ਤਲਵਾੜਾ, 15 ਜੂਨ (ਮਹਿਤਾ)-ਵਿਸ਼ਵ ਰਕਤਦਾਤਾ ਦਿਵਸ ਤੇ ਸ਼ਿਵਿ ਸ਼ਿਵਾਏ ਵੈੱਲਫੇਅਰ ਸੁਸਾਇਟੀ ਅਤੇ ਬਲੱਡ ਮਸ਼ੀਨ ਵੈੱਲਫੇਅਰ ਸੁਸਾਇਟੀ ਵਲੋਂ ਸ੍ਰੀ ਲਕਸ਼ਮੀ ਨਰਾਇਣ ਮੰਦਰ ਸੈਕਟਰ-2 ਤਲਵਾੜਾ ਵਿਖੇ 98ਵਾਂ ਬਲੱਡ ਡੋਨੇਸ਼ਨ ਕੈਂਪ ਲਗਾਇਆ | ਕੈਂਪ ਦੇ ਦੌਰਾਨ ਰਕਤ ਦਾਨੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਇਨਸਾਨੀਅਤ ਦੀ ਭਲਾਈ ਬਲੱਡ ਦਾਨ ਕੀਤਾ | ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਲਗਾਤਾਰ 98ਵਾਂ ਕੈਂਪ ਲਗਾ ਕੇ ਸੈਂਕੜੇ ਜਾਨਾਂ ਬਚਾਈ ਜਾ ਚੁੱਕੀ ਹਨ | ਇਸ ਮੌਕੇ ਸੀਨੀਅਰ ਭਾਜਪਾ ਨੇਤਾ ਡਾ. ਹਰਸਿਮਰਤ ਸਿੰਘ ਸਾਹੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸੀਨੀਅਰ ਕਾਂਗਰਸੀ ਨੇਤਾ ਮੁਨੀਸ਼ ਚੱਢਾ ਤੇ ਤਰਲੋਕ ਸਾਹੀ ਜਨਰਲ ਸਕੱਤਰ ਪੰਜਾਬ ਆਲ ਇੰਡੀਆ ਸੋਨੀਆ ਗਾਂਧੀ ਐਸੋਸੀਏਸ਼ਨ ਪਹੁੰਚੇ | ਮੁੱਖ ਮਹਿਮਾਨ ਡਾ. ਹਰਸਿਮਰਤ ਸਿੰਘ ਸਾਹੀ ਨੇ ਖ਼ੂਨਦਾਨ ਕਰਨ ਵਾਲਿਆਂ ਦੀ ਤਰੀਫ਼ ਕਰਦੇ ਹੋਏ ਕਿਹਾ ਕਿ ਸਾਨੂੰ ਖ਼ੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਵੀ ਖ਼ੂਨਦਾਨ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਖ਼ੂਨ ਦਾਨੀਆਂ ਵਲੋਂ ਕੀਤੇ ਗਏ ਬਲੱਡ ਡੋਨੇਸ਼ਨ ਨਾਲ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ | ਇਹੋ ਜਿਹੇ ਕੈਂਪਾਂ ਨਾਲ ਹਸਪਤਾਲ 'ਚ ਬਲੱਡ ਦੀ ਕਮੀ ਪੂਰੀ ਹੋ ਜਾਂਦੀ ਹੈ | ਇਸ ਮੌਕੇ ਅਨੰਦ ਇਲੈਕਟਰੀਕਲਜ ਦੇ ਐਮ. ਡੀ. ਅਸ਼ੋਕ ਸਿਕਾ, ਗਗਨ ਰਾਣਾ, ਰੋਹਿਤ ਕਸ਼ਯਪ, ਰਘੂ ਮਹਾਜਨ, ਸੋਰਵ ਸ਼ਰਮਾ, ਸੂਰਜ, ਬਲਵਿੰਦਰ ਸਿੰਘ, ਅਜੈ ਹੰਦਵਾਲ, ਅਮਿਤ, ਅਸ਼ੋਕ ਸਭਰਵਾਲ, ਰਮਨ ਗੋਲਡੀ ਜਨਰਲ ਸਕੱਤਰ ਬਲਾਕ ਤਲਵਾੜਾ, ਗੁਰਬਾਜ਼ ਸੰਧੂ, ਦਲਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੋਸ਼ਲ ਵਰਕਰ ਅਤੇ ਖ਼ੂਨਦਾਨ ਕਰਨ ਵਾਲੀਆਂ ਸ਼ਖ਼ਸੀਅਤਾਂ ਹਾਜ਼ਰ ਸਨ |