ਐਮਾਂ ਮਾਂਗਟ, 5 ਜੂਨ (ਗੁਰਾਇਆ)-ਨਰਾਇਣਗੜ੍ਹ ਵਿਖੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਨਰਾਇਣ ਕੁਟੀਆ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਤੇ ਸੰਤ ਹਰਜਿੰਦਰ ਸਿੰਘ ਮੰਝਪੁਰ ਵਾਲਿਆਂ ਦੀ ਦੇਖ ਰੇਖ ਹੇਠ ਅਤੇ ਇਲਾਕਾ ਨਿਵਾਸੀਆਂ ਸੰਗਤਾਂ ਦੇ ਸਹਿਯੋਗ ਨਾਲ 7 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਸਾਂਝੀ ਕਰਦੇ ਹੋਏ ਭਾਈ ਦਿਲਬਾਗ ਸਿੰਘ ਮੰਝਪੁਰ ਨੇ ਦੱਸਿਆ ਕਿ ਨਿਰੰਤਰ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਦੂਜੀ ਲੜੀ ਦੇ ਭੋਗ ਪਾਏ ਗਏ ਅਤੇ ਤੀਜੀ ਲੜੀ ਦੀ ਅਰੰਭਤਾ ਕਰ ਦਿੱਤੀ ਗਈ | ਉਨ੍ਹਾਂ ਇਹ ਵੀ ਦੱਸਿਆ ਕਿ ਰੋਜ਼ਾਨਾ ਸ਼ਾਮ ਦੇ ਦੀਵਾਨ ਵਿਚ ਸੰਗਤਾਂ ਵੱਡੀ ਗਿਣਤੀ ਵਿਚ ਨਤਮਸਤਕ ਹੋ ਰਹੀਆਂ ਹਨ ਉਥੇ ਬਾਹਰੋਂ ਆਏ ਮਹਾਂਪੁਰਸ਼ ਅਤੇ ਸੰਤ ਹਰਜਿੰਦਰ ਸਿੰਘ ਮੰਝਪੁਰ ਵਾਲੇ ਰੋਜ਼ਾਨਾ ਸ਼ਾਮ ਦੇ ਕੀਰਤਨ ਦੀਵਾਨ ਵਿਚ ਕਥਾ ਅਤੇ ਵਡਮੁੱਲੇ ਪ੍ਰਵਚਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ | ਇਹ ਚੱਲ ਰਹੇ ਲੜੀਵਾਰ ਸਮਾਗਮਾਂ ਦੀ ਸੰਪੂਰਨਤਾਈ 7 ਜੂਨ ਨੂੰ ਹੋਵੇਗੀ, ਜਿਸ ਦੌਰਾਨ ਸਵੇਰੇ ਅੰਮਿ੍ਤ ਵੇਲੇ ਭੋਗਾਂ ਤੋਂ ਉਪਰੰਤ 8 ਵਜੇ ਤੋਂ 11 ਵਜੇ ਤੱਕ ਖੁੱਲੇ੍ਹ ਪੰਡਾਲਾਂ ਵਿਚ ਮਹਾਨ ਕੀਰਤਨ ਦੀਵਾਨ ਸਜਾਏ ਜਾਣਗੇ | ਉਨ੍ਹਾਂ ਦੱਸਿਆ ਕਿ ਇਹ ਅਸਥਾਨ ਉੱਚੀ ਬੱਸੀ ਤੋਂ ਲਹਿੰਦੇ ਪਾਸੇ ਤੋਂ ਚਾਰ ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਹੈ | ਇਸ ਮੌਕੇ ਜਥੇਦਾਰ ਮਹਿੰਦਰ ਸਿੰਘ ਨਰਾਇਣਗੜ੍ਹ, ਭਾਈ ਤਰਲੋਚਨ ਸਿੰਘ ਨਰਾਇਣਗੜ੍ਹ, ਭਾਈ ਸੁਰਿੰਦਰ ਸਿੰਘ ਨਰਾਇਣਗੜ੍ਹ, ਭਾਈ ਹਰਵਿੰਦਰ ਸਿੰਘ ਸ਼ਾਮਚੁਰਾਸੀ, ਭਾਈ ਸ਼ਿਵ ਸਿੰਘ ਮੰਜਪੁਰ, ਭਾਈ ਸੁਰਿੰਦਰ ਸਿੰਘ ਮੰਝਪੁਰ, ਭਾਈ ਨਿਰਮਲ ਸਿੰਘ ਮੰਜਪੁਰ, ਭਾਈ ਦਇਆ ਰਾਮ, ਭਾਈ ਗੁਰਪ੍ਰੀਤ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਬਿਪਨ ਸਿੰਘ, ਭਾਈ ਸਤਰਾਮ ਦਾਸ ਸਿੰਘ, ਭਾਈ ਪ੍ਰਗਟ ਸਿੰਘ ਗੜ੍ਹਬਈ, ਭਾਈ ਸਤਨਾਮ ਸਿੰਘ ਗੜਬਈ, ਭਾਈ ਕੁਲਵਿੰਦਰ ਸਿੰਘ, ਭਾਈ ਸਤਿੰਦਰ ਸਿੰਘ, ਭਾਈ ਕਾਬਲ ਸਿੰਘ ਗੁਨੋਪੁਰ, ਭਾਈ ਸੁਰਜੀਤ ਸਿੰਘ ਕੋਟਲੀ ਸੈਣੀਆਂ, ਭਾਈ ਅਮਰੀਕ ਸਿੰਘ, ਗੰਗਾਚੱਕ, ਅਵਤਾਰ ਸਿੰਘ ਗੰਗਾਚੱਕ, ਭਾਈ ਸੇਵਾ ਸਿੰਘ ਟੇਰਕਿਆਣਾ, ਭਾਈ ਬਲਜੀਤ ਸਿੰਘ, ਭਾਈ ਦਲਜੀਤ ਸਿੰਘ ਮੰਝਪੁਰ, ਭਾਈ ਮਨਿੰਦਰ ਸਿੰਘ, ਚਮਕੋਰ ਸਿੰਘ, ਭਾਈ ਸਤਨਾਮ ਸਿੰਘ ਨਰਾਇਣਗੜ੍ਹ ਆਦਿ ਹਾਜ਼ਰ ਸਨ |