ਹੁਸ਼ਿਆਰਪੁਰ, 15 ਜੂਨ (ਨਰਿੰਦਰ ਸਿੰਘ ਬੱਡਲਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤੇ ਚੱਬੇਵਾਲ ਵਿਧਾਨ ਸਭਾ ਹਲਕਾ ਇੰਚਾਰਜ ਐਡਵੋਕੇਟ ਰਣਜੀਤ ਕੁਮਾਰ ਦੀ ਅਗਵਾਈ 'ਚ ਬੂਥ ਪ੍ਰਬੰਧਨ ਤੇ ਵਿਸ਼ੇਸ਼ ਵੋਟ ਸੁਧਾਈ ਮੁਹਿੰਮ ਸੰਬੰਧੀ ਚੱਬੇਵਾਲ ਕਾਂਗਰਸ ਸੰਗਠਨ ਦੀ ਮੀਟਿੰਗ ਹੋਈ | ਇਸ ਮੌਕੇ ਕੋਆਰਡੀਨੇਟਰ ਬਲਰਾਜ ਠਾਕੁਰ, ਸਹਿ-ਕੋਆਰਡੀਨੇਟਰ ਰਾਜ ਕੁਮਾਰ ਸਿਹੋਡਾ, ਬਲਾਕ ਪ੍ਰਧਾਨ ਤੇ ਸੀਨੀਅਰ ਪਾਰਟੀ ਵਰਕਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਦੌਰਾਨ ਬੀ. ਐਲ. ਏ.-2 ਵਰਕਰਾਂ ਨੂੰ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਬਾਬਤ ਸਿਖਲਾਈ ਦਿੱਤੀ ਗਈ | ਬੂਥ ਪੱਧਰ 'ਤੇ ਸੰਗਠਨ ਨੂੰ ਮਜ਼ਬੂਤ ਕਰਨ ਪਾਰਟੀ ਦੀਆਂ ਨੀਤੀਆਂ ਤੇ ਭਲਾਈ ਪ੍ਰੋਗਰਾਮਾਂ ਨੂੰ ਹਰ ਘਰ ਤੱਕ ਲਿਜਾਉਣ ਅਤੇ ਆਮ ਲੋਕਾਂ ਨਾਲ ਨਿਰੰਤਰ ਸੰਪਰਕ ਵਧਾਉਣ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ | ਕੋਆਰਡੀਨੇਟਰ ਬਲਰਾਜ ਠਾਕੁਰ ਨੇ ਚੋਣ ਕਮਿਸ਼ਨ ਵਲੋਂ ਚਲਾਈ ਜਾ ਰਹੀ ਵੋਟਰ ਸੂਚੀ ਸੁਧਾਰ ਮੁਹਿੰਮ ਤੇ ਇਸ 'ਚ ਪਾਰਟੀ ਵਰਕਰਾਂ ਦੀ ਭੂਮਿਕਾ ਬਾਰੇ ਚਾਨਣਾ ਪਾਇਆ | ਸਹਾਇਕ ਕੋਆਰਡੀਨੇਟਰ ਰਾਜ ਕੁਮਾਰ ਸਿਹੋਡਾ ਨੇ ਪ੍ਰਭਾਵਸ਼ਾਲੀ ਬੂਥ ਪ੍ਰਬੰਧਨ ਤੇ ਸੰਗਠਨਾਤਮਕ ਤਾਕਤ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ | ਐਡਵੋਕੇਟ ਰਣਜੀਤ ਕੁਮਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਾਮ ਦਾਮ ਦੰਡ ਭੇਦ ਦੀ ਕੂਟਨੀਤੀ ਤੇ ਬੀ. ਜੇ. ਪੀ. ਦੀ ਵੋਟ ਚੋਰੀ ਨੀਤੀ ਲੋਕਤੰਤਰ ਲਈ ਵੱਡਾ ਖ਼ਤਰਾ ਹਨ | ਇਸ ਮੌਕੇ ਐਡ. ਬਲਦੇਵ ਸਿੰਘ ਫੁਗਲਾਣਾ, ਜਗਜੀਤ ਸਿੰਘ ਗਿੱਲ, ਭੋਲਾ ਨਾਥ ਜੈਜੋ, ਭੁਪਿੰਦਰ ਸਿੰਘ ਦਿਹਾਣਾ, ਪੰਕਜ ਜਸਵਾਲ, ਬਲਬੀਰ ਸਿੰਘ ਫੁਗਲਾਣਾ, ਜੈ ਗੋਪਾਲ ਧੀਮਾਨ, ਅਰੁਣ ਖੋਸਲਾ, ਓਾਕਾਰ ਸਿੰਘ ਮੁਖਲੀਆਣਾ, ਥਾਮਸ ਮਸੀਹ, ਐਡ. ਰਾਕੇਸ਼ ਕੁਮਾਰ, ਐਡ. ਗੁਰਜਿੰਦਰ ਸਿੰਘ, ਐਡ. ਗੁਰਮੇਲ ਕਟੋਚ, ਓਾਕਾਰ ਸੋਨੀ, ਹਰਜੀਤ ਸਿੰਘ ਹਾਰਟਾ, ਸੋਢੀ ਰਾਮ ਬਡਿਆਲ, ਜੈ ਗਣੇਸ਼, ਗੁਲਸ਼ਨ ਥੁਆਣਾ, ਗੁਰਸ਼ਰਨ ਸਿੰਘ, ਮਹਿੰਦਰਪਾਲ ਨਡਾਲਾ ਅਤੇ ਹੋਰ ਵੀ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਹਾਜ਼ਰ ਸਨ |
ਚੱਬੇਵਾਲ ਕਾਂਗਰਸ ਵਲੋਂ ਬੂਥ ਪ੍ਰਬੰਧਨ ਤੇ ਵਿਸ਼ੇਸ਼ ਵੋਟ ਸੁਧਾਈ ਮੁਹਿੰਮ ਸੰਬੰਧੀ ਜਾਣਕਾਰੀ ਕੈਂਪ <br/>
ਅਜੀਤ ਡੈਸਕ
16-06-2026