05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਇਮਾਨ ਸਿੰਘ ਮਾਨ ਤੇ ਡਾ. ਜੱਖੂ ਨੇ 13 ਨੂੰ ਹੋਣ ਵਾਲੇ ਪੰਥਕ ਇਕੱਠ ਸੰਬੰਧੀ ਵਰਕਰਾਂ ਨੂੰ ਕੀਤਾ ਲਾਮਬੰਦ

Ad Position 21
No active advertisement
ਅਜੀਤ ਡੈਸਕ 03-06-2026
ਅੱਡਾ ਸਰਾਂ, 2 ਜੂਨ (ਹਰਜਿੰਦਰ ਸਿੰਘ ਮਸੀਤੀ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ 13 ਜੂਨ ਨੂੰ ਦਾਣਾ ਮੰਡੀ ਫਗਵਾੜਾ ਵਿਖੇ ਕੀਤੇ ਜਾ ਰਹੇ ਬੇਗਮਪੁਰਾ ਖ਼ਾਲਸਾ ਪੰਥਕ ਇਕੱਠ ਦੇ ਸੰਬੰਧ 'ਚ ਪਾਰਟੀ ਵਰਕਰਾਂ ਦੀ ਇਕ ਵਿਸ਼ੇਸ਼ ਇਕੱਤਰਤਾ ਪਿੰਡ ਮਸੀਤ ਪਲ ਕੋਟ ਵਿਖੇ ਹੋਈ | ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਮਾਸਟਰ ਕੁਲਦੀਪ ਸਿੰਘ ਮਸੀਤੀ ਦੀ ਅਗਵਾਈ ਵਿਚ ਹੋਈ | ਇਕੱਤਰਤਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਸੂਬਾ ਜਨਰਲ ਸਕੱਤਰ ਡਾ. ਹਰਜਿੰਦਰ ਸਿੰਘ ਜੱਖੂ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਪਾਰਟੀ ਵਰਕਰਾਂ ਨੂੰ ਪੰਥਕ ਇਕੱਠ ਸਬੰਧੀ ਲਾਮਬੰਦ ਕੀਤਾ | ਇਸ ਮੌਕੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਰਬ ਸਾਂਝੀਵਾਲਤਾ ਅਤੇ ਏਕਤਾ ਦਾ ਸਿਧਾਂਤ ਦਿੱਤਾ ਹੈ ਅਤੇ ਗੁਰੂ ਸਾਹਿਬਾਨ ਨੇ ਖ਼ੁਦ ਵੀ ਇਸ ਸਿਧਾਂਤ ਨੂੰ ਆਪਣੇ ਜੀਵਨ ਵਿਚ ਅਪਣਾਇਆ ਹੈ ਇਸ ਲਈ ਸਾਨੂੰ ਗੁਰੂ ਸਾਹਿਬਾਨ ਵਲੋਂ ਦਰਸਾਏ ਗਏ ਏਕਤਾ ਦੇ ਸਿਧਾਂਤ ਤੇ ਚਲਦੇ ਹੋਏ ਗੁਰੂ ਸਾਹਿਬਾਨ ਦੇ ਸੰਦੇਸ਼ ਤੇ ਪਹਿਰਾ ਦੇਣਾ ਚਾਹੀਦਾ ਹੈ | ਇਸ ਮੌਕੇ ਪਾਰਟੀ ਦੇ ਪ੍ਰਮੁੱਖ ਬੁਲਾਰੇ ਤੇ ਸੂਬਾ ਜਨਰਲ ਸਕੱਤਰ ਡਾ. ਹਰਜਿੰਦਰ ਸਿੰਘ ਜੱਖੂ ਨੇ ਪਾਰਟੀ ਵਰਕਰਾਂ ਨੂੰ 13 ਜੂਨ ਨੂੰ ਹੋਣ ਵਾਲੇ ਬੇਗਮਪੁਰਾ ਖ਼ਾਲਸਾ ਲਹਿਰ ਪੰਥਕ ਇਕੱਠ ਵਿਚ ਵੱਧ ਤੋਂ ਵੱਧ ਪਹੁੰਚਣ ਲਈ ਕਿਹਾ | ਇਸ ਮੌਕੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਮਾਸਟਰ ਕੁਲਦੀਪ ਸਿੰਘ ਮਸੀਤੀ ਨੇ ਪਾਰਟੀ ਦੇ ਸੀਨੀਅਰ ਆਗੂਆਂ ਤੇ ਪਹੁੰਚੇ ਵਰਕਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਬਲਵੀਰ ਕੌਰ ਪਠਲਾਵਾ ਜ਼ਿਲ੍ਹਾ ਪ੍ਰਧਾਨ ਜੈ ਭੀਮ ਯੂਨਾਈਟਿਡ ਵਾਈਸ ਆਫ਼ ਪੰਜਾਬ, ਮੈਂਬਰ ਪੀ. ਏ. ਸੀ. ਬੀ. ਬੀ. ਸੁਖਜੀਤ ਕੌਰ, ਸਰਕਲ ਪ੍ਰਧਾਨ ਜਸਵੰਤ ਸਿੰਘ ਫ਼ੌਜੀ, ਰਣਜੀਤ ਸਿੰਘ ਝਾਵਾਂ, ਦਵਿੰਦਰ ਸਿੰਘ ਗਿੱਦੜ ਪਿੰਡੀ, ਜਗਜੀਤ ਸਿੰਘ ਚੌਟਾਲਾ, ਚਰਨਜੀਤ ਸਿੰਘ ਝਾਂਵਾ, ਗੁਰਦਿਆਲ ਸਿੰਘ ਮਸੀਤੀ, ਰਣਜੀਤ ਸਿੰਘ ਬੈਂਚਾਂ ਗੁਰਦੇਵ ਸਿੰਘ, ਦਲਜੀਤ ਸਿੰਘ ਮਸੀਤੀ, ਦਵਿੰਦਰ ਸਿੰਘ, ਸੁਰਿੰਦਰ ਸਿੰਘ, ਹਰਨਾਮ ਸਿੰਘ, ਨਿਰੰਜਨ ਸਿੰਘ ਝਾਵਾਂ, ਕੇਹਰ ਸਿੰਘ, ਜਸਵਿੰਦਰ ਸਿੰਘ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਵਲੋਂ ਰੋਸ ਰੈਲੀ <br/> ਅਗਲੀ ਖ਼ਬਰ ਗੁਰਮਤਿ ਸਿਖਲਾਈ ਕੈਂਪ ਲਗਾਇਆ
Ad Position 24