ਹੁਸ਼ਿਆਰਪੁਰ, 14 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਗਰਭਵਤੀ ਮਹਿਲਾਵਾਂ ਨੂੰ ਗੁਣਵੱਤਾ ਭਰੀ ਅਤੇ ਮੁਫ਼ਤ ਜਨਮ-ਪੂਰਵ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਿ੍ਤਵ ਅਭਿਆਨ ਨੇ ਆਪਣੇ ਸਫਲਤਾਪੂਰਵਕ 10 ਸਾਲ ਪੂਰੇ ਕਰ ਲਏ ਹਨ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਸੀ.ਐਚ.ਸੀ ਹਾਰਟਾ ਬੱਡਲਾ ਡਾ.ਮਨਪ੍ਰੀਤ ਸਿੰਘ ਬੈਂਸ ਦੇ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਿ੍ਤਵ ਅਭਿਆਨ ਤਹਿਤ ਹਰ ਮਹੀਨੇ ਦੀ 9 ਤਾਰੀਖ਼ ਨੂੰ ਵਿਸ਼ੇਸ਼ ਪੀ. ਐਮ. ਐਸ. ਐਮ. ਏ. ਸੈਸ਼ਨ ਆਯੋਜਿਤ ਕੀਤੇ ਜਾਂਦੇ ਹਨ, ਜਿਸ 'ਚ ਗਰਭਵਤੀ ਮਹਿਲਾਵਾਂ ਦੀ ਮੁਫ਼ਤ ਜਾਂਚ ਕੀਤੀ ਜਾਂਦੀ ਹੈ | ਸੀ.ਐਚ.ਸੀ ਹਾਰਟਾ ਬੱਡਲਾ 'ਚ ਉਕਤ ਅਭਿਆਨ ਤਹਿਤ ਗਰਭਵਤੀ ਮਹਿਲਾਵਾਂ ਲਈ ਲਗਾਏ ਵਿਸ਼ੇਸ਼ ਜਾਂਚ ਕੈਂਪ ਸਬੰਧੀ ਮੈਡੀਕਲ ਅਫ਼ਸਰ ਡਾ.ਕਿ੍ਤੀਕਾ ਅੱਤਰੀ ਨੇ ਦੱਸਿਆ ਕਿ ਇਸ ਅਭਿਆਨ ਨੂੰ ਹੋਰ ਮਜ਼ਬੂਤ ਕਰਨ ਲਈ ਭਾਰਤ ਸਰਕਾਰ ਵਲੋਂ ਜਨਵਰੀ 2022 ਵਿਚ 'ਐਕਸਟੈਂਡਡ ਪੀ.ਐਮ.ਐਸ.ਐਮ.ਏ.' ਦੀ ਸ਼ੁਰੂਆਤ ਕੀਤੀ ਗਈ | ਇਸ ਤਹਿਤ ਮਹੀਨੇ ਦੀ ਹਰ 23 ਤਾਰੀਕ ਨੂੰ ਉੱਚ-ਜੋਖਮ ਵਾਲੀਆਂ ਗਰਭਵਤੀ ਅÏਰਤਾਂ ਦੀ ਟਰੈਕਿੰਗ ਅਤੇ ਸੁਰੱਖਿਅਤ ਜਣੇਪੇ ਤੱਕ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਯਕੀਨੀ ਬਣਾਈ ਜਾਂਦੀ ਹੈ |