27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਦਰਬਾਰ-ਏ-ਔਲੀਆ ਅਹਿਮਦ ਸ਼ਾਹ ਸਖੀ ਸਰਵਰ ਹਰਦੋਥਲਾ ਵਿਖੇ 24 ਨੂੰ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ

Ad Position 21
No active advertisement
ਅਜੀਤ ਡੈਸਕ 11-06-2026
ਦਸੂਹਾ, 10 ਜੂਨ (ਭੁੱਲਰ)- ਦਰਬਾਰ-ਏ-ਔਲੀਆ ਅਹਿਮਦ ਸ਼ਾਹ ਸਖੀ ਸਰਵਰ ਹਰਦੋਥਲਾ ਵਿਖੇ ਗੱਦੀ ਨਸ਼ੀਨ ਬਾਬਾ ਮਨਜੀਤ ਸ਼ਾਹ ਦੀ ਅਗਵਾਈ ਹੇਠ ਕਰਵਾਏ ਜਾ ਰਹੇ 2 ਰੋਜਾ ਅੰਤਰਰਾਸ਼ਟਰੀ ਪੱਧਰ ਦੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਸਬੰਧੀ ਮੁੱਖ ਪ੍ਰਬੰਧਕ ਤਰਸੇਮ ਸਿੰਘ, ਬਾਬਾ ਕੁਲਵਿੰਦਰ ਸ਼ਾਹ, ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ 2 ਰੋਜ਼ਾ ਅੰਤਰਰਾਸ਼ਟਰੀ ਜੋੜ ਮੇਲਾ 24 ਤੇ 25 ਜੂਨ ਨੂੰ ਬੜੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 24 ਜੂਨ ਨੂੰ ਚਿਰਾਗ ਦੀ ਰਸਮ ਹੋਵੇਗੀ ਅਤੇ ਸਾਰੀ ਰਾਤ ਸੂਫੀਆਨਾ ਸੰਗੀਤ ਸੰਮੇਲਨ ਅਤੇ ਕਵਾਲੀਆਂ ਦਾ ਦੌਰ ਜਾਰੀ ਰਹੇਗਾ ਜਦਕਿ 25 ਜੂਨ ਨੂੰ ਚਾਦਰ ਤੇ ਝੰਡੇ ਦੀ ਰਸਮ ਉਪਰੰਤ ਪ੍ਰਸਿੱਧ ਸੂਫ਼ੀ ਗਾਇਕ ਕੰਵਰ ਗਰੇਵਾਲ, ਸ਼ੁਭਮ ਲੋਧੀ, ਕੱਵਾਲ ਆਸ਼ਰਵ ਸਾਹਿਬਰੀ, ਕੱਵਾਲ ਪਰਵੇਜ਼ ਆਲਮ, ਸੁੱਖਾ ਕੁਮੈਂਟੇੇਟਰ ਅਤੇ ਹੋਰ ਨਾਮਵਰ ਗਾਇਕ-ਕਲਾਕਾਰਾਂ ਵਲੋਂ ਸੂਫੀਆਨਾ ਕਲਾਮ ਤੇ ਕਵਾਲੀਆਂ ਪੇਸ਼ ਕੀਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਇਸ ਮੌਕੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਤੋਂ ਇਲਾਵਾ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਪਹੁੰਚਣਗੇ | ਇਸ ਮੌਕੇ ਸ਼ਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ | ਇਸ ਮੌਕੇ ਸਰਪੰਚ ਬਲਜਿੰਦਰ ਸਿੰਘ ਹੁੰਦਲ, ਸਾਬਕਾ ਸਰਪੰਚ ਨਰਿੰਦਰ ਸਿੰਘ ਹੁੰਦਲ, ਡਾਕਟਰ ਦਿਲਬਾਗ ਸਿੰਘ ਹੁੰਦਲ, ਅਮਰੀਕ ਸਿੰਘ ਮਾਹੀ, ਜਾਨਕੀ ਦਾਸ, ਮਨਦੀਪ ਕੌਰ, ਕੁਲਵਿੰਦਰ ਕੌਰ, ਰਾਜਵਿੰਦਰ ਕੌਰ, ਅਮਰੀਕ ਸਿੰਘ ਮਾਹੀ, ਬਲਵੀਰ ਸਿੰਘ, ਸੁਖਵਿੰਦਰ ਕੌਰ, ਬਲਜੀਤ ਕੌਰ, ਗੁਰਬਖਸ਼ ਸਿੰਘ, ਸਤਬੀਰ ਸਿੰਘ ਫੌਜੀ, ਮਨਦੀਪ ਸਿੰਘ ਤੇ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫੀਫਾ ਵਿਸ਼ਵ ਕੱਪ ਦੌਰਾਨ ਵੈਨਕੂਵਰ 'ਚ ਨਿਤਰਨਗੇ ਫੁੱਟਬਾਲ ਜਗਤ ਦੇ ਕਈ ਵੱਡੇ ਸਿਤਾਰੇ ਅਗਲੀ ਖ਼ਬਰ ਪ੍ਰਸਿੱਧ ਗਾਇਕ ਕਨਵਰ ਗਰੇਵਾਲ 25 ਨੂੰ ਪਹੁੰਚਣਗੇ ਦਰਬਾਰ-ਏ-ਔਲੀਆ ਅਹਿਮਦ ਸ਼ਾਹ ਸਖੀ ਸਰਵਰ ਹਰਦੋਥਲਾ ਵਿਖੇ 24 ਨੂੰ ਕਰ...
Ad Position 24