ਮਾਹਿਲਪੁਰ, 2 ਜੂਨ (ਰਜਿੰਦਰ ਸਿੰਘ)-ਥਾਣਾ ਚੱਬੇਵਾਲ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ 395000 ਰੁਪਏ ਦੀ ਠੱਗੀ ਮਾਰਨ ਵਾਲੇ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਮਨਜੀਤ ਕੁਮਾਰੀ ਪਤਨੀ ਗੁਰਦੀਪ ਕੁਮਾਰ ਵਾਸੀ ਜਾਂਗਲੀਆਲ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਦਰਖਾਸਤ 'ਚ ਸੰਦੀਪ ਕੁਮਾਰ ਪੁੱਤਰ ਹਰੀ ਰਾਮ ਤੇ ਪਰਮਿੰਦਰ ਸਿੰਘ ਪੁੱਤਰ ਹਰੀ ਰਾਮ ਵਾਸੀਆਨ ਨੰਦਾਚੌਰ ਥਾਣਾ ਬਲੋਵਾਲ ਅਤੇ ਪਰਮਜੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਭਾਮ ਥਾਣਾ ਚੱਬੇਵਾਲ ਨੇ ਉਸ ਦੇ ਲੜਕੇ ਨੂੰ ਬਾਹਰ ਵਿਦੇਸ਼ ਕੈਨੇਡਾ ਭੇਜਣ ਨੂੰ ਲੈ ਕੇ 3,95,000 ਰੁਪਏ ਲਏ | ਉਸ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਦੇ ਨਾ ਹੀ ਰੁਪਏ ਵਾਪਸ ਕੀਤੇ ਅਤੇ ਨਾ ਹੀ ਲੜਕੇ ਨੂੰ ਬਾਹਰ ਭੇਜਿਆ | ਜਾਂਚ-ਪੜਤਾਲ ਕਰਨ ਉਪਰੰਤ ਥਾਣਾ ਚੱਬੇਵਾਲ ਪੁਲਿਸ ਵਲੋਂ ਤਿੰਨਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |