15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਿਆ ਮੁਕੇਰੀਆਂ ਵਲੋਂ ਹੁਨਰ ਤੇ ਰੋਜ਼ਗਾਰ-ਕੇਂਦਰਿਤ ਡਿਪਲੋਮਾ ਤੇ ਸਰਟੀਫਿਕੇਟ ਕੋਰਸਾਂ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 07-06-2026
ਮੁਕੇਰੀਆਂ, 6 ਜੂਨ (ਰਾਮਗੜ੍ਹੀਆ)-ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਪਟਿਆਲਾ ਦੇ ਮਾਨਤਾ ਪ੍ਰਾਪਤ ਲਰਨਰ ਸਪੋਰਟ ਸੈਂਟਰ (ਐਲ. ਐਸ. ਸੀ.) ਵਜੋਂ ਕਾਰਜਸ਼ੀਲ ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਿਆ, ਮੁਕੇਰੀਆਂ ਨੇ ਅਕਾਦਮਿਕ ਸੈਸ਼ਨ 2026-27 ਲਈ ਪੰਜ ਹੁਨਰ-ਆਧਾਰਿਤ ਡਿਪਲੋਮਾ ਤੇ ਸਰਟੀਫਿਕੇਟ ਕੋਰਸਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ | ਕਾਲਜ ਵਲੋਂ ਪੰਜਾਬ ਰਾਜ ਓਪਨ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਡਿਪਲੋਮਾ ਇਨ ਆਰਗੈਨਿਕ ਫਾਰਮਿੰਗ, ਡਿਪਲੋਮਾ ਇਨ ਫ਼ੈਸ਼ਨ ਡਿਜ਼ਾਈਨਿੰਗ, ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨਜ਼, ਡਿਪਲੋਮਾ ਇਨ ਆਫਿਸ ਆਟੋਮੇਸ਼ਨ ਐਂਡ ਈ-ਗਵਰਨੈਂਸ ਅਤੇ ਸਰਟੀਫਿਕੇਟ ਕੋਰਸ ਇਨ ਕੰਪਿਊਟਰ ਏਡਿਡ ਅਕਾਊਾਟਿੰਗ ਕਰਵਾਏ ਜਾਣਗੇ | ਇਹ ਕੋਰਸ ਵਿਦਿਆਰਥੀਆਂ ਨੂੰ ਵਿਹਾਰਕ ਗਿਆਨ, ਪੇਸ਼ੇਵਾਰ ਮੁਹਾਰਤ ਅਤੇ ਵੱਖ-ਵੱਖ ਖੇਤਰਾਂ 'ਚ ਰੋਜ਼ਗਾਰ ਪ੍ਰਾਪਤੀ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਦੇ ਉਦੇਸ਼ ਨਾਲ ਤਿਆਰ ਕੀਤੇ ਗਏ ਹਨ | ਕਾਲਜ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਕੋਰਸਾਂ ਦੀ ਸ਼ੁਰੂਆਤ ਸੰਸਥਾ ਦੀ ਕਰੀਅਰ-ਮੁਖੀ ਸਿੱਖਿਆ ਪ੍ਰਦਾਨ ਕਰਨ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ | ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਛੋਟੀ ਮਿਆਦ ਦੇ ਪੇਸ਼ੇਵਾਰ ਕੋਰਸ ਅਕਾਦਮਿਕ ਸਿੱਖਿਆ ਤੇ ਕਾਰਜ-ਖੇਤਰ ਦੀਆਂ ਲੋੜਾਂ ਵਿਚਕਾਰ ਪਾੜੇ ਨੂੰ ਘਟਾਉਂਦੇ ਹਨ | ਐਸ. ਪੀ. ਐਨ. ਕਾਲਜ ਵਿਚ ਪੀ. ਐੱਸ. ਓ. ਯੂ. ਕੋਰਸਾਂ ਦੇ ਕੋਆਰਡੀਨੇਟਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਕਾਲਜ ਵਲੋਂ ਪਿਛਲੇ ਸਾਲਾਂ ਦੌਰਾਨ ਯੂਨੀਵਰਸਿਟੀ ਨਾਲ ਸੰਬੰਧਿਤ ਕਈ ਕੋਰਸ ਸਫਲਤਾਪੂਰਵਕ ਚਲਾਏ ਗਏ ਹਨ | ਉਨ੍ਹਾਂ ਮੁਕੇਰੀਆਂ ਤੇ ਨੇੜਲੇ ਖੇਤਰਾਂ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਕਿਫ਼ਾਇਤੀ ਤੇ ਰੋਜ਼ਗਾਰ-ਕੇਂਦਰਿਤ ਕੋਰਸਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ | ਪੀ. ਐੱਸ. ਓ. ਯੂ., ਪਟਿਆਲਾ ਦੀ ਨੁਮਾਇੰਦਗੀ ਕਰਦਿਆਂ ਡਾ. ਰਵਿਦਿੱਤ ਸਿੰਘ ਨੇ ਯੂਨੀਵਰਸਿਟੀ ਤੇ ਐੱਸ. ਪੀ. ਐਨ. ਕਾਲਜ ਵਿਚਕਾਰ ਜਾਰੀ ਸਹਿਯੋਗ 'ਤੇ ਖ਼ੁਸ਼ੀ ਪ੍ਰਗਟ ਕੀਤੀ | ਇਸ ਮੌਕੇ ਐੱਸ. ਪੀ. ਐਨ. ਕਾਲਜ ਪ੍ਰਬੰਧਕੀ ਕਮੇਟੀ ਦੇ ਸਕੱਤਰ ਸੰਜੀਵ ਅਨੰਦ ਨੇ ਭਰੋਸਾ ਦਿਵਾਇਆ ਕਿ ਸੰਸਥਾ ਵਿਦਿਆਰਥੀਆਂ ਨੂੰ ਉੱਚ ਪੱਧਰੀ ਬੁਨਿਆਦੀ ਢਾਂਚਾ, ਆਧੁਨਿਕ ਸਹੂਲਤਾਂ ਤੇ ਅਨੁਕੂਲ ਸਿੱਖਣ ਮਾਹੌਲ ਪ੍ਰਦਾਨ ਕਰਦੀ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ 'ਚ ਫੁੱਟਬਾਲ ਕੋਚਿੰਗ ਦੇ ਹੁਨਰ ਤੇ ਸਿਖਲਾਈ ਸੰਬੰਧੀ ਸਿਖਲਾਈ ਕੈਂਪ ਦਾ ਉਦਘਾਟਨ ਅਗਲੀ ਖ਼ਬਰ ਸਮੂਹ ਮਨਰੇਗਾ ਸਟਾਫ਼ ਵਲੋਂ ਜ਼ਿਲ੍ਹਾ ਪੱਧਰ 'ਤੇ ਮੀਟਿੰਗ
Ad Position 24