ਹੁਸ਼ਿਆਰਪੁਰ, 8 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹਿਮਾਚਲੀ ਨੌਜਵਾਨਾਂ ਵਲੋਂ ਹਿਮਾਚਲ ਯਾਤਰਾ ਦੌਰਾਨ ਗੱਡੀ 'ਚ ਸਫ਼ਰ ਕਰ ਰਹੇ 4 ਸਿੱਖ ਨੌਜਵਾਨਾਂ ਨੂੰ ਘੇਰ ਕੇ ਬਹੁਤ ਹੀ ਬੇਰਹਿਮੀ ਤੇ ਗੈਰ ਇਨਸਾਨੀਅਤ ਢੰਗ ਨਾਲ ਕੁੱਟਮਾਰ ਹੀ ਨਹੀਂ ਕੀਤੀ ਬਲਕਿ ਇਨ੍ਹਾਂ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਦਾ ਅਪਮਾਨ ਵੀ ਕੀਤਾ | ਮਨਪ੍ਰੀਤ ਸਿੰਘ ਨਾਂਅ ਦੇ ਨੌਜਵਾਨ ਸਰੀਰਕ ਪੱਖੋਂ ਤਕੜਾ ਤੇ ਮਜ਼ਬੂਤ ਹੋਣ ਦੀ ਬਦੌਲਤ ਉਸ ਕੋਲੋਂ ਜੋ ਰਿਵਾਲਵਰ ਖੋਹਣ ਦੀ ਕੋਸ਼ਿਸ਼ ਕੀਤੀ ਗਈ, ਉਸ 'ਚ ਸਫਲ ਨਹੀਂ ਹੋ ਸਕੇ | ਵਰਨਾ ਉਸੇ ਰਿਵਾਲਵਰ ਨਾਲ ਇਨ੍ਹਾਂ ਸਿੱਖ ਨੌਜਵਾਨਾਂ ਦੇ ਕਤਲ ਵੀ ਕਰ ਸਕਦੇ ਸੀ ਪਰ ਦੁੱਖ ਤੇ ਅਫ਼ਸੋਸ ਹੈ ਕਿ ਸੰਬੰਧਿਤ ਕੁੱਲੂ-ਮਨਾਲੀ ਦੇ ਇਲਾਕੇ ਨਾਲ ਸੰਬੰਧਿਤ ਪੁਲਿਸ ਅਫ਼ਸਰਾਂ ਤੇ ਸਰਕਾਰ ਵਲੋਂ ਜਿਨ੍ਹਾਂ ਸਿੱਖ ਨੌਜਵਾਨਾਂ 'ਤੇ ਜਬਰ ਹੋਇਆ ਹੈ, ਉਨ੍ਹਾਂ ਜਬਰ ਕਰਨ ਵਾਲੇ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਨ ਜਾਂ ਉਨ੍ਹਾਂ ਵਿਰੁੱਧ ਕੇਸ ਦਰਜ ਕਰਨ ਦੀ ਬਜਾਏ ਪੀੜਤਾਂ 'ਤੇ ਹੀ ਕੇਸ ਦਰਜ ਕਰਕੇ ਗਿ੍ਫ਼ਤਾਰ ਕਰਨ ਦੀ ਕਾਰਵਾਈ ਕੀਤੀ ਹੈ | ਇਸ ਘਟਨਾਕ੍ਰਮ ਨੂੰ ਸ਼੍ਰੋਮਣੀ ਅਕਾਲੀ ਦਲ (ਅ) ਤੇ ਸਿੱਖ ਕੌਮ ਵਲੋਂ ਬਰਦਾਸ਼ਤ ਨਹੀਂ ਕਰੇਗੀ | ਉਕਤ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਤੇ ਜ਼ਬਰ-ਜੁਲਮ ਢਾਹੁਣ ਵਾਲੇ ਹਿਮਾਚਲੀ ਨੌਜਵਾਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ ਲਈ ਅਤੇ ਸਿੱਖ ਨੌਜਵਾਨਾਂ 'ਤੇ ਮੰਦਭਾਵਨਾ ਅਧੀਨ ਦਰਜ ਕੀਤੇ ਗਏ ਕੇਸ ਵਾਪਸ ਕਰਵਾਉਣ ਲਈ 10 ਜੂਨ ਨੂੰ ਪੰਜ ਸਿੰਘਾਂ ਦਾ ਜਥਾ ਪੰਜਾਬ ਹਿਮਾਚਲ ਬਾਰਡਰ 'ਤੇ ਜਾਵੇਗਾ ਤੇ ਹਿਮਾਚਲ ਸਰਕਾਰ ਤੇ ਡੀ. ਜੀ. ਪੀ. ਹਿਮਾਚਲ ਲਈ ਡਿਪਟੀ ਕਮਿਸ਼ਨਰ ਉਨ੍ਹਾਂ ਨੂੰ ਯਾਦ ਪੱਤਰ ਦੇਵੇਗਾ | ਇਸ ਮੌਕੇ ਸੰਦੀਪ ਸਿੰਘ ਖ਼ਾਲਸਾ ਟਾਂਡਾ, ਹਰਵਿੰਦਰ ਸਿੰਘ ਹੀਰਾ, ਸੁਖਜਿੰਦਰ ਸਿੰਘ ਸਾਬੀ, ਪ੍ਰੀਤ ਸਿੰਘ ਝੱਜ, ਅਮਰਜੀਤ ਸਿੰਘ ਗੋਕਲ ਨਗਰ, ਅੰਮਿ੍ਤਪਾਲ ਸਿੰਘ ਅਰੋੜਾ, ਅਮਨਦੀਪ ਸਿੰਘ ਸਨੀ, ਜਸਰਾਜ ਸਿੰਘ ਆਦਿ ਹਾਜ਼ਰ ਸਨ |
ਹਿਮਾਚਲ 'ਚ ਸਿੱਖ ਨੌਜਵਾਨਾਂ 'ਤੇ ਜਬਰ ਕਰਨ ਵਾਲੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਲਈ 10 ਨੂੰ ਦਿੱਤਾ ਜਾਵੇਗਾ ਯਾਦ ਪੱਤਰ-ਸਿੰਗੜੀਵਾਲਾ
ਅਜੀਤ ਡੈਸਕ
09-06-2026