17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪ੍ਰੋ. ਮੁਲਤਾਨੀ ਨੇ ਅੰਡਰ ਗਰਾਊਾਡ ਪੈ ਰਹੀ ਪਾਈਪ ਲਾਈਨ ਦੇ ਕੰਮ ਦਾ ਲਿਆ ਜਾਇਜ਼ਾ

Ad Position 21
No active advertisement
ਅਜੀਤ ਡੈਸਕ 07-06-2026
ਮੁਕੇਰੀਆਂ, 6 ਜੂਨ (ਰਾਮਗੜ੍ਹੀਆ)- ਪੰਜਾਬ ਸਰਕਾਰ ਵਲੋਂ ਪਿੰਡ ਧਨੋਆ ਦੇ ਖੇਤਾਂ ਵਿਚ ਨਹਿਰੀ ਪਾਣੀ ਪਹੁੰਚਾਉਣ ਲਈ 23 ਲੱਖ ਰੁਪਏ ਦੀ ਲਾਗਤ ਨਾਲ 2230 ਮੀਟਰ ਲੰਬੀ ਵਿਛਾਈ ਜਾ ਰਹੀ ਪਾਈਪ ਲਾਈਨ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਪ੍ਰੋ. ਜੀ.ਐਸ. ਮੁਲਤਾਨੀ ਹਲਕਾ ਇੰਚਾਰਜ 'ਆਪ' ਨੇ ਆਪਣੀ ਟੀਮ ਸਮੇਤ ਪਿੰਡ ਧਨੋਆ ਵਿਖੇ ਪਹੁੰਚੇ | ਇਸ ਮੌਕੇ ਪ੍ਰੋ. ਮੁਲਤਾਨੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਪਾਣੀ ਦੀ ਬਹੁਤ ਜ਼ਿਆਦਾ ਮੁਸ਼ਕਿਲ ਸੀ ਅਤੇ ਪਾਣੀ ਪਿੰਡ ਨੂੰ ਬਹੁਤ ਔਖਾ ਪਹੁੰਚਦਾ ਸੀ ਪਰ ਹੁਣ ਇਸ ਮੁਸ਼ਕਿਲ ਦਾ ਹੱਲ ਹੋ ਜਾਵੇਗਾ | ਪ੍ਰੋ. ਮੁਲਤਾਨੀ ਨੇ ਕਿਹਾ ਕਿ ਉਹ ਪਿੰਡ ਦੇ ਇਸ ਮਸਲੇ ਸਬੰਧੀ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਕੋਲ ਇਹ ਮੁੱਦਾ ਉਠਾਇਆ ਜਿਸ ਦਾ ਹੁਣ ਹੱਲ ਹੋਣ ਜਾ ਰਿਹਾ ਹੈ | ਇਸ ਮੌਕੇ ਪ੍ਰੋ. ਜੀ.ਐਸ. ਮੁਲਤਾਨੀ ਦਾ ਪਿੰਡ ਧਨੋਆ ਦੇ ਸਰਪੰਚ ਸਰਬਜੀਤ ਸਿੰਘ ਤੇ ਹੋਰਨਾਂ ਪਿੰਡ ਵਾਸੀਆਂ ਨੇ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸ. ਹਰਜੀਤ ਸਿੰਘ ਸਹੋਤਾ ਤੇ ਹੋਰ 'ਆਪ' ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਸਾਲਾਨਾ ਸਮਾਗਮ ਅੱਜ–ਭਾਈ ਦਿਲਬਾਗ ਸਿੰਘ ਮੰਝਪੁਰ ਅਗਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਦੀ ਵਿਦਿਆਰਥਣ ਮੰਨਤ ਠਾਕੁਰ ਅਗਨੀਵੀਰ ਵਾਯੂ ਸੈਨਾ ਭਰਤੀ 2026 ਲਈ ਚੁਣੀ ਗਈ
Ad Position 24