ਅੱਡਾ ਸਰਾਂ, 11 ਜੂਨ (ਮਸੀਤੀ)-ਪਿੰਡ ਕੰਧਾਲੀ ਨੌਰੰਗਪੁਰ 'ਚ ਰਸਤੇ ਨੂੰ ਅਧੂਰਾ ਛੱਡੇ ਜਾਣ 'ਤੇ ਪਿੰਡ ਵਾਸੀਆਂ ਨੇ ਰੋਸ ਜਿਤਾਉਂਦੇ ਹੋਏ ਨਿਰਮਾਣ ਕਾਰਜ ਨੂੰ ਪੂਰਾ ਕਰਨ ਦੀ ਮੰਗ ਕੀਤੀ ਹੈ | ਪਿੰਡ ਵਾਸੀ ਮਨੋਹਰ ਲਾਲ, ਗੁਰਬਖ਼ਸ਼ ਸਿੰਘ, ਸਤਨਾਮ ਸਿੰਘ, ਸੁਰਿੰਦਰ ਪਾਲ ਸਿੰਘ ਅਤੇ ਜਸਵੀਰ ਕਾਜਲ ਨੇ ਸਮੱਸਿਆ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਘਰਾਂ ਤੋਂ ਪਹਿਲਾਂ ਅੱਧੀ ਗਲੀ 'ਚ ਇੰਟਰਲਾਕ ਟਾਈਲਾਂ ਲਗਾ ਦੇਣ ਤੋਂ ਬਾਅਦ ਕੰਮ ਬੰਦ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪੰਚਾਇਤ ਦੇ ਕਹਿਣ 'ਤੇ ਰਸਤੇ 'ਚ ਮਿੱਟੀ ਪਵਾਈ ਗਈ ਸੀ ਪਰ ਲੰਬੇ ਸਮੇਂ ਬਾਅਦ ਵੀ ਰਸਤੇ ਨੂੰ ਪੱਕਾ ਨਹੀਂ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜੋ ਰਸਤੇ 'ਚ ਮਿੱਟੀ ਪਵਾਈ ਸੀ ਉਹ ਬਰਸਾਤ ਦੇ ਪਾਣੀਆਂ ਨਾਲ ਰੁੜ੍ਹ ਗਈ ਤੇ ਬਰਸਾਤ ਦੇ ਦਿਨਾਂ 'ਚ ਉਨ੍ਹਾਂ ਨੂੰ ਲੰਘਣਾ ਵੀ ਔਖਾ ਹੋ ਜਾਦਾ ਹੈ | ਉਨ੍ਹਾਂ ਪੰਚਾਇਤ ਤੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ | ਇਸ ਮੌਕੇ ਮਨੋਹਰ ਲਾਲ, ਸਤਨਾਮ ਸਿੰਘ, ਅਸ਼ੋਕ ਕੁਮਾਰ, ਬਲਵੀਰ ਸਿੰਘ, ਸੁਰਿੰਦਰਪਾਲ ਸਿੰਘ, ਗੁਰਬਖ਼ਸ਼ ਸਿੰਘ, ਬਲਵਿੰਦਰ ਸਿੰਘ, ਨਿੱਕਾ, ਹਰਵਿੰਦਰ ਸਿੰਘ, ਬੂਟਾ ਸਿੰਘ, ਪਰਮੋਧ ਸਿੰਘ, ਜਾਗੀਰ ਸਿੰਘ, ਹਰਜੀਤ ਸਿੰਘ, ਕਮਲਜੀਤ ਕੌਰ, ਬਲਜੀਤ ਕੌਰ, ਅਮਰਜੀਤ ਕੌਰ, ਹਰਬੰਸ ਕੌਰ, ਦਲਵੀਰ ਕੌਰ, ਕੁਲਵਿੰਦਰ ਕੌਰ, ਕਮਲੇਸ਼ ਕੌਰ ਆਦਿ ਹਾਜ਼ਰ ਸਨ |