05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਗੁਰਮਤਿ ਸਿਖਲਾਈ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 03-06-2026
ਟਾਂਡਾ ਉੜਮੁੜ, 2 ਜੂਨ (ਕੁਲਬੀਰ ਸਿੰਘ ਗੁਰਾਇਆ)-ਗਰਮੀਆਂ ਦੀਆਂ ਛੁੱਟੀਆਂ ਦੇ ਦੌਰਾਨ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੋੜਨ ਦਾ ਉਪਰਾਲਾ ਕਰਦੇ ਹੋਏ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਭਾਈ ਧਰਮ ਸਿੰਘ ਸੰਗੀਤ ਅਕੈਡਮੀ ਟਾਂਡਾ ਤੇ ਸਤਿਨਾਮ ਸਰਬ ਕਲਿਆਣ (ਰਜਿ.) ਚੰਡੀਗੜ੍ਹ ਵਲੋਂ 10 ਦਿਨਾਂ ਗੁਰਮਤਿ ਸਿਖਲਾਈ ਕੈਂਪ ਆਰੰਭ ਹੋ ਚੁੱਕਾ ਹੈ | ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਬਾ ਜ਼ੋਰਾਵਰ ਸਿੰਘ ਸਭਾ ਦੇ ਸਹਿਯੋਗ ਨਾਲ ਲਗਾਏ ਜਾ ਰਹੇ | ਕੈਂਪ ਆਰੰਭਤਾ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਕੀਤੀ ਗਈ | ਕੈਂਪ ਦੇ ਦੌਰਾਨ ਪਹਿਲੇ ਹੀ ਦਿਨ ਕਰੀਬ 60 ਬੱਚਿਆਂ ਨੇ ਭਾਗ ਲਿਆ | ਇਸ ਮੌਕੇ ਗੁਰਮਤਿ ਸਿਖਲਾਈ ਦੇ ਪ੍ਰਬੰਧਕ ਸੇਵਾਦਾਰ ਗਿਆਨੀ ਕੇਵਲ ਸਿੰਘ, ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਗੁਰਦੀਪ ਸਿੰਘ ਤੇ ਭਾਈ ਸੁਰਜੀਤ ਸਿੰਘ, ਗਿਆਨੀ ਜਗਮੋਹਨ ਸਿੰਘ ਤੇ ਮੈਡਮ ਹਰਜਿੰਦਰ ਕੌਰ ਨੇ ਦੱਸਿਆ ਕਿ 1 ਤੋਂ 9 ਜੂਨ ਤੱਕ ਚੱਲਣ ਵਾਲੇ ਇਸ ਕੈਂਪ ਦੇ ਦੌਰਾਨ ਬੱਚਿਆਂ ਨੂੰ 3 ਤੋਂ 12 ਅਤੇ 12 ਤੋਂ 21 ਸਾਲ ਦੋ ਗਰੁੱਪ ਬਣਾ ਕੇ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ, ਹਾਰਮੋਨੀਅਮ, ਤਬਲਾ ਦੀ ਸਿਖਲਾਈ ਦਿੱਤੀ ਜਾਵੇਗੀ | ਇਸ ਤੋਂ ਇਲਾਵਾ ਗੁਰ ਇਤਿਹਾਸ ਸੰਬੰਧੀ ਸਿਖਲਾਈ ਦੇਣ ਦੇ ਨਾਲ-ਨਾਲ ਬੱਚਿਆਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਪ੍ਰਤੀ ਵੀ ਜਾਗਰੂਕ ਕੀਤਾ ਜਾਵੇਗਾ | ਪ੍ਰਬੰਧਕਾਂ ਨੇ ਦੱਸਿਆ ਕਿ ਕੈਂਪ ਦੌਰਾਨ ਹੀ 9 ਜੂਨ ਨੂੰ ਬੱਚਿਆਂ ਦੀ ਅਧਿਆਤਮਿਕ ਪ੍ਰੀਖਿਆ ਲਈ ਜਾਵੇਗੀ ਅਤੇ ਪਹਿਲੇ, ਦੂਜੇ ਤੇ ਤੀਸਰੇ ਸਥਾਨ 'ਤੇ ਰਹਿਣ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਜਾਵੇਗਾ | ਇਸ ਮੌਕੇ ਖ਼ਜ਼ਾਨਚੀ ਭਾਈ ਦਵਿੰਦਰ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਮਨਜੀਤ ਸਿੰਘ, ਭਾਈ ਮਨਜੀਤ ਸਿੰਘ ਲਾਡੀ, ਭਾਈ ਬਚਿੱਤਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇਮਾਨ ਸਿੰਘ ਮਾਨ ਤੇ ਡਾ. ਜੱਖੂ ਨੇ 13 ਨੂੰ ਹੋਣ ਵਾਲੇ ਪੰਥਕ ਇਕੱਠ ਸੰਬੰਧੀ ਵਰਕਰਾਂ ਨੂੰ ਕੀਤਾ ਲਾਮਬੰਦ ਅਗਲੀ ਖ਼ਬਰ ਸਰਕਾਰ ਨੇ ਆਊਟਸੋਰਸ ਤੇ ਕੱਚੇ ਮੁਲਾਜ਼ਮਾਂ ਦੇ ਪੱਖ 'ਚ ਲਿਆ ਇਤਿਹਾਸਕ ਫ਼ੈਸਲਾ-ਕਰਮਜੀਤ ਕੌਰ
Ad Position 24