ਜਲਾਲਾਬਾਦ, 1 ਜੂਨ (ਕਰਨ ਚੁਚਰਾ)-ਥਾਣਾ ਵੈਰੋਕੇ ਪੁਲਿਸ ਨੇ ਮੋਟਰਸਾਈਕਲ ਅਤੇ ਇਕ ਮੋਬਾਈਲ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸਵਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਨੂੰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਚੱਕ ਰੁੰਮ ਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਪ੍ਰਾਈਵੇਟ ਦੁਕਾਨ ਬੱਬਰ ਮਸ਼ੀਨਰੀ ਸਟੋਰ ਜਲਾਲਾਬਾਦ ਲੱਗਿਆ ਹੋਇਆ ਹੈ | ਉਹ 28 ਮਈ ਨੂੰ ਰਾਤ ਨੂੰ ਦੁਕਾਨ ਤੋਂ ਘਰ ਆ ਰਿਹਾ ਸੀ ਤਾਂ ਰਸਤੇ ਵਿਚ ਚੱਕ ਰੁੰਮਵਾਲਾ ਕੂੜਾ ਡੰਪ ਕੋਲ ਪਿਸ਼ਾਬ ਕਰਨ ਰੁਕਿਆ ਤਾਂ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਮੋਟਰਸਾਈਕਲ ਹੀਰੋ ਸਪਲੈਂਡਰ ਅਤੇ ਓਪੋ ਮੋਬਾਈਲ ਜੋ ਕਿ ਮੋਟਰਸਾਈਕਲ ਦੇ ਵਿਚ ਸੀ, ਲੈ ਗਏ | ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |