25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਹੁਸ਼ਿਆਰਪੁਰ ਜ਼ਿਲੇ੍ਹ ਦਾ ਰਿਤਿਕ ਰਾਣਾ ਭਾਰਤੀ ਫ਼ੌਜ 'ਚ ਬਣਿਆ ਲੈਫ਼ਟੀਨੈਂਟ

Ad Position 21
No active advertisement
ਅਜੀਤ ਡੈਸਕ 14-06-2026
ਹੁਸ਼ਿਆਰਪੁਰ, 13 ਜੂਨ (ਬਲਜਿੰਦਰਪਾਲ ਸਿੰਘ)-ਰਿਤਿਕ ਰਾਣਾ ਨੇ ਭਾਰਤੀ ਸੈਨਾ 'ਚ ਬਤੌਰ ਲੈਫ਼ਟੀਨੈਂਟ ਦਾ ਅਹੁਦਾ ਪ੍ਰਾਪਤ ਕਰਕੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ | ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਪਿੰਡ ਘਗਵਾਲ ਦੇ ਵਾਸੀ ਰਿਤਿਕ ਰਾਣਾ ਦੇ ਪਿਤਾ ਸੁਭਾਸ਼ ਐਸ. ਰਾਣਾ ਵੀ ਭਾਰਤੀ ਫ਼ੌਜ ਦੇ ਰਿਟਾ: ਸੂਬੇਦਾਰ ਮੇਜਰ, ਮਾਤਾ ਰੇਨੂੰ ਬਾਲਾ ਘਰੇਲੂ ਔਰਤ ਹਨ ਤੇ ਭੈਣ ਪੜ੍ਹਾਈ ਕਰ ਰਹੀ ਹੈ | ਆਪਣੇ ਲੜਕੇ ਦੀ ਇਸ ਪ੍ਰਾਪਤੀ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਸੁਭਾਸ਼ ਐਸ. ਰਾਣਾ ਨੇ ਕਿਹਾ ਕਿ ਰਿਤਿਕ ਰਾਣਾ ਨੇ 12ਵੀਂ ਤੱਕ ਦੀ ਪੜ੍ਹਾਈ ਕੇਂਦਰੀ ਵਿਦਿਆਲਿਆ ਨੰਬਰ 3 ਅੰਮਿ੍ਤਸਰ, ਜਦਕਿ ਗ੍ਰਜੈਏਸ਼ਨ ਡੀ. ਏ. ਵੀ. ਕਾਲਜ ਸੈਕਟਰ-10 ਚੰਡੀਗੜ੍ਹ ਤੋਂ ਕੀਤੀ | ਉਨ੍ਹਾਂ ਦੱਸਿਆ ਕਿ ਰਿਤਿਕ ਰਾਣਾ ਮੌਜੂਦਾ ਸਮੇਂ ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ. ਏ. (ਹਿਸਟਰੀ) ਦੀ ਪੜ੍ਹਾਈ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਲੜਕਾ ਰਿਤਿਕ ਰਾਣਾ 158ਵੇਂ ਰੈਗੂਲਰ ਕੋਰਸ ਤੇ 141ਵੇਂ ਤਕਨੀਕੀ ਗ੍ਰੈਜੂਏਟ ਕੋਰਸ ਦੀ ਪੜ੍ਹਾਈ ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਤੋਂ ਕਰਨ ਉਪਰੰਤ ਆਰਟਿਲਰੀ ਰੈਜੀਮੈਂਟ 'ਚ ਤਾਇਨਾਤ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਵਲੋਂ ਕੌਮੀ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 'ਚ ਤਗਮੇ ਜਿੱਤਣ 'ਤੇ ਇੰਦਰਜੀਤ ਕੌਰ ਦਾ ਸਨਮਾਨ ਅਗਲੀ ਖ਼ਬਰ ਤੇਜ਼ ਹਨੇਰੀ ਅਤੇ ਤੂਫ਼ਾਨ ਦੇ ਚੱਲਦਿਆਂ ਸਤਿਗੁਰੂ ਰਾਈਸ ਮਿੱਲ ਦੀ ਟੀਨ ਸ਼ੈੱਡ ਤੇ ਮਸ਼ੀਨਰੀ ਨੁਕਸਾਨੀ, ਲੱਖਾਂ ਦਾ ਨੁਕਸਾਨ...
Ad Position 24