27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਵਿਧਾਇਕ ਘੁੰਮਣ ਵਲੋਂ ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਪਿੰਡ ਦੁਮੋਆਲ ਤੋਂ ਬੱਸ ਰਵਾਨਾ

Ad Position 21
No active advertisement
ਅਜੀਤ ਡੈਸਕ 11-06-2026
ਤਲਵਾੜਾ, 10 ਜੂਨ (ਮਹਿਤਾ)- ਦਾਤਾਰਪੁਰ ਦੇ ਪਿੰਡ ਦੁਮੋਆਲ ਤੋਂ ਮੁੱਖ ਮੰਤਰੀ ਤੀਰਥ ਯੋਜਨਾ ਤਹਿਤ 350ਵਾਂ ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸਮਰਪਿਤ ਅੱਜ ਇੱਕ ਬੱਸ ਅੰਮਿ੍ਤਸਰ ਅਤੇ ਹੋਰ ਇਤਿਹਾਸਕ 'ਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਹਲਕਾ ਵਿਧਾਇਕ ਐਡ. ਸ. ਕਰਮਵੀਰ ਸਿੰਘ ਘੁੰਮਣ ਵਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ ਗਈ | ਸਭ ਤੋਂ ਪਹਿਲਾਂ ਜਾਣ ਵਾਲੀ ਸੰਗਤ ਨੂੰ ਰਵਾਨਾ ਕਰਨ ਤੋਂ ਪਹਿਲਾਂ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ | ਸਰਪੰਚ ਠਾਕੁਰ ਰਮਨਦੀਪ ਸਿੰਘ ਕੰਵਰ ਸੇਵਾਮੁਕਤ ਮੈਨੇਜਰ ਖੇਤੀਬਾੜੀ ਸਹਿਕਾਰੀ ਵਿਕਾਸ ਬੈਂਕ ਨੇ ਦੱਸਿਆ ਕਿ ਇਹ ਬੱਸ ਦੁਰਗਿਆਨਾ ਮੰਦਰ ਅੰਮਿ੍ਤਸਰ, ਪਾਰਟੀਸ਼ਨ ਮਿਉਜੀਅਮ ਦੀ ਯਾਤਰਾ, ਜਲਿ੍ਹਆਂਵਾਲਾ ਬਾਗ, ਹਰਮਿੰਦਰ ਸਾਹਿਬ, ਬਾਹਗਾ ਬਾਰਡਰ ਅਤੇ ਬੀਟਿੰਗ ਸਟਰੀਟ ਬਾਰਡਰ ਸਮਰੋਹ ਵਿਚ ਸ਼ਾਮਿਲ ਹੋਣਾ, ਭਗਵਾਨ ਵਾਲਮੀਕਿ ਤੀਰਥ ਅਸਥਾਨ ਦੀ ਯਾਤਰਾ ਆਦਿ ਤੋਂ ਇਲਾਵਾ ਹੋਰ ਬਹੁਤ ਸਾਰੇ ਧਾਰਮਿਕ ਅਸਥਾਨਾਂ ਤੇ ਇਤਿਹਾਸਕ ਥਾਵਾਂ ਦੇ ਦਰਸ਼ਨ ਕਰਵਾਏ ਜਾਣਗੇ | ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਦੱਸਿਆ ਕਿ ਸ਼ਰਧਾਲੂਆਂ ਦੇ ਰਹਿਣ-ਸਹਿਣ, ਖ਼ਾਣ-ਪੀਣ ਦਾ ਸਾਰਾ ਖਰਚ ਪੰਜਾਬ ਸਰਕਾਰ ਕਰੇਗੀ | ਇਸ ਮੌਕੇ 'ਤੇ ਸਰਪੰਚ ਦੁਮੋਆਲ ਠਾ. ਰਮਨਦੀਪ ਸਿੰਘ ਕੰਵਰ, ਚੇਅਰਮੈਨ ਬੌਬੀ ਕੌਸ਼ਲ, ਸਰਪੰਚ ਬਡਾਲਾ ਰੇਨੂੰ ਬਾਲਾ, ਸੂਬੇਦਾਰ ਸ਼ਮਸ਼ੇਰ ਸਿੰਘ, ਪੰਡਿਤ ਘਣਸ਼ਾਮ ਸ਼ਰਮਾ ਆਦਿ ਤੋਂ ਇਲਾਵਾ ਪਿੰਡ ਦੁਮੋਆਲ ਦੇ ਸਮੂਹ ਪੰਚਾਇਤ ਮੈਂਬਰ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਜਿੰਪਾ ਦੀ ਅਗਵਾਈ 'ਚ ਵੱਖ-ਵੱਖ ਪਾਰਟੀਆਂ ਦੇ ਆਗੂ 'ਆਪ' ਵਿਚ ਸ਼ਾਮਿਲ ਅਗਲੀ ਖ਼ਬਰ ਡੁੱਬਦੇ ਦੋਸਤਾਂ ਨੂੰ ਬਚਾਉਣ ਲਈ ਅਨੁਰੂਪ ਨੇ ਗਵਾਈ ਆਪਣੀ ਜਾਨ
Ad Position 24