15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਖ਼ਾਲਸਾ ਕਾਲਜ 'ਚ ਫੁੱਟਬਾਲ ਕੋਚਿੰਗ ਦੇ ਹੁਨਰ ਤੇ ਸਿਖਲਾਈ ਸੰਬੰਧੀ ਸਿਖਲਾਈ ਕੈਂਪ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 07-06-2026
ਮਾਹਿਲਪੁਰ, 6 ਜੂਨ (ਰਜਿੰਦਰ ਸਿੰਘ)-ਫੁੱਟਬਾਲ ਪਲੇਅਰਜ਼ ਐਸੋਸੀਏਸ਼ਨ ਪੰਜਾਬ ਵਲੋਂ ਖ਼ਾਲਸਾ ਕਾਲਜ ਮਾਹਿਲਪੁਰ ਦੇ ਸਹਿਯੋਗ ਨਾਲ ਕਾਲਜ ਵਿਚ ਫੁੱਟਬਾਲ ਖੇਡ ਦੇ ਕੋਚਾਂ ਲਈ 8 ਜੂਨ ਤੱਕ ਲਗਾਇਆ ਜਾ ਰਿਹਾ ਚਾਰ ਰੋਜ਼ਾ ਮੁਫ਼ਤ ਸਿਖਲਾਈ ਕੈਂਪ ਆਰੰਭ ਹੋ ਗਿਆ | ਕੈਂਪ ਦਾ ਉਦਘਾਟਨ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ ਵਲੋਂ ਕੌਂਸਲ ਦੇ ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਅਰਜੁਨ ਐਵਾਰਡੀ ਗੁਰਦੇਵ ਸਿੰਘ ਗਿੱਲ, ਵੀਰਇੰਦਰ ਸ਼ਰਮਾ, ਪਿ੍ੰ. ਡਾ. ਪਰਵਿੰਦਰ ਸਿੰਘ ਅਤੇ ਖੇਡ ਖੇਤਰ ਦੀਆਂ ਹੋਰ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਕੀਤਾ ਗਿਆ | ਇਸ ਮੌਕੇ ਸਵਾਗਤੀ ਸ਼ਬਦਾਂ ਵਿਚ ਕਾਲਜ ਦੇ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਇਹ ਕੈਂਪ ਫੁੱਟਬਾਲ ਕੋਚਿੰਗ ਦੀ ਸਿਖਲਾਈ ਲਈ ਖਿਡਾਰੀਆਂ ਅਤੇ ਕੋਚਾਂ ਨੂੰ ਹੁਨਰਮੰਦ ਬਣਾਉਣ ਵਿਚ ਅਹਿਮ ਸਹਾਇਕ ਹੋਵੇਗਾ | ਇਸ ਮੌਕੇ ਕੋਚ ਹਰਪ੍ਰੀਤ ਸਿੰਘ ਤੇ ਕੋਚ ਹਰਮਨਜੋਤ ਸਿੰਘ ਖਾਬੜਾ ਨੇ ਕਿਹਾ ਕਿ ਕੈਂਪ ਵਿਚ ਪਿੰਡਾਂ, ਅਕੈਡਮੀਆਂ, ਕਾਲਜਾਂ ਆਦਿ ਦੀਆਂ ਫੁੱਟਬਾਲ ਟੀਮਾਂ ਨੂੰ ਸਿਖਲਾਈ ਦੇਣ ਵਾਲੇ ਕੋਚਾਂ ਨੂੰ ਕੋਚਿੰਗ ਸੰਬੰਧੀ ਹੋਰ ਹੁਨਰਮੰਦ ਬਣਾਉਣ, ਕੋਚਿੰਗ ਵਿਚ ਕਰੀਅਰ ਦੇ ਵੱਧ ਤੋਂ ਵੱਧ ਮੌਕੇ ਪ੍ਰਫੁੱਲਿਤ ਕਰਨ ਅਤੇ ਖੇਡ ਦੇ ਬਰੀਕੀ ਨਾਲ ਨਿਰੀਖਣ ਸੰਬੰਧੀ ਪ੍ਰੈਕਟੀਕਲ, ਥਿਊਰੀ, ਵਿਚਾਰ ਚਰਚਾ ਅਤੇ ਕਲਾਸ ਰੂਮ ਲੈਕਚਰ ਸ਼ਾਮਿਲ ਹਨ | ਅਰਜੁਨ ਐਵਾਰਡੀ ਫੁੱਟਬਾਲਰ ਗੁਰਦੇਵ ਸਿੰਘ ਗਿੱਲ ਨੇ ਇਸ ਕੋਚਿੰਗ ਕੈਂਪ ਲਈ ਪ੍ਰਬੰਧਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਅਮਰਿੰਦਰ ਸਿੰਘ, ਪਿ੍ੰ. ਜਗਮੋਹਨ ਸਿੰਘ, ਨੈਸ਼ਨਲ ਖਿਡਾਰੀ ਕਰਨਵੀਰ ਪਰਮਾਰ, ਕੋਚ ਸੁਖਵਿੰਦਰ ਸਿੰਘ, ਗੁਰਦਿਆਲ ਸਿੰਘ ਕਹਾਰਪੁਰ, ਇੰਜੀਨੀਅਰ ਤਰਲੋਚਨ ਸਿੰਘ ਸੰਧੂ, ਕੋਚ ਬੰਦਨਾ ਸਿੰਘ, ਸਮਾਜ ਸੇਵੀ ਤਲਵਿੰਦਰ ਸਿੰਘ ਹੀਰ, ਡਾ. ਰਾਜ ਕੁਮਾਰ, ਡਾ. ਜਤਿੰਦਰ, ਕੋਚ ਹਰਿੰਦਰ ਸਨੀ, ਕੋਚ ਚਰਨਜੀਤ ਸਿੰਘ, ਪ੍ਰੋ. ਰਿਸ਼ਭ ਆਦਿ ਸਮੇਤ ਫੁੱਟਬਾਲ ਖਿਡਾਰੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤਰਸੇਮ ਸਿੰਘ ਪੁਰੇਵਾਲ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਕੌਮੀ ਮੀਤ ਪ੍ਰਧਾਨ ਬਣੇ ਅਗਲੀ ਖ਼ਬਰ ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਿਆ ਮੁਕੇਰੀਆਂ ਵਲੋਂ ਹੁਨਰ ਤੇ ਰੋਜ਼ਗਾਰ-ਕੇਂਦਰਿਤ ਡਿਪਲੋਮਾ ਤੇ ਸਰਟੀਫਿਕੇਟ ਕੋਰਸਾਂ ਦੀ ਸ...
Ad Position 24