10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਸਾਬਕਾ ਕੌਂਸਲਰ ਭੁੱਲਾ ਸਿੰਘ ਰਾਣਾ 'ਤੇ ਜਾਨਲੇਵਾ ਹਮਲਾ

Ad Position 21
No active advertisement
ਅਜੀਤ ਡੈਸਕ 02-06-2026
ਦਸੂਹਾ, 1 ਜੂਨ (ਪੱਤਰ ਪ੍ਰੇਰਕਾਂ ਰਾਹੀਂ)-ਅੱਜ ਦੇਰ ਸ਼ਾਮ ਸਾਬਕਾ ਕੌਂਸਲਰ ਤੇ ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਭੁੱਲਾ ਸਿੰਘ ਰਾਣਾ 'ਤੇ ਕਾਰ ਸਵਾਰ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਸਿੱਟੇ ਵਜੋਂ ਉਹ ਜ਼ਖਮੀ ਹੋ ਗਏ | ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ, ਜਿਥੇ ਉਹ ਜ਼ੇਰੇ ਇਲਾਜ ਹਨ | ਡਾਕਟਰਾਂ ਦੀ ਟੀਮ ਵਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ | ਘਟਨਾ ਦੀ ਸੂਚਨਾ ਮਿਲਦਿਆਂ ਹੀ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਹਸਪਤਾਲ ਦਸੂਹਾ ਵਿਖੇ ਤਾਤਾਂ ਲੱਗ ਗਿਆ | ਇਸ ਮੌਕੇ ਸਾਬਕਾ ਵਿਧਾਇਕ ਅਰੁਣ ਕੁਮਾਰ ਮਿੱਕੀ ਡੋਗਰਾ, ਬਲਾਕ ਪ੍ਰਧਾਨ ਪਰਮਿੰਦਰ ਕੁਮਾਰ ਬਿੱਟੂ, ਸਾਬੀ ਟੇਰਕਿਆਣਾ, ਐਡਵੋਕੇਟ ਭੁਪਿੰਦਰ ਸਿੰਘ ਘੁੰਮਣ, ਜਰਨੈਲ ਸਿੰਘ ਭਿੰਡਰ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸੀ ਆਗੂਆਂ ਨੇ ਭੁੱਲਾ ਸਿੰਘ ਰਾਣਾ ਦਾ ਹਾਲ ਚਾਲ ਪੁੱਛਿਆ ਅਤੇ ਹਮਲਾ ਕਰਨ ਵਾਲੇ ਵਿਅਕਤੀਆਂ 'ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ | ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐਸ. ਪੀ. ਦਸੂਹਾ ਹਰ ਗੁਰਦੇਵ ਸਿੰਘ, ਐਸ. ਐਚ. ਓ. ਦਸੂਹਾ ਹਰ ਪ੍ਰੇਮ ਸਿੰਘ ਭਾਰੀ ਪੁਲਿਸ ਫੋਰਸ ਨਾਲ ਦਸੂਹਾ ਦੇ ਸਿਵਲ ਹਸਪਤਾਲ ਵਿਖੇ ਪਹੁੰਚੇ ਉਨ੍ਹਾਂ ਸਥਿਤੀ ਦਾ ਜਾਇਜ਼ਾ ਲਿਆ ਅਤੇ ਭੁੱਲਾ ਸਿੰਘ ਰਾਣਾ ਦੇ ਬਿਆਨ ਲਏ | ਡੀ. ਐਸ. ਪੀ. ਹਰ ਗੁਰਦੇਵ ਸਿੰਘ ਵਲੋਂ ਘਟਨਾ ਵਾਲੇ ਸਥਾਨ 'ਤੇ ਸੀ. ਸੀ. ਟੀ. ਵੀ. ਕੈਮਰੇ ਖੰਗਾਲਣ ਲਈ ਪੁਲਿਸ ਪਾਰਟੀ ਨੂੰ ਭੇਜਿਆ ਗਿਆ ਹੈ | ਜ਼ਿਕਰਯੋਗ ਹੈ ਕਿ ਸਾਬਕਾ ਕੌਂਸਲਰ ਭੁੱਲਾ ਸਿੰਘ ਰਾਣਾ ਦੀ ਧਰਮ ਪਤਨੀ ਚਰਨਜੀਤ ਕੌਰ ਨੇ ਵਾਰਡ ਨੰਬਰ 7 ਤੋਂ ਹੁਣੇ ਹੁਣੇ ਕੌਂਸਲਰ ਦੀ ਚੋਣ ਜਿੱਤੀ ਹੈ | ਉਨ੍ਹਾਂ ਪੁਲਿਸ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਤੀ ਭੁੱਲਾ ਸਿੰਘ ਰਾਣਾ 'ਤੇ ਹਮਲਾ ਕਰਨ ਵਾਲੇ ਵਿਅਕਤੀਆਂ ਨੂੰ ਤੁਰੰਤ ਗਿ੍ਫਤਾਰ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਅਤੇ ਮੋਬਾਈਲ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਹਫ਼ਤੇ 'ਚ ਬਕਾਇਆ ਪੈਸੇ ਨਾ ਮਿਲੇ ਤਾਂ 8 ਨੂੰ ਰੋਸ ਧਰਨਾ ਦਿੱਤਾ ਜਾਵੇਗਾ-ਆਸ਼ਾ ਵਰਕਰਾਂ
Ad Position 24