17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਦਸਮੇਸ਼ ਗਰਲਜ਼ ਕਾਲਜ ਦੀ ਵਿਦਿਆਰਥਣ ਮੰਨਤ ਠਾਕੁਰ ਅਗਨੀਵੀਰ ਵਾਯੂ ਸੈਨਾ ਭਰਤੀ 2026 ਲਈ ਚੁਣੀ ਗਈ

Ad Position 21
No active advertisement
ਅਜੀਤ ਡੈਸਕ 07-06-2026
ਮੁਕੇਰੀਆਂ, 6 ਜੂਨ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਦੀਆਂ ਵਿਦਿਆਰਥਣਾਂ ਆਪਣੀ ਮਿਹਨਤ ਸਦਕਾ ਵੱਖ-ਵੱਖ ਖੇਤਰਾਂ 'ਚ ਸਫਲਤਾ ਪ੍ਰਾਪਤ ਕਰ ਰਹੀਆਂ ਹਨ | ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਨੇ ਜਾਣਕਾਰੀ ਸਾਂਝਾ ਕਰਦਿਆਂ ਦੱਸਿਆ ਕਿ ਕਾਲਜ ਲਈ ਇਹ ਬਹੁਤ ਹੀ ਮਾਣ ਤੇ ਖ਼ੁਸ਼ੀ ਦਾ ਪਲ ਹੈ ਕਿ ਕਾਲਜ ਦੀ ਵਿਦਿਆਰਥਣ ਮੰਨਤ ਠਾਕੁਰ (ਬੀ. ਏ.-ਬੀ. ਐੱਡ. ਦੂਜਾ ਸਾਲ,) ਪੁੱਤਰੀ ਸੁਰਿੰਦਰ ਪਾਲ ਠਾਕੁਰ ਤੇ ਮਧੂ ਬਾਲਾ ਠਾਕੁਰ ਦੀ ਚੋਣ ਭਾਰਤੀ ਵਾਯੂ ਸੈਨਾ ਦੇ ਅਗਨੀ ਵੀਰ ਵਾਯੂ ਸੈਨਾ ਭਰਤੀ 2026 ਲਈ ਹੋਈ ਹੈ | ਮੰਨਤ ਦੀ ਇਹ ਸ਼ਾਨਦਾਰ ਪ੍ਰਾਪਤੀ ਉਸ ਦੀ ਸਖ਼ਤ ਮਿਹਨਤ, ਅਨੁਸ਼ਾਸਨ, ਦੇਸ਼ ਭਗਤੀ ਦੀ ਭਾਵਨਾ ਤੇ ਲਗਨ ਦਾ ਪ੍ਰਤੀਕ ਹੈ | ਉਸ ਦੀ ਸਫਲਤਾ ਨੇ ਨਾ ਸਿਰਫ਼ ਉਸ ਦੇ ਪਰਿਵਾਰ ਅਤੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ, ਸਗੋਂ ਹੋਰ ਵਿਦਿਆਰਥਣਾਂ ਲਈ ਵੀ ਪੇ੍ਰਰਨਾ ਦਾ ਸਰੋਤ ਬਣੀ ਹੈ | ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ, ਸਮੂਹ ਮੈਂਬਰ ਸਾਹਿਬਾਨ, ਕਾਲਜ ਪਿ੍ੰਸੀਪਲ ਨੇ ਮੰਨਤ ਠਾਕੁਰ, ਉਸ ਦੇ ਮਾਤਾ-ਪਿਤਾ ਤੇ ਸਮੂਹ ਅਧਿਆਪਕਾਂ ਨੂੰ ਹਾਰਦਿਕ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਵਿਦਿਆਰਥਣ ਦੀ ਇਹ ਉਪਲਬਧੀ ਕਾਲਜ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਹੋਰ ਵਿਦਿਆਰਥਣਾਂ ਵੀ ਮੰਨਤ ਵਾਂਗ ਆਪਣੇ ਸੁਪਨਿਆਂ ਨੂੰ ਸਾਕਾਰ ਰੂਪ ਦੇਣ ਲਈ ਅੱਗੇ ਵਧਣਗੀਆਂ ਕਿਉਂਕਿ ਦਸਮੇਸ਼ ਗਰਲਜ਼ ਦਾ ਮੁੱਖ ਟੀਚਾ ਔਰਤ ਸਸ਼ਕਤੀ ਕਰਨਾ ਹੈ | ਜੇਕਰ ਔਰਤ ਮਜ਼ਬੂਤ ਹੋਵੇਗੀ ਤਾਂ ਦੇਸ਼ ਤੇ ਕੌਮ ਦੀ ਤਰੱਕੀ ਤੈਅ ਹੋਵੇਗੀ | ਉਨ੍ਹਾਂ ਨੇ ਮੰਨਤ ਠਾਕੁਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪ੍ਰੋ. ਮੁਲਤਾਨੀ ਨੇ ਅੰਡਰ ਗਰਾਊਾਡ ਪੈ ਰਹੀ ਪਾਈਪ ਲਾਈਨ ਦੇ ਕੰਮ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵਲੋਂ ਮਹੀਨਾਵਰ ਮੀਟਿੰਗ
Ad Position 24