08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਸੇਂਟ ਸੋਲਜਰ ਦੇ ਵਿਦਿਆਰਥੀ ਦੇਵ ਬੰਧੂ ਨੇ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੀਤਾ ਕੁਆਲੀਫ਼ਾਈ <br/>

Ad Position 21
No active advertisement
ਅਜੀਤ ਡੈਸਕ 16-06-2026
ਹੁਸ਼ਿਆਰਪੁਰ, 15 ਜੂਨ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਦੇ ਵਿਦਿਆਰਥੀ ਤੇ ਕੌਮੀ ਪੱਧਰ ਦੇ ਨਿਸ਼ਾਨੇਬਾਜ਼ ਦੇਵ ਬੰਧੂ ਨੇ 5ਵੀਂ ਹਰਿਆਣਾ ਰਾਜ ਸ਼ੂਟਿੰਗ ਚੈਂਪੀਅਨਸ਼ਿਪ-2026 ਲਈ ਕੁਆਲੀਫ਼ਾਈ ਕੀਤਾ ਹੈ | ਕੁਆਲੀਫਿਕੇਸ਼ਨ ਲਈ ਹੋਏ ਮੁਕਾਬਲੇ 'ਚ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 300 ਵਿਚੋਂ 268 ਅੰਕ ਪ੍ਰਾਪਤ ਕੀਤੇ | ਡਾਇਰੈਕਟਰ ਐਸ. ਸੀ. ਸ਼ਰਮਾ ਨੇ ਦੱਸਿਆ ਕਿ ਦੇਵ ਬੰਧੂ ਨੇ 25 ਮੀਟਰ ਪਿਸਤੌਲ (ਐਨ. ਆਰ.) ਜੂਨੀਅਰ ਮੈਨ ਇੰਡੀਵਿਜੁਅਲ ਤੇ 25 ਮੀਟਰ ਸਪੋਰਟਸ ਪਿਸਤੌਲ (ਐਨ. ਆਰ.) ਯੂਥ ਮੈਨ ਇੰਡੀਵਿਜੁਅਲ ਮੁਕਾਬਲਿਆਂ 'ਚ ਭਾਗ ਲੈ ਕੇ ਆਪਣੀ ਅਸਾਧਾਰਨ ਪ੍ਰਤਿਭਾ ਅਤੇ ਅਨੁਸ਼ਾਸਿਤ ਅਭਿਆਸ ਦਾ ਪ੍ਰਗਟਾਵਾ ਦਿੱਤਾ | ਉਨ੍ਹਾਂ ਦੀ ਇਸ ਪ੍ਰਾਪਤੀ ਨੇ ਨਾ ਸਿਰਫ਼ ਸੰਸਥਾ ਸਗੋਂ ਪੂਰੇ ਖੇਤਰ ਦਾ ਮਾਣ ਵਧਾਇਆ ਹੈ | ਉਹ ਪਹਿਲਾਂ ਹੀ 10 ਮੀਟਰ ਏਅਰ ਪਿਸਤੌਲ ਦੇ ਰਾਸ਼ਟਰੀ ਪੱਧਰ ਦੇ ਖਿਡਾਰੀ ਹਨ | ਹਾਲ ਹੀ ਵਿਚ ਉਸ ਨੇ ਇੰਟਰ-ਕਾਲਜ ਸ਼ੂਟਿੰਗ ਚੈਂਪੀਅਨਸ਼ਿਪ-2026 ਵਿਚ ਚਾਂਦੀ ਦਾ ਤਗਮਾ ਜਿੱਤ ਕੇ ਵੀ ਸੈਂਟ ਸੋਲਜਰ ਗਰੁੱਪ ਦਾ ਨਾਂਅ ਰੌਸ਼ਨ ਕੀਤਾ ਸੀ | ਸ਼ੂਟਿੰਗ ਦੇ ਨਾਲ-ਨਾਲ ਦੇਵ ਬੰਧੂ ਫੁੱਟਬਾਲ, ਐਥਲੈਟਿਕਸ ਤੇ ਰੰਗਮੰਚ ਗਤੀਵਿਧੀਆਂ 'ਚ ਵੀ ਸਰਗਰਮ ਭਾਗੀਦਾਰੀ ਨਿਭਾਉਂਦੇ ਹਨ, ਜੋ ਉਨ੍ਹਾਂ ਦੀ ਬਹੁਪੱਖੀ ਪ੍ਰਤਿਭਾ ਨੂੰ ਦਰਸਾਉਂਦਾ ਹੈ | ਹਰਿਆਣਾ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਆਏ ਪ੍ਰਤਿਭਾਸ਼ਾਲੀ ਖਿਡਾਰੀਆਂ ਵਿਚਕਾਰ ਆਪਣੀ ਸਟੀਕ ਨਿਸ਼ਾਨੇਬਾਜ਼ੀ ਤੇ ਸ਼ਾਨਦਾਰ ਪ੍ਰਦਰਸ਼ਨ ਦੇ ਬਲ 'ਤੇ ਉਨ੍ਹਾਂ ਨੇ ਇਹ ਮਹੱਤਵਪੂਰਨ ਪ੍ਰਾਪਤੀ ਹਾਸਿਲ ਕੀਤੀ | ਗਰੁੱਪ ਦੀ ਚੇਅਰਪਰਸਨ ਸੰਗੀਤਾ ਚੋਪੜਾ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਲਗਾਤਾਰ ਮਿਹਨਤ ਤੇ ਸਮਰਪਣ ਨਾਲ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕਤਲ ਦੇ ਮਾਮਲੇ 'ਚ ਦੋਸ਼ੀ ਨੂੰ ਟਾਂਡਾ ਪੁਲਿਸ ਨੇ ਕੀਤਾ ਗਿ੍ਫ਼ਤਾਰ <br/> ਅਗਲੀ ਖ਼ਬਰ ਚੱਬੇਵਾਲ ਕਾਂਗਰਸ ਵਲੋਂ ਬੂਥ ਪ੍ਰਬੰਧਨ ਤੇ ਵਿਸ਼ੇਸ਼ ਵੋਟ ਸੁਧਾਈ ਮੁਹਿੰਮ ਸੰਬੰਧੀ ਜਾਣਕਾਰੀ ਕੈਂਪ <br/>
Ad Position 24