ਜਲਾਲਾਬਾਦ, 1 ਜੂਨ (ਕਰਨ ਚੁਚਰਾ)-ਅਰੋੜਵੰਸ਼ ਸਭਾ (ਰਜਿ.) ਜਲਾਲਾਬਾਦ ਵਲੋਂ ਸ੍ਰੀ ਅਰੂਟ ਜੀ ਦੇ ਜਨਮ ਦਿਵਸ ਦੇ ਸਬੰਧ ਵਿਚ ਠੰਢੇ-ਮਿੱਠੇ ਜਲ ਦੀ ਛਬੀਲ ਡਾ.ਤਿਲਕ ਰਾਜ ਕੁਮਾਰ ਦੇ ਕਲੀਨਿਕ ਵਿਖੇ ਲਗਾਈ ਗਈ | ਇਸ ਮੌਕੇ ਆਉਂਦੇ-ਜਾਂਦੇ ਲੋਕਾਂ ਵਲੋਂ ਠੰਢਾ-ਮਿੱਠਾ ਜਲ ਛਕਾਇਆ ਗਿਆ | ਇਸ ਮੌਕੇ ਡਾ.ਤਿਲਕ ਰਾਜ ਕੁਮਾਰ ਕੁਮਾਰ ਅਤੇ ਰਾਜੇਸ਼ ਕੁਮਾਰ ਛਾਬੜਾ ਨੇ ਸਮੁੱਚੀ ਅਰੋੜਾ ਬਿਰਾਦਰੀ ਨੂੰ ਸ੍ਰੀ ਅਰੂਟ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਦੱਸੇ ਹੋਏ ਮਾਰਗ, ਨਾਮ-ਸਿਮਰਨ, ਪਰਉਪਕਾਰ ਅਤੇ ਭਗਤੀ ਦੇ ਮੁਹਿੰਮ ਦੇ ਚੱਲਣ ਦੀ ਪ੍ਰੇਰਨਾ ਦਿੱਤੀ ਗਈ | ਇਸ ਮੌਕੇ ਡਾ. ਤਿਲਕ ਰਾਜ ਕੁਮਾਰ ਤੋਂ ਇਲਾਵਾ ਅਸ਼ਵਨੀ ਮਦਾਨ ਪ੍ਰਧਾਨ ਅਰੋੜਵੰਸ਼ ਸਭਾ, ਰਾਜੇਸ਼ ਕੁਮਾਰ ਛਾਬੜਾ, ਰਮੇਸ਼ ਕੁਮਾਰ ਵਧਵਾ, ਸੁਭਾਸ਼ ਚੰਦਰ ਕੁਮਾਰ, ਐੱਸ.ਐੱਸ.ਦਾਬੜਾ, ਚਰਨਪਾਲ ਸਿੰਘ, ਅਵਿਨਾਸ਼ ਡੋਡਾ, ਜੈ ਗੋਪਾਲ ਵਰਮਾ, ਕੇ.ਜੀ ਸ਼ਰਮਾ ਆਦਿ ਹਾਜ਼ਰ ਸਨ |