25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸੇਂਟ ਸੋਲਜਰ ਸਕੂਲ 'ਚ ਵਿਦਿਆਰਥੀਆਂ ਨੂੰ ਦਿੱਤੀ 'ਤਰਬੂਜ਼ ਪਾਰਟੀ'

Ad Position 21
No active advertisement
ਅਜੀਤ ਡੈਸਕ 14-06-2026
ਹੁਸ਼ਿਆਰਪੁਰ, 13 ਜੂਨ (ਬਲਜਿੰਦਰਪਾਲ ਸਿੰਘ)-ਗਰਮੀ ਦੇ ਤਪਦੇ ਮੌਸਮ ਦੌਰਾਨ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ, ਪੌਸ਼ਟਿਕ ਆਹਾਰ ਤੇ ਗਰਮੀ ਤੋਂ ਬਚਾਅ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਹੁਸ਼ਿਆਰਪੁਰ ਵਿਖੇ 'ਤਰਬੂਜ਼ ਪਾਰਟੀ' ਦਿੱਤੀ ਗਈ | ਇਸ ਮੌਕੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ, ਉਮੰਗ ਤੇ ਖ਼ੁਸ਼ੀ ਨਾਲ ਵੱਖ-ਵੱਖ ਗਤੀਵਿਧੀਆਂ 'ਚ ਭਾਗ ਲਿਆ ਅਤੇ ਪ੍ਰੋਗਰਾਮ ਦਾ ਭਰਪੂਰ ਆਨੰਦ ਮਾਣਿਆ | ਅਧਿਆਪਕਾ ਸ਼ਿਖਾ ਸ਼ਰਮਾ ਦੀ ਅਗਵਾਈ ਹੇਠ ਆਯੋਜਿਤ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਤਰਬੂਜ਼ ਥੀਮ 'ਤੇ ਆਧਾਰਿਤ ਅਨੇਕਾਂ ਰਚਨਾਤਮਿਕ ਗਤੀਵਿਧੀਆਂ ਵਿਚ ਹਿੱਸਾ ਲਿਆ, ਜਿਨ੍ਹਾਂ 'ਚ ਡਰਾਇੰਗ, ਰੰਗ ਭਰਨਾ, ਕਵਿਤਾ ਪਾਠ, ਨਿ੍ਤ, ਮਨੋਰੰਜਕ ਖੇਡਾਂ ਅਤੇ ਕਲਾ ਤੇ ਸ਼ਿਲਪ ਗਤੀਵਿਧੀਆਂ ਪ੍ਰਮੁੱਖ ਰਹੀਆਂ | ਵਿਦਿਆਰਥੀਆਂ ਨੇ ਤਰਬੂਜ਼ ਨਾਲ ਸੰਬੰਧਿਤ ਵੱਖ-ਵੱਖ ਜਾਣਕਾਰੀਆਂ ਪ੍ਰਾਪਤ ਕੀਤੀਆਂ ਅਤੇ ਇਸ ਦੇ ਸਿਹਤ ਲਾਭਾਂ ਬਾਰੇ ਜਾਣਿਆ | ਇਸ ਮੌਕੇ ਸਕੂਲ ਪਿ੍ੰਸੀਪਲ ਗਗਨਦੀਪ ਸਿੰਘ ਨੇ ਗਰਮੀ ਦੇ ਮੌਸਮ ਵਿਚ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ 'ਤੇ ਜ਼ੋਰ ਦਿੰਦਿਆਂ ਦੱਸਿਆ ਕਿ ਤਰਬੂਜ਼ ਵਿਚ ਭਰਪੂਰ ਮਾਤਰਾ ਵਿਚ ਪਾਣੀ, ਵਿਟਾਮਿਨਜ਼ ਤੇ ਖਣਿਜ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਗਰਮੀ ਵਿਚ ਠੰਢਕ ਦੇਣ ਦੇ ਨਾਲ-ਨਾਲ ਹਾਈਡਰੇਟ ਰੱਖਣ 'ਚ ਵੀ ਮਦਦ ਕਰਦੇ ਹਨ | ਅਧਿਆਪਕਾ ਸ਼ਿਖਾ ਸ਼ਰਮਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਦੇ ਸਰਬਪੱਖੀ ਵਿਕਾਸ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਜਲੰਧਰ ਦੇ ਬਾਬਾ ਬੁੱਢਾ ਜੀ ਨਗਰ ਤੋਂ ਮਨੀਕਰਨ ਘੁੰਮਣ ਗਏ ਪਰਿਵਾਰ ਦੀ ਗੱਡੀ ਖੱਡ 'ਚ ਡਿੱਗੀ ਅਗਲੀ ਖ਼ਬਰ ਵੱਖ-ਵੱਖ ਵਿੱਦਿਅਕ, ਸਾਹਿਤਕ ਤੇ ਮੁਲਾਜ਼ਮ ਸੰਸਥਾਵਾਂ ਦੇ ਆਗੂਆਂ ਵਲੋਂ ਹਰਜਿੰਦਰ ਕੌਰ ਦੀ ਡੀ. ਈ. ਓ. ਨਿਯੁਕਤੀ 'ਤੇ ਖ਼ੁਸ...
Ad Position 24