ਮੁਕੇਰੀਆਂ, 6 ਜੂਨ (ਰਾਮਗੜ੍ਹੀਆ)-ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਮਨਰੇਗਾ ਸਟਾਫ਼ ਵਲੋਂ ਜ਼ਿਲ੍ਹਾ ਪੱਧਰ 'ਤੇ ਮੀਟਿੰਗ ਮੁਕੇਰੀਆਂ ਵਿਖੇ ਕੀਤੀ, ਜਿਸ 'ਚ ਬਲਾਕ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਕੀਤੀ ਗਈ | ਇਸ ਮੌਕੇ ਰਜਿੰਦਰ ਕੁਮਾਰ ਬਲਾਕ ਤਲਵਾੜਾ, ਹੀਰਾ ਸਿੰਘ ਬਲਾਕ ਹਾਜੀਪੁਰ, ਗੁਰਮੇਲ ਸਿੰਘ ਬਲਾਕ ਦਸੂਹਾ, ਗੁਰਜੀਤ ਕੌਰ ਬਲਾਕ ਟਾਂਡਾ, ਜੋਗਿੰਦਰ ਸਿੰਘ ਬਲਾਕ ਮੁਕੇਰੀਆਂ, ਅੰਜੂ ਬਾਲਾ ਬਲਾਕ ਹੁਸ਼ਿਆਰਪੁਰ, ਰੀਤਿਕਾ ਬਲਾਕ ਹੁਸ਼ਿਆਰਪੁਰ 2, ਅਮਰਿੰਦਰ ਸਿੰਘ ਬਲਾਕ ਭੂੰਗਾ, ਰਮਨ ਕੁਮਾਰ ਬਲਾਕ ਮਾਹਿਲਪੁਰ, ਕਨਵਰ ਸਿੰਘ ਬਲਾਕ ਪ੍ਰਧਾਨ ਗੜ੍ਹਸ਼ੰਕਰ ਚੁਣੇ ਗਏ | ਇਸੇ ਤਰ੍ਹਾਂ ਪ੍ਰੇਮ ਸਿੰਘ ਸਰਪ੍ਰਸਤ, ਕੁਲਵੀਰ ਕੌਰ ਜ਼ਿਲ੍ਹਾ ਪ੍ਰਧਾਨ, ਰਾਕੇਸ਼ ਘਈ ਕਾਰਜਕਾਰੀ ਪ੍ਰਧਾਨ, ਲਖਵਿੰਦਰ ਜਨਰਲ ਸਕੱਤਰ, ਵਿਸ਼ਾਲ ਸ਼ਰਮਾ ਖ਼ਜ਼ਾਨਚੀ, ਗਨੇਸ਼ ਕੁਮਾਰ ਸਕੱਤਰ, ਪਰਵੇਸ਼ ਮੈਂਬਰ, ਜਸਵੰਤ ਮੈਂਬਰ, ਵਿਸ਼ਾਲ ਮੈਂਬਰ ਅਤੇ ਤਰਸੇਮ ਸਿੰਘ ਨੂੰ ਮੈਂਬਰ ਚੁਣਿਆ ਗਿਆ | ਇਸ ਮੌਕੇ ਨਵੇਂ ਚੁਣੇ ਮੈਂਬਰਾਂ ਨੇ ਮਨਰੇਗਾ 'ਚ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਇੱਕਜੁੱਟ ਹੋ ਕੇ ਕੰਮ ਕਰਨ ਦਾ ਫ਼ੈਸਲਾ ਕੀਤਾ | ਉਨ੍ਹਾਂ ਕਿਹਾ ਮਨਰੇਗਾ ਕਾਮਿਆਂ ਦੇ ਹੱਕਾਂ ਲਈ ਸਮੂਹ ਮੈਂਬਰ ਪੰਜਾਬ ਸਰਕਾਰ ਅੱਗੇ ਆਪਣਾ ਪੱਖ ਰੱਖ ਕੇ ਉਸ ਦਾ ਹੱਲ ਕਰਵਾਉਣਗੇ |