੱਤਿਆ ਤੇ ਹੋਰ ਹਾਜ਼ਰ ਹੋਏ |