ਆਯੁਸ਼ਮਾਨ ਆਰੋਗਿਆ ਕੇਂਦਰ ਮੱਕੋਵਾਲ ਵਿਖੇ 'ਐਂਟੀ ਮਲੇਰੀਆ ਮੰਥ' ਤਹਿਤ ਜਾਗਰੂਕਤਾ ਕੈਂਪ ਲਗਾਇਆ
ਅਜੀਤ ਡੈਸਕ
15-06-2026
ਪੱਸੀ ਕੰਢੀ, 14 ਜੂਨ (ਜਗਤਾਰ ਸਿੰਘ ਰਜਪਾਲਮਾ)-ਆਯੁਸ਼ਮਾਨ ਆਰੋਗਿਆ ਕੇਂਦਰ ਮੱਕੋਵਾਲ ਵਿਖੇ 'ਐਂਟੀ ਮਲੇਰੀਆ ਮੰਥ' ਤਹਿਤ ਜਾਗਰੂਕਤਾ ਕੈਂਪ ਲਗਾਇਆ | ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਲੋਕਾਂ ਨੂੰ ਦੱਸਿਆ ਕਿ ਜੂਨ ਮਹੀਨਾ ਸਿਹਤ ਵਿਭਾਗ ਵਲੋਂ 'ਐਂਟੀ ਮਲੇਰੀਆ ਮੰਥ' ਮੁਹਿੰਮ ਤਹਿਤ ਮਨਾਇਆ ਜਾਂਦਾ ਹੈ | ਇਸ ਸਮੇਂ ਲੋਕਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮਲੇਰੀਆ ਪੈਰਾਸਾਈਟ ਮਾਦਾ ਐਨਾਫਲੀਜ਼ ਮੱਛਰਾਂ ਰਾਹੀਂ ਫੈਲਦਾ ਹੈ ਤੇ ਇਹ ਮੱਛਰ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ ਅਤੇ ਸਵੇਰੇ-ਸ਼ਾਮ ਲੋਕਾਂ ਨੂੰ ਕੱਟਦਾ ਹੈ | ਇਸ ਸਮੇਂ ਸੀ. ਐੱਚ. ਓ. ਹਰਕੀਰਤ ਸਿੰਘ ਨੇ ਲੋਕਾਂ ਨੂੰ ਮਲੇਰੀਆ ਬੁਖ਼ਾਰ ਦੇ ਲੱਛਣ, ਬਚਾਅ ਤੇ ਇਲਾਜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੱਛਰ ਦੇ ਕੱਟਣ ਨਾਲ ਕਾਂਬੇ ਨਾਲ ਤੇਜ਼ ਬੁਖ਼ਾਰ ਚੜ੍ਹਨਾ, ਸਿਰ ਦਰਦ ਹੋਣਾ ਤੇ ਤੁਰੰਤ ਇਸ ਦਾ ਸਰਕਾਰੀ ਹਸਪਤਾਲ ਵਿਚ ਇਲਾਜ ਕਰਵਾਉਣਾ ਚਾਹੀਦਾ ਹੈ | ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ, ਸੀ. ਐੱਚ. ਓ. ਹਰਕੀਰਤ ਸਿੰਘ, ਕਮਲੇਸ਼ ਦੇਵੀ ਏ. ਐਨ. ਐਮ., ਸੁਭਾਸ਼ ਰਾਣੀ ਪੰਚ, ਹਰਮੇਸ਼ ਕੌਰ, ਸੋਨਿਕਾ, ਊਸ਼ਾ ਦੇਵੀ, ਅਨੀਤਾ ਦੇਵੀ, ਕਿ੍ਸ਼ਨਾ ਦੇਵੀ (ਆਸ਼ਾ ਵਰਕਰ) ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |