ਹੁਸ਼ਿਆਰਪੁਰ, 27 ਜੂਨ (ਨਰਿੰਦਰ ਸਿੰਘ ਬੱਡਲਾ)-ਟਰੈਕਟਰ ਚਾਲਕਾਂ, ਕਿਸਾਨਾਂ ਤੇ ਮਕੈਨਿਕਾਂ ਨੂੰ ਰਾਹਤ ਦੇਣ ਲਈ ਮਹਿੰਦਰਾ ਦੇ ਜੈਨੂਇਨ ਸਪੇਅਰ ਪਾਰਟਸ ਦਾ ਐਕਸਕਲੂਸਿਵ ਸ਼ੋਅਰੂਮ (ਐਮ-ਸ਼ਾਪੀ) ਫਗਵਾੜਾ ਰੋਡ ‘ਤੇ ਰਹੀਮਪੁਰ ਚੌਕ ਨੇੜੇ ਦਾਣਾ ਮੰਡੀ ਹੁਸ਼ਿਆਰਪੁਰ ‘ਚ 29 ਜੂਨ ਨੂੰ ਖੁੱਲ੍ਹੇਗਾ। ਇਸ ਸੰਬੰਧੀ ਵੀ. ਕੇ. ਸੇਲਜ਼ ਕਾਰਪੋਰੇਸ਼ਨ ਸ਼ੋਅਰੂਮ ਦੇ ਡਾਇਰੈਕਟਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਸ਼ੋਅਰੂਮ ਵਿਚ ਮਹਿੰਦਰਾ ਕੰਪਨੀ ਦੇ ਟਰੈਕਟਰਾਂ ਦੇ ਜੈਨੂਇਨ ਸਪੇਅਰ ਪਾਰਟਸ ਉਪਲੱਬਧ ਹੋਣਗੇ। ਇਸ ਦੇ ਨਾਲ ਹੀ ਸ਼ੋਅਰੂਮ ਦੇ ਪਿੱਛੇ ਇਕ ਵਰਕਸ਼ਾਪ ਵੀ ਹੈ, ਜਿਥੇ ਟਰੈਕਟਰਾਂ ਦੀ ਸਰਵਿਸ ਤੇ ਹੋਰ ਮੁਰੰਮਤ ਦੀਆਂ ਸਹੂਲਤਾਂ ਵੀ ਕਿਸਾਨ ਭਰਾਵਾਂ ਤੇ ਮਕੈਨਿਕਾਂ ਲਈ ਉਪਲਬਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਸ਼ੋਅਰੂਮ ਦਾ ਉਦਘਾਟਨ 29 ਜੂਨ ਨੂੰ ਦੁਪਹਿਰ ਬਾਅਦ 2 ਵਜੇ ਕੀਤਾ ਜਾਵੇਗਾ।