18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਆਦਿ ਧਰਮ ਮੰਡਲ ਦੇ 100 ਸਾਲਾ ਸ਼ਤਾਬਦੀ ਸਮਾਗਮ 'ਚ ਦੇਸ਼ ਵਿਦੇਸ਼ ਤੋਂ ਪਹੁੰਚੀ ਸੰਗਤ ਬਾਬੂ ਮੰਗੂ ਰਾਮ ਮੁੱਗੋਵਾਲ ਨੇ ਸਾਡੇ ਹੱਕਾਂ ਨੂੰ ਸੁਰਜੀਤ ਕੀਤਾ-ਭੁੱਲੇਵਾਲ ਰਾਠਾਂ

Ad Position 21
No active advertisement
ਅਜੀਤ ਡੈਸਕ 15-06-2026
ਗੜ੍ਹਸ਼ੰਕਰ, 14 ਜਨਵਰੀ (ਧਾਲੀਵਾਲ) -ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਚੇਅਰਪਰਸਨ ਬੀਬੀ ਕਮਲੇਸ਼ ਕੌਰ ਘੇੜਾ ਤੇ ਰਾਸ਼ਟਰੀ ਪ੍ਰਧਾਨ ਸੰਤ ਸੁਰਿੰਦਰ ਦਾਸ ਦੀ ਪ੍ਰਧਾਨਗੀ ਹੇਠ ਆਦਿ ਧਰਮ ਮੰਡਲ ਦੇ 100 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਕਰਵਾਏ ਸਮਾਗਮ ਦੌਰਾਨ ਦੇਸ਼ ਵਿਦੇਸ਼ ਤੋਂ ਸੰਗਤਾਂ ਦੀ ਭਰਵੀਂ ਹਾਜ਼ਰੀ ਨਾਲ ਇਹ ਸਮਾਗਮ ਇਤਿਹਾਸਕ ਹੋ ਨਿੱਬੜਿਆ | ਸਮਾਗਮ 'ਚ ਸੰਗਤਾਂ ਤੋਂ ਇਲਾਵਾ ਧਾਰਮਿਕ, ਰਾਜਨੀਤਿਕ ਆਗੂਆਂ ਅਤੇ ਸੰਤਾਂ-ਮਹਾਂਪੁਰਸ਼ਾਂ ਨੇ ਆਪਣੇ ਸੰਬੋਧਨ ਰਾਹੀਂ ਆਦਿ ਧਰਮ ਮੰਡਲ ਦੇ ਬਾਨੀ ਬਾਬੂ ਮੰਗੂ ਰਾਮ ਮੁੱਗੋਵਾਲ ਵਲੋਂ ਕੀਤੇ ਸੰਘਰਸ਼ ਸੰਬੰਧੀ ਸੰਗਤਾਂ ਨੂੰ ਜਾਣੂ ਕਰਵਾਇਆ | ਆਦਿ ਧਰਮ ਮੰਡਲ ਦੀ ਸਥਾਪਨਾ ਦੇ ਦਿਨ ਪਿੰਡ ਮੁੱਗੋਵਾਲ ਵਿਖੇ ਬਾਬੂ ਮੰਗੂ ਰਾਮ ਜੀ ਦੇ ਬੁੱਤ 'ਤੇ ਸੰਤ ਸੁਰਿੰਦਰ ਦਾਸ ਪ੍ਰਧਾਨ ਤੇ ਚੇਅਰਮੈਨ ਨਾਜ਼ਰ ਰਾਮ ਮਾਨ ਦੀ ਅਗਵਾਈ ਵਿਚ ਕਾਫ਼ਲੇ ਦੇ ਰੂਪ 'ਚ ਆਗੂਆਂ ਨੇ ਫ਼ੁਲ ਮਲਾਵਾਂ ਭੇਟ ਕੀਤੀਆਂ | ਸਮਾਗਮ ਦੇ ਦੂਜੇ ਦਿਨ ਮਿਸ਼ਨਰੀ ਗਾਇਕਾਂ ਨੇ ਪ੍ਰੋਗਰਾਮ ਪੇਸ਼ ਕੀਤਾ | ਇਸ ਦੌਰਾਨ ਅਮਰੀਕ ਜੱਸਲ, ਗਿਆਨ ਚੰਦ ਗੰਗੜ, ਰਾਜ ਦਦਰਾਲ, ਰਾਣੀ ਅਰਮਾਨ, ਨਿਰਮਲ ਨਿੰਮਾ, ਬੂਟਾ ਕੋਹਿਨੂਰ, ਦਵਿੰਦਰ ਦੁੱਗਲ ਤੇ ਬਾਬਾ ਬੰਤਾ ਰਾਮ ਘੇੜਾ ਅਕੈਡਮੀ ਦੇ ਵਿਦਿਆਰਥੀਆਂ ਨੂੰ ਸੋਨੇ ਦੇ ਤਗਮੇ ਨਾਲ ਸਨਮਾਨਿਤ ਕੀਤਾ | ਗਾਇਕ ਆਇਸ਼ ਹੀਰ, ਗਾਇਕ ਬਲਵਿੰਦਰ ਬਿੱਟੂ ਤੇ ਬਾਬਾ ਕੇਵਲ ਸਿੰਘ, ਬਾਬਾ ਸੁਖਦੇਵ ਸਿੰਘ ਬਸੀ ਵਲੋਂ ਵੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮ 'ਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਰਸ਼ਪਾਲ ਸਿੰਘ ਰਾਜੂ, ਡਾਇਰੈਕਟਰ, ਗੁਰਲਾਲ ਸੈਲਾ ਪ੍ਰਧਾਨ ਪ੍ਰਬੰਧਕ ਕਮੇਟੀ ਅਨੰਗੜ੍ਹ, ਜਸਵੀਰ ਸਿੰਘ ਪਾਲ ਪ੍ਰਧਾਨ ਗਜ਼ਟਿਡ ਐਂਡ ਨਾਨ ਗਜ਼ਟਿਡ ਐਸ. ਸੀ. ਬੀ. ਇੰਪਲਾਈਜ਼ ਵੈਲਪੇਅਰ ਫੈਡਰੇਸ਼ਨ ਪੰਜਾਬ ਤੇ ਹੋਰਨਾਂ ਸ਼ਖ਼ਸੀਅਤਾਂ ਤੇ ਸੰਤਾਂ-ਮਹਾਂਪੁਰਸ਼ਾਂ ਨੇ ਵਿਚਾਰ ਰੱਖੇ | ਇਸ ਮੌਕੇ ਪ੍ਰਧਾਨ ਸੰਤ ਸੁਰਿੰਦਰ ਦਾਸ, ਚੇਅਰਮੈਨ ਨਾਜ਼ਰ ਰਾਮ ਮਾਨ, ਮਨਜੀਤ ਮੁੱਗੋਵਾਲ ਪੋਤਰਾ ਬਾਬੂ ਮੰਗੂ ਰਾਮ, ਸੰਤ ਗਿਰਧਾਰੀ ਲਾਲ, ਸੰਤ ਕਰਮ ਚੰਦ, ਦਲਵੀਰ ਸਿੰਘ ਰਾਜੂ, ਸੁਰਜੀਤ ਖਾਨਪੁਰੀ, ਜਗਦੀਸ਼ ਕੁਮਾਰ, ਸੰਤ ਹਰਬੰਸ ਸਿੰਘ, ਬਾਬਾ ਦਿਆਲ ਚੰਦ ਬੰਗਾ, ਮੇਜਰ ਸਿੰਘ ਘਟਾਰੋਂ, ਸੁਖਚੈਨ ਸਿੰਘ ਕਾਲਾ, ਜਰਨੈਲ ਸਿੰਘ ਕੁੱਲੇਵਾਲ, ਸੋਮ ਨਾਥ ਬੰਗੜ, ਡਾ. ਬਹਾਦਰ ਸਿੰਘ, ਅਮਰੀਕ ਸਿੰਘ ਘੁਲਾਲ, ਮਹਿੰਦਰ ਸਿੰਘ ਬਸੀ, ਹਰਭਜਨ ਬੱਸੀ, ਸਤਪਾਲ ਸੇਖੋਵਾਲ, ਰਾਮ ਦਾਸ ਹਰਮਾ, ਰਮੇਸ਼ ਚੰਦ ਸਹੋਤਾ, ਹਰਮੇਸ਼ ਸਹੋਤਾ, ਮਨੀਸ਼ ਪਿੰਕਾ, ਸੰਤ ਜਸਵਿੰਦਰ ਡਾਂਡੀਆ, ਸੰਤ ਜਸਵਿੰਦਰ ਪਾਲ ਪੰਡਵਾਂ, ਸੰਤ ਰਾਜੇਸ਼ ਗਿਰੀ, ਮਨਜੋਤ ਸਿੰਘ ਪੰਡੋਰੀ, ਸੰਤ ਅਰਜਨ ਸਿੰਘ ਮੰਨਣਹਾਨਾ, ਸੰਤ ਹਰੀਪਾਲ ਪੰਡਵਾਂ, ਸੰਤ ਕੁਲਵਿੰਦਰ ਮਤਫੁੱਲੂ, ਚਮਨ ਲਾਲ ਚਣਕੋਆ, ਪ੍ਰੋ. ਜਗਦੀਸ਼ ਕੌਰ, ਸੁਭਾਸ਼ ਗੰਗੜ, ਜਗਦੀਸ਼ ਸੁੰਮਨ, ਸੰਤ ਨਿਰਮਲ ਸਿੰਘ ਅਬਾਦਾਨ, ਸੰਤ ਕਪੂਰ ਦਾਸ ਅਬਾਦਪੁਰਾ, ਕੀਮਤੀ ਲਾਲ ਲੁਧਿਆਣਾ, ਸੰਤ ਹੇਮ ਰਾਜ ਭਾਰਦਵਾਜ ਊਧਮਪੁਰ, ਮਾਤਾ ਦਲਵੀਰ ਕੌਰ ਚੇਅਰਪਰਸਨ, ਅਸ਼ਵਨੀ ਕੁਮਾਰ ਲੁਧਿਆਣਾ, ਰਾਜ ਅੰਬੇਡਕਰ ਲੁਧਿਆਣਾ ਨੂੰ ਸਨਮਾਨਿਤ ਕੀਤਾ | ਸਮਾਪਤੀ ਮੌਕੇ ਸੰਤ ਸੁਰਿੰਦਰ ਦਾਸ ਪ੍ਰਧਾਨ, ਚੇਅਰਮੈਨ ਨਾਜ਼ਰ ਰਾਮ ਮਾਨ ਤੇ ਸਵਾਗਤੀ ਕਮੇਟੀ ਦੇ ਇੰਚਾਰਜ ਜਗਦੀਸ਼ ਕੁਮਾਰ ਵਲੋਂ ਲੰਗਰ ਕਮੇਟੀਆਂ ਅਤੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕਾਰ ਤੇ ਈ ਰਿਕਸ਼ਾ ਵਿਚਾਲੇ ਹੋਈ ਭਿਆਨਕ ਟੱਕਰ ਵਿਚ 17 ਸਾਲਾਂ ਨੌਜਵਾਨ ਦੀ ਮੌਤ ਅਗਲੀ ਖ਼ਬਰ ਗੁਰਦੁਆਰਾ ਪਾਉਂਟਾ ਸਾਹਿਬ ਵਿਖੇ ਗੁਰਮਤਿ ਸਿਖਲਾਈ ਕੈਂਪ ਦੌਰਾਨ ਬੱਚਿਆਂ ਦਾ ਸਨਮਾਨ
Ad Position 24