ਹਰਿਆਣਾ, 13 ਜੂਨ (ਹਰਮੇਲ ਸਿੰਘ ਖੱਖ)-ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਵੱਖ ਵੱਖ ਵਿੱਦਿਅਕ ਸਾਹਿਤਕ ਤੇ ਮੁਲਾਜ਼ਮ ਜਥੇਬੰਦੀਆਂ ਵਲੋਂ ਹਰਜਿੰਦਰ ਕੌਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨਿਯੁਕਤ ਹੋਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਸੰਬੰਧੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਪਿ੍ੰ. ਅਮਨਦੀਪ ਸ਼ਰਮਾ, ਜ਼ਿਲ੍ਹਾ ਭਾਸ਼ਾ ਤੇ ਖੋਜ ਅਫ਼ਸਰ ਡਾ. ਜਸਵੰਤ ਰਾਏ, ਜੀ. ਜੀ. ਡੀ. ਐੱਸ. ਡੀ. ਕਾਲਜ ਹਰਿਆਣਾ ਦੀ ਅਲੂਮਨੀ ਐਸੋਸੀਏਸ਼ਨ ਦੇ ਕੋਆਰਡੀਨੇਟਰ ਪ੍ਰੋਫੈਸਰ ਸੁਰੇਸ਼ ਕੁਮਾਰ, ਸਕੱਤਰ ਵਰਿੰਦਰ ਸਿੰਘ ਨਿਮਾਣਾ, ਮੀਤ ਪ੍ਰਧਾਨ ਮਲਕੀਤ ਬੱਸੀ ਪੰਜਾਬੀ ਵਿਕਾਸ ਮੰਚ ਹਰਿਆਣਾ ਦੇ ਹਰਮੇਲ ਸਿੰਘ ਖੱਖ, ਸਰਬਜੀਤ ਸਿੰਘ ਕੰਗ, ਜਗਤਜੀਤ ਸਿੰਘ, ਵਿਜੇ ਕਲਸੀ, ਰਾਜੇਸ਼ ਅਰੋੜਾ ਲੇਖਕ ਤੇ ਕਹਾਣੀਕਾਰ ਡਾਕਟਰ ਸਾਂਵਲ ਧਾਮੀ, ਪੰਜਾਬੀ ਚਿੰਤਕ ਡਾਕਟਰ ਜਤਿੰਦਰ ਪਾਲ, ਜਗਜੀਤ ਸਿੰਘ ਗਣੇਸ਼ਪੁਰ, ਪੰਜਾਬੀ ਲੇਖਕ ਅਮਰੀਕ ਸਿੰਘ ਦਿਆਲ, ਵਿਅੰਗ ਲੇਖਕ ਸਮਰਜੀਤ ਸਿੰਘ ਸ਼ੰਮੀ, ਗੁਰੂ ਨਾਨਕ ਐਜੂਕੇਸ਼ਨਲ ਟਰੱਸਟ ਡੱਲੇਵਾਲ ਦੇ ਚੇਅਰਮੈਨ ਇੰਜੀਨੀਅਰ ਪ੍ਰਭਜੀਤ ਸਿੰਘ, ਸਰ ਮਾਰਸ਼ਲ ਐਜੂਕੇਸ਼ਨਲ ਸੁਸਾਇਟੀ ਟਾਂਡਾ ਦੇ ਚੇਅਰਮੈਨ ਰਜਿੰਦਰ ਸਿੰਘ, ਮਾਰਸ਼ਲ ਗੌਰਮੈਂਟ ਟੀਚਰਜ਼ ਯੂਨੀਅਨ ਦੇ ਪ੍ਰਧਾਨ ਪਿ੍ਤਪਾਲ ਸਿੰਘ ਚੌਟਾਲਾ, ਸਲਾਹਕਾਰ ਸਾਥੀ ਸ਼ਨੀਲ ਕੁਮਾਰ, ਲੈਕਚਰਾਰ ਅਮਰ ਸਿੰਘ, ਲੈਕਚਰਾਰ ਹਰਵਿੰਦਰ ਸਿੰਘ, ਬੀ. ਐੱਡ ਅਧਿਆਪਕ ਫ਼ਰੰਟ ਦੇ ਸੁਰਜੀਤ ਰਾਜਾ, ਉਪਕਾਰ ਸਿੰਘ ਪੱਟੀ, ਰਵਿੰਦਰ ਕੁਮਾਰ ਮਾਂਝੀ, ਗੁਰਪ੍ਰੀਤ ਸਿੰਘ, ਪਿ੍ੰ. ਸੰਦੀਪ ਕੌਰ ਬੋਸਕੀ, ਪਿ੍ੰ. ਰਣਜੀਤ ਸਿੰਘ ਧਨੋਆ, ਪਿ੍ੰ. ਧਰਮਿੰਦਰ ਸਿੰਘ, ਪਿ੍ੰ. ਰਮਨਦੀਪ ਸਿੰਘ, ਪਿ੍ੰ. ਪਰਵਿੰਦਰ ਸਿੰਘ, ਸੰਗੀਤਕਾਰ ਪ੍ਰੋਫੈਸਰ ਗੁਰਪਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਤਜਰਬੇਕਾਰ ਅਤੇ ਸਿੱਖਿਆ ਨੂੰ ਸਮਰਪਿਤ ਸ਼ਖ਼ਸੀਅਤ ਦਾ ਜ਼ਿਲੇ੍ਹ ਦੀ ਵੱਡੀ ਤੇ ਜ਼ਿੰਮੇਵਾਰ ਪਦਵੀ 'ਤੇ ਨਿਯੁਕਤ ਹੋਣ ਨਾਲ ਸਿੱਖਿਆ ਦੇ ਬਹੁਪੱਖੀ ਵਿਕਾਸ ਨੂੰ ਨਵੀਆਂ ਦਿਸ਼ਾਵਾਂ ਮਿਲਣਗੀਆਂ | ਉਪਰੋਕਤ ਆਗੂਆਂ ਨੇ ਹਰਜਿੰਦਰ ਕੌਰ ਦੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਦੇ ਨਵੇਂ ਸਫ਼ਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਵੱਖ-ਵੱਖ ਅਧਿਆਪਕਾਂ, ਸਾਹਿਤ ਪ੍ਰੇਮੀਆਂ ਅਤੇ ਚਿੰਤਕਾਂ ਵਲੋਂ ਹਰਜਿੰਦਰ ਕੌਰ ਨੂੰ ਸਾਹਿੱਤਿਕ ਪੁਸਤਕਾਂ ਦਾ ਤੋਹਫ਼ਾ ਭੇਟ ਕੀਤਾ |