27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਡੁੱਬਦੇ ਦੋਸਤਾਂ ਨੂੰ ਬਚਾਉਣ ਲਈ ਅਨੁਰੂਪ ਨੇ ਗਵਾਈ ਆਪਣੀ ਜਾਨ

Ad Position 21
No active advertisement
ਅਜੀਤ ਡੈਸਕ 11-06-2026
ਤੇਲੰਗਾਨਾ, 10 ਜੂਨ (ਇੰਟ.)-ਅਮਰੀਕਾ 'ਚ ਇਕ ਭਾਰਤੀ ਨÏਜਵਾਨ ਨੇ ਆਪਣੇ ਤਿੰਨ ਦੋਸਤਾਂ ਦੀ ਨਦੀ ਵਿਚ ਡੁੱਬਣ ਤੋਂ ਜਾਨ ਬਚਾਈ | ਹਾਲਾਂਕਿ, ਇਸ ਕਾਰਵਾਈ ਦੌਰਾਨ ਉਸਨੂੰ ਆਪਣੀ ਜਾਨ ਗਵਾਉਣੀ ਪਈ | 23 ਸਾਲਾ ਕੋਡੂਰੂ ਅਨੁਰੂਪ ਰੈੱਡੀ ਦੀ ਲਾਸ਼ ਮੰਗਲਵਾਰ (9 ਜੂਨ, 2026) ਸਵੇਰੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ | ਤੇਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ ਦੇ ਸ਼ਾਲੀਗੋਵਰਮ ਦੇ ਰਹਿਣ ਵਾਲੇ ਅਨੁਰੂਪ ਦੀ ਮÏਤ 29 ਮਈ, 2026 ਨੂੰ ਅਮਰੀਕਾ ਦੇ ਲੁਈਸਿਆਨਾ ਦੇ ਟੋਰੋ ਬਾਯੂ ਪਾਰਕ 'ਚ ਹੋਈ | ਉਹ ਆਪਣੇ ਦੋਸਤਾਂ ਨਾਲ ਕੈਂਪਿੰਗ ਕਰਨ ਗਿਆ ਸੀ ਜਦੋਂ ਉਨ੍ਹਾਂ 'ਚੋਂ ਤਿੰਨ ਮੱਛੀਆਂ ਫੜਦੇ ਸਮੇਂ ਗਲਤੀ ਨਾਲ ਸਬਾਈਨ ਨਦੀ ਵਿਚ ਡਿੱਗ ਗਏ | ਅਨੁਰੂਪ ਨੇ ਉਨ੍ਹਾਂ ਨੂੰ ਬਚਾਉਣ ਲਈ ਪਾਣੀ 'ਚ ਛਾਲ ਮਾਰ ਦਿੱਤੀ¢ ਉਹ ਆਪਣੇ ਦੋਸਤਾਂ ਨੂੰ ਬਚਾਉਣ ਵਿਚ ਕਾਮਯਾਬ ਰਿਹਾ, ਪਰ ਉਸ ਦੀਆਂ ਲੱਤਾਂ ਮੱਛੀਆਂ ਫੜਨ ਦੇ ਜਾਲ 'ਚ ਫਸ ਗਈਆਂ, ਜਿਸ ਕਾਰਨ ਉਹ ਤੇਜ਼ ਵਹਾਅ 'ਚ ਵਹਿ ਗਿਆ | ਅਨੁਰੂਪ 2024 'ਚ ਅਮਰੀਕਾ ਗਿਆ ਸੀ | ਉਸਨੇ ਹਾਲ ਹੀ 'ਚ ਕੰਪਿਊਟਰ ਸਾਇੰਸ 'ਚ ਆਪਣੀ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ ਸੀ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਪਿੰਡ ਦੁਮੋਆਲ ਤੋਂ ਬੱਸ ਰਵਾਨਾ ਅਗਲੀ ਖ਼ਬਰ ਨਾਬਾਲਗ ਲੜਕੀਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਫਰਾਰ, ਪੁਲਿਸ ਵੱਲੋਂ ਭਾਲ ਤੇਜ਼
Ad Position 24