14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਗਰਭਵਤੀ ਔਰਤਾਂ ਤੇ ਬੱਚਿਆਂ ਦੇ ਟੀਕਾਕਰਨ ਦੀ ਡਾ. ਸੁਦੇਸ਼ ਰਾਜਨ ਨੇ ਕੀਤੀ ਚੈਕਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 30-06-2026

ਹਰਿਆਣਾ, 29 ਜੂਨ (ਹਰਮੇਲ ਸਿੰਘ ਖੱਖ)-ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸਟ ਵਲੋਂ ਆਮ ਆਦਮੀ ਕਲੀਨਿਕ ਕਪਾਹਟ ਤੇ ਉਥੇ ਚੱਲ ਰਹੇ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਟੀਕਾਕਰਨ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਆਮ ਆਦਮੀ ਕਲੀਨਿਕ ਕਪਾਹਟ ਵਿਖੇ ਸਮੂਹ ਸਟਾਫ਼ ਮੈਂਬਰ ਦੀ ਹਾਜ਼ਰੀ ਚੈੱਕ ਕਰਨ ਉਪਰੰਤ ਉਨ੍ਹਾਂ ਸੰਤੁਸ਼ਟੀ ਪ੍ਰਗਟਾਉਂਦੇ ਹੋਏ ਅੱਜ ਦੀ ਓ. ਪੀ. ਡੀ., ਦਵਾਈਆਂ ਦਾ ਸਟਾਕ, ਡਾਇਆਗਨੋਸਟਿਕ ਟੈੱਸਟਾਂ ਦੀਆ ਰਿਪੋਰਟਾਂ, ਬਾਇਓ ਮੈਡੀਕਲ ਵੇਸਟ ਅਤੇ ਆਸ-ਪਾਸ ਦੀ ਸਾਫ਼ ਸਫ਼ਾਈ ਸੰਬੰਧੀ ਵਿਸ਼ੇਸ਼ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਡਾ. ਕਰਨਜੋਤ ਸਿੰਘ, ਜਸਤਿੰਦਰ ਸਿੰਘ ਬੀ. ਈ. ਈ., ਫਾਰਮੇਸੀ ਅਫ਼ਸਰ ਆਸ਼ੀਸ ਕੁਮਾਰ, ਕਲੀਨੀਕਲ ਅਸਿਸਟੈਂਟ ਪਰਮਜੀਤ ਕੌਰ, ਰਵਿ ਕੁਮਾਰ, ਪਰਵੀਨ ਕੁਮਾਰੀ, ਕੰਚਨ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਵਿਭਾਗ ਨੇ ਲੋੜ ਤੋਂ ਬਿਨਾਂ ਅਧਿਆਪਕਾਂ ਦੀਆਂ ਕੀਤੀਆਂ ਬਦਲੀਆਂ-ਜੀ. ਟੀਯ ਯੂ. ਅਗਲੀ ਖ਼ਬਰ ਹੋਣਹਾਰ ਵਿਦਿਆਰਥਣ ਹਰਮਨ ਕੌਰ ਦਾ ਸਨਮਾਨ
Ad Position 24