ਗੜ੍ਹਸ਼ੰਕਰ, 8 ਜੂਨ (ਧਾਲੀਵਾਲ)-ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਚੱਲ ਰਹੇ ਚਾਰ ਸਾਲਾ ਇੰਟਗ੍ਰੇਟਿਡ ਕੋਰਸ ਬੀ. ਏ. ਬੀ. ਐੱਡ. ਅਤੇ ਬੀ. ਐੱਸ. ਸੀ. ਬੀ. ਐੱਡ. ਦੇ 7ਵੇਂ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ ਹਨ | ਕਾਲਜ ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੇ ਨਤੀਜੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ. ਏ. ਬੀ. ਐੱਡ. 7ਵੇਂ ਸਮੈਸਟਰ ਦੇ ਸ਼ਾਨਦਾਰ ਰਹੇ | ਨਤੀਜੇ 'ਚ ਵਿਦਿਆਰਥਣ ਪਿ੍ਆ ਨੇ 84.75 ਫ਼ੀਸਦੀ ਅੰਕ ਲੈ ਕੇ ਪਹਿਲਾ, ਚਾਹਤ ਭਾਟੀਆ ਨੇ 84.39 ਫ਼ੀਸਦੀ ਅੰਕ ਲੈ ਕੇ ਦੂਜਾ ਤੇ ਕਾਮਨਾ ਦੇਵੀ ਨੇ 84.21 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ | ਬੀ. ਐੱਸ. ਸੀ. ਬੀ. ਐੱਡ. ਦੇ ਨਤੀਜੇ 'ਚ ਵਿਦਿਆਰਥਣ ਸਨੇਹਾ ਨੇ 88 ਫ਼ੀਸਦੀ ਅੰਕ ਲੈ ਕੇ ਪਹਿਲਾ, ਹਰਲੀਨ ਕੌਰ ਨੇ 85.8 ਫ਼ੀਸਦੀ ਅੰਕ ਲੈ ਕੇ ਦੂਜਾ ਤੇ ਸਿਮਰਨ ਕੌਰ ਨੇ 84.5 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ | ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੇ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਟਾਫ਼ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਭਵਿੱਖ 'ਚ ਹੋਰ ਮਿਹਨਤ ਕਰਨ ਲਈ ਪ੍ਰੇਰਿਆ |