ਮੁਕੇਰੀਆਂ, 11 ਜੂਨ (ਰਾਮਗੜ੍ਹੀਆ)-ਪਰਨਾ ਇਕਾਦਸ਼ੀ ਦੇ ਦਿਨ ਪੁੱਡਾ ਕਾਲੋਨੀ ਮੁਕੇਰੀਆਂ ਦੇ ਵਾਸੀਆਂ ਨੇ ਪੁੱਡਾ ਦੇ ਗੇਟ ਤਲਵਾੜਾ ਰੋਡ 'ਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਸਭ ਤੋਂ ਪਹਿਲਾਂ ਸਾਰਿਆਂ ਨੇ ਪ੍ਰਮਾਤਮਾ ਦੀ ਅਰਦਾਸ ਕੀਤੀ ਤੇ ਕੜਾਹ ਪ੍ਰਸ਼ਾਦ ਵਰਤਾਉਣ ਉਪਰੰਤ ਆਉਂਦੇ-ਜਾਂਦੇ ਰਾਹੀਆਂ ਨੂੰ ਠੰਢੇ-ਮਿੱਠੇ ਜਲ ਦੀ ਸੇਵਾ ਕੀਤੀ ਗਈ | ਇਸ ਮੌਕੇ ਕੈਪਟਨ ਸਤਨਾਮ ਸਿੰਘ, ਪਵਨ ਮਹਾਜਨ, ਰਜਤ ਮਹਾਜਨ, ਐਡਵੋਕੇਟ ਰੋਹਿਤ ਮਹਾਜਨ, ਕੁਲਜੀਤ ਕੌਰ, ਕਨਿਕਾ, ਐਕਸ ਡਾਇਰੈਕਟਰ ਪੇਪਰ ਮਿਲ ਮੁਕੇਰੀਆਂ ਐੱਸ. ਐੱਸ. ਸੈਣੀ, ਰਾਹੁਲ ਮਹਾਜਨ, ਸਤਪਾਲ ਸਿੰਘ, ਮੀਨਾ ਕੁਮਾਰੀ, ਜਸਵਿੰਦਰ ਕੌਰ, ਸੁਖਜੀਤ ਕੌਰ, ਕੁਲਵਿੰਦਰ ਕੌਰ, ਅਗਮਪ੍ਰੀਤ, ਨਿਰਮਲ ਸਿੰਘ, ਤਰਲੋਚਨ ਸਿੰਘ, ਸਰਵੇਸ਼, ਹਰਪ੍ਰੀਤ, ਮਨਮੀਤ ਸਿੰਘ, ਜੈਦੀਪ ਸਿੰਘ, ਰਵਨੀਤ ਕੌਰ, ਮੁਕੁਲ, ਹਾਸ਼ਮ, ਮਾਧਵ ਤੇ ਯਸ਼ਪਾਲ ਹਾਜ਼ਰ ਸਨ |