17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਬਲਾਚੌਰ ’ਚ ਜਥੇਬੰਦਕ ਢਾਂਚੇ ਦਾ ਵੱਡਾ ਵਿਸਥਾਰ ਹਲਕਾ ਇੰਚਾਰਜ ਹਨੀ ਟੌਂਸਾ ਦੀ ਅਗਵਾਈ ਹੇਠ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 22-06-2026

 
ਬਲਾਚੌਰ, 21 ਜੂਨ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਥੇਬੰਦਕ ਨਿਯੁਕਤੀਆਂ ਕਰਦਿਆਂ ਹਲਕਾ ਬਲਾਚੌਰ ਵਿੱਚ ਪਾਰਟੀ ਦੇ ਮਿਹਨਤੀ ਆਗੂਆਂ ਤੇ ਵਰਕਰਾਂ ਨੂੰ ਨਵੀਆਂ ਅਹੁਦੇਦਾਰੀਆਂ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਇਹ ਪ੍ਰਭਾਵਸ਼ਾਲੀ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ ਹਲਕਾ ਇੰਚਾਰਜ ਨਵਾਂਸ਼ਹਿਰ, ਗੁਰਬਖਸ਼ ਸਿੰਘ ਖਾਲਸਾ ਮੈਂਬਰ ਐਸ. ਜੀ. ਪੀ. ਸੀ. ਤੇ ਹਲਕਾ ਇੰਚਾਰਜ ਬਲਾਚੌਰ ਸੰਦੀਪ ਹਨੀ ਟੌਂਸਾ ਦੀ ਵਿਸ਼ੇਸ਼ ਅਗਵਾਈ ਹੇਠ ਸਮਾਪਤ ਹੋਇਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਮਾਰਕੀਟ ਕਮੇਟੀ ਬਲਾਚੌਰ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਰੱਕੜ, ਸਤਨਾਮ ਸਿੰਘ ਸੇਵਾ ਮੁਕਤ ਡੀ. ਐਸ. ਪੀ., ਸੁੱਖਵਿੰਦਰ ਸਿੰਘ, ਪਰਮਜੀਤ ਪਨਿਆਲੀ, ਰਣਬੀਰ ਸਿੰਘ ਭੱਟੀ ਚਣਕੋਆਂ, ਮੋਹਨ ਸਿੰਘ ਰਾਣੇਵਾਲ ਟੱਪਰੀਆਂ, ਰਾਣਾ ਰਣਦੀਪ ਸਿੰਘ ਕੌਸ਼ਲ ਸਾਬਕਾ ਪ੍ਰਧਾਨ ਨਗਰ ਕੌਂਸਲ, ਭਲਵਾਨ ਭੁਪਿੰਦਰ ਪਾਲ ਜਾਡਲਾ, ਨਰਿੰਦਰ ਚੇਚੀ ਜ਼ਿਲ੍ਹਾ ਪ੍ਰਧਾਨ ਬੀ.ਸੀ ਵਿੰਗ, ਜਸਪਾਲ ਸਿੰਘ ਜਾਡਲੀ, ਮਾਸਟਰ ਦੇਵ ਰਾਜ ਸੰਡਰੇਵਾਲ, ਸੰਮੀ ਉਧਨੋਵਾਲ, ਓਮ ਪ੍ਰਕਾਸ਼ ਭੂੰਬਲਾ ਨਾਨੋਵਾਲ, ਬੂਟਾ ਸਿੰਘ ਮੰਢਿਆਣੀ, ਸਰਪੰਚ ਸਰਜੀਤ ਕੋਹਲੀ, ਸੁੱਖਵਿੰਦਰ ਸਿੰਘ ਸਰਕਲ ਪ੍ਰਧਾਨ, ਪਵਨ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਮੁੱਖ ਆਗੂ ਹਾਜ਼ਰ ਸਨ। ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਲਕਾ ਬਲਾਚੌਰ ਦੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕੀਤਾ, ਜਿਨ੍ਹਾਂ ਵਿਚ ਹਰਦੇਵ ਸਿੰਘ ਰਾਣਾ ਨੂੰ ਵਪਾਰ ਵਿੰਗ ਦਾ ਪ੍ਰਧਾਨ, ਕਰਨਜੋਤ ਸਿੰਘ ਬੈਂਸ ਜਾਡਲੀ ਨੂੰ ਪ੍ਰਧਾਨ ਯੂਥ ਅਕਾਲੀ ਦਲ, ਬੀਬੀ ਸੁਰਿੰਦਰ ਕੌਰ ਆਂਸਰੋ ਨੂੰ ਪ੍ਰਧਾਨ ਇਸਤਰੀ ਅਕਾਲੀ ਦਲ, ਸੁੱਚਾ ਸਿੰਘ ਸੜੋਆ ਨੂੰ ਐਸ. ਸੀ ਵਿੰਗ ਦਾ ਪ੍ਰਧਾਨ, ਸੁਰਿੰਦਰ ਭੂੰਬਲਾ ਨੂੰ ਬੀ. ਸੀ. ਵਿੰਗ ਦਾ ਪ੍ਰਧਾਨ ਇਸ ਤੋ ਇਲਾਵਾ ਜ਼ਿਲ੍ਹਾ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨਾਂ ਦੀ ਸੂਚੀ ਵਿੱਚ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਨਾਲ ਸਬੰਧਤ ਟਕਸਾਲੀ ਤੇ ਮਿਹਨਤੀ ਆਗੂਆਂ ਨੂੰ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਦੀਆਂ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਜਿਨ੍ਹਾਂ ‘ਚ ਅਮਰੀਕ ਸਿੰਘ ਖੰਡੂਪੁਰ, ਬਰਿੰਦਰ ਕੁਮਾਰ ਪੋਜੇਵਾਲ, ਦੇਸ ਰਾਜ ਮਝੋਟ, ਚੂਹੜ ਰਾਮ ਸਰਪੰਚ ਕੁਲਾਰ, ਚਰਨਜੀਤ ਸਿੰਘ ਮਹੈਸੀ ਆਦੇਆਣਾ, ਅਵਤਾਰ ਸਿੰਘ ਨੀਲਾਵਾੜਾ, ਕਾਬਲ ਸਿੰਘ ਸਰਪੰਚ ਸੂਰਾਪੁਰ, ਨਵੀਨ ਕੁਮਾਰ ਚੇਅਰਮੈਨ ਕੁਹਾਰ ਮੰਡ, ਪੰਜਾਬ ਸਿੰਘ ਸੁੱਜੋਵਾਲ, ਸ਼ਮਸ਼ੇਰ ਸਿੰਘ ਰੈਲ ਮਾਜਰਾ, ਪਿਆਰਾ ਸਿੰਘ ਪਨਿਆਲੀ ਕਲਾਂ, ਸੰਤੋਖ ਸਿੰਘ ਰੈਲਮਾਜਰਾ, ਮਾਸਟਰ ਜਗਦੀਸ਼ ਰਾਣਾ ਬਲਾਚੌਰ ਸ਼ਹਿਰ, ਚਰਨਜੀਤ ਸਿੰਘ ਕਿਸ਼ਨਪੁਰ, ਸੁਖਦੇਵ ਸਿੰਘ ਸਰਪੰਚ ਰੱਕੜਾ ਢਾਹਾਂ, ਸੁੱਚਾ ਸਿੰਘ ਸਰਪੰਚ ਬੂਲੇਵਾਲ, ਗੁਰਦੇਵ ਸਿੰਘ ਗੜੀ ਅਤੇ ਗੁਰਬਖਸ਼ ਸਿੰਘ ਨਿਆਣਾ, ਹਰੀਪਾਲ ਸਿੰਘ ਜਾਡਲੀ, ਭੁਪਿੰਦਰ ਸਿੰਘ ਮਹਿੰਦਪੁਰ ਸ਼ਾਮਿਲ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ ਤੇ ਹਲਕਾ ਇੰਚਾਰਜ ਹਨੀ ਟੌਂਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਦਾ ਹੀ ਵਰਕਰਾਂ ਦੀ ਪਾਰਟੀ ਰਹੀ ਹੈ ਤੇ ਅੱਜ ਉਨ੍ਹਾਂ ਮਿਹਨਤੀ ਸਾਥੀਆਂ ਨੂੰ ਨਿਵਾਜਿਆ ਗਿਆ ਹੈ ਜਿਨ੍ਹਾਂ ਨੇ ਹਮੇਸ਼ਾ ਪਾਰਟੀ ਦੀ ਚੜ੍ਹਦੀਕਲਾ ਲਈ ਕੰਮ ਕੀਤਾ ਹੈ।

Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਸਕੂਲ ਆਫ਼ ਲਿਬਰਲ ਆਰਟਸ, ਸਾਇੰਸਜ਼ ਐਂਡ ਐਜੂਕੇਸ਼ਨ ਨੇ ਬੀ. ਏ, ਬੀ. ਐਸ. ਸੀ. ਤੇ ਐਮ. ਐਸ .ਸੀ ਕੋਰਸ ਕੀਤੇ ਸ਼ੁਰ... ਅਗਲੀ ਖ਼ਬਰ ਸਲੱਮ ਖੇਤਰ ਦੇ ਬੱਚਿਆਂ ਨੇ ਪੇਂਟਿੰਗ ਮੁਕਾਬਲੇ ਰਾਹੀਂ ਦਿੱਤਾ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਦਾ ਸੰਦੇਸ਼
Ad Position 24