25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਜਲੰਧਰ ਦੇ ਬਾਬਾ ਬੁੱਢਾ ਜੀ ਨਗਰ ਤੋਂ ਮਨੀਕਰਨ ਘੁੰਮਣ ਗਏ ਪਰਿਵਾਰ ਦੀ ਗੱਡੀ ਖੱਡ 'ਚ ਡਿੱਗੀ

Ad Position 21
No active advertisement
ਅਜੀਤ ਡੈਸਕ 14-06-2026

* ਪਿਉ ਤੇ ਧੀ ਦੀ ਹੋਈ ਮੌਤ * ਤਿੰਨ ਪਰਿਵਾਰਕ ਮੈਂਬਰ ਹੋਏ ਗੰਭੀਰ ਜ਼ਖ਼ਮੀ
ਜਲੰਧਰ, 13 ਜੂਨ (ਪਵਨ ਖਰਬੰਦਾ)-ਜਲੰਧਰ ਦੇ ਕੇਂਦਰੀ ਹਲਕੇ ਦੇ ਅਧੀਨ ਆਉਂਦੇ ਰਾਮਾ ਮੰਡੀ ਖੇਤਰ ਨੇੜੇ ਸਥਿਤ ਬਾਬਾ ਬੁੱਢਾ ਜੀ ਨਗਰ ਤੋਂ ਹਿਮਾਚਲ 'ਚ ਸਥਿਤ ਮਨੀਕਰਨ ਵਿਖੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣੀ ਨਿੱਜੀ ਕਾਰ ਰਾਹੀਂ ਘੁੰਮਣ ਗਏ ਪਰਮਿੰਦਰ ਦੀਵਾਨ ਤੇ ਉਸ ਦੀ ਧੀ ਦੀ ਗੱਡੀ ਖੱਡ 'ਚ ਡਿਗਣ ਕਾਰਨ ਮੌਤ ਹੋ ਗਈ ਅਤੇ ਕਾਰ 'ਚ ਬੈਠੇ ਤਿੰਨ ਹੋਰ ਪਰਿਵਾਰਕ ਮੈਂਬਰ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚ ਇੱਕ 6 ਸਾਲਾ ਬੱਚਾ ਵੀ ਹੈ। ਮਿਲੀ ਜਾਣਕਾਰੀ ਅਨੁਸਾਰ ਬਾਬਾ ਬੁੱਢਾ ਜੀ ਨਗਰ ਵਾਸੀ ਪਰਮਿੰਦਰ ਦੀਵਾਨ ਪੁੱਤਰ ਸ਼ਾਮ ਸੁੰਦਰ ਦੀਵਾਨ ਆਪਣੇ ਪਰਿਵਾਰਕ ਮੈਂਬਰਾਂ ਬੇਟੀ ਨਿਧੀ ਦੀਵਾਨ, ਪਤਨੀ ਰਿਤੂ ਦੀਵਾਨ, ਬੇਟਾ ਅਦਿੱਤਯ ਦੀਵਾਨ ਤੇ 6 ਸਾਲਾ ਮਾਨਵ ਕਸ਼ਯਪ ਵਾਸੀ ਲੁਧਿਆਣਾ ਸਮੇਤ ਸ਼ੁੱਕਰਵਾਰ ਨੂੰ ਮਨੀਕਰਨ ਵਿਖੇ ਘੁੰਮਣ ਲਈ ਜਾ ਰਹੇ ਸਨ, ਜਿਸ ਦੌਰਾਨ ਹੀ ਉਨ੍ਹਾਂ ਦੀ ਕਾਰ ਮਨੀਕਰਨ ਘਾਟੀ ਨੇੜੇ ਸਰਸਾਂਡੀ ਢਾਂਕਰ ਨੇੜੇ 100 ਫੁੱਟ ਗਹਿਰੀ ਖੱਡ 'ਚ ਜਾ ਡਿੱਗੀ, ਜਿਸ ਦੌਰਾਨ ਕਾਰ ਚਾਲਕ ਪਰਮਿੰਦਰ ਦੀਵਾਨ (40) ਤੇ ਉਸ ਦੀ ਧੀ ਨਿਧੀ ਦੀਵਾਨ (21) ਦੀ ਮੌਕੇ 'ਤੇ ਹੋ ਮੌਤ ਹੋ ਗਈ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਬਾਕੀ ਜ਼ਖ਼ਮੀਆਂ ਨੂੰ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮ੍ਰਿਤਕ ਪਰਮਿੰਦਰ ਦੀਵਾਨ ਕਿਸੇ ਨਿੱਜੀ ਕੰਪਨੀ 'ਚ ਬਤੌਰ ਸੈਲਜ਼ ਅਫਸਰ ਕੰਮ ਕਰਦਾ ਸੀ ਤੇ ਉਸ ਦੀ ਪਤਨੀ ਰਿਤੂ ਦੀਵਾਨ ਆਪਣੇ ਘਰ ਦੇ ਨੇੜੇ ਹੀ ਬਿਊਟੀ ਪਾਰਲਰ ਚਲਾਉਂਦੀ ਹੈ।

Ad Position 22
No active advertisement
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਐਜੂਕੇਸ਼ਨ ਟਰੱਸਟ ਦੇ ਨਵੇਂ ਬਣੇ ਮੈਂਬਰ ਜਥੇ. ਮਨਮੋਹਨ ਸਿੰਘ ਮਕਾਰੋਂਪੁਰ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਸੇਂਟ ਸੋਲਜਰ ਸਕੂਲ 'ਚ ਵਿਦਿਆਰਥੀਆਂ ਨੂੰ ਦਿੱਤੀ 'ਤਰਬੂਜ਼ ਪਾਰਟੀ'
Ad Position 24