13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਐਸ.ਪੀ.ਐਨ. ਕਾਲਜ ਮੁਕੇਰੀਆਂ ਵਿਚ ਮਤਦਾਤਾ ਰਜਿਸਟਰੇਸ਼ਨ ਮੁਹਿੰਮ ਅਧੀਨ ਕੈਂਪ ਆਯੋਜਿਤ

ਮੁਕੇਰੀਆਂ, 13 ਸਤੰਬਰ (ਰਾਮਗੜ੍ਹੀਆ)- ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਤਦਾਤਾ ਜਾਗਰੂਕਤਾ ਅਤੇ ਰਜਿਸਟਰੇਸ਼ਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਐਸ. ਪੀ.

Ad Position 21
repet_subhas-goyals [Copy P29]
ਮਤਦਾਤਾ ਰਜਿਸਟਰੇਸ਼ਨ ਮੁਹਿੰਮ ਅਧੀਨ ਲਗਾਏ ਗਏ ਕੈਂਪ ਦੌਰਾਨ ਪ੍ਰਿੰ. ਡਾ. ਸਮੀਰ ਸ਼ਰਮਾ ਵਿਦਿਆਰਥੀਆਂ ਦੇ ਨਾਲ। ਤਸਵੀਰ : ਰਾਮਗੜ੍ਹੀਆ 14-09-2026
ਮੁਕੇਰੀਆਂ, 13 ਸਤੰਬਰ (ਰਾਮਗੜ੍ਹੀਆ)- ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਤਦਾਤਾ ਜਾਗਰੂਕਤਾ ਅਤੇ ਰਜਿਸਟਰੇਸ਼ਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਐਸ.ਪੀ.ਐਨ. ਕਾਲਜ ਮੁਕੇਰੀਆਂ ਵਿਚ 2 ਅਤੇ 3 ਸਤੰਬਰ ਅਤੇ 8 ਅਤੇ 9 ਸਤੰਬਰ ਨੂੰ ਦੋ ਪੜਾਵਾਂ ਵਿੱਚ ਮਤਦਾਤਾ ਰਜਿਸਟਰੇਸ਼ਨ ਕੈਂਪ ਆਯੋਜਿਤ ਕੀਤੇ ਗਏ। ਇਨ੍ਹਾਂ ਕੈਂਪਾਂ ਰਾਹੀਂ ਵਿਦਿਆਰਥੀਆਂ ਨੂੰ ਮਤਦਾਨ ਦੇ ਅਧਿਕਾਰ, ਮਤਦਾਤਾ ਰਜਿਸਟਰੇਸ਼ਨ ਦੀ ਪ੍ਰਕਿਰਿਆ ਅਤੇ ਲੋਕਤੰਤਰਿਕ ਪ੍ਰਬੰਧ ਵਿੱਚ ਉਨ੍ਹਾਂ ਦੀ ਭੂਮਿਕਾ ਪ੍ਰਤੀ ਜਾਗਰੂਕ ਕੀਤਾ ਗਿਆ। ਕਾਲਜ ਦੇ ਸਵੀਪ ਨੋਡਲ ਅਧਿਕਾਰੀ ਡਾ. ਗੋਪੀ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪਾਂ ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ਮਤਦਾਤਾ ਰਜਿਸਟਰੇਸ਼ਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਖ਼ੁਦ ਆਨਲਾਈਨ ਵੋਟਰ ਰਜਿਸਟਰੇਸ਼ਨ ਕਰਨਾ ਵੀ ਸਿਖਾਇਆ ਗਿਆ। ਵਿਦਿਆਰਥੀਆਂ ਨੂੰ ਫਾਰਮ ਨੰਬਰ 6 ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ ਅਤੇ ਫਾਰਮ ਵੀ ਵੰਡੇ ਗਏ। ਦੋਵੇਂ ਪੜਾਵਾਂ ਦੌਰਾਨ ਲਗਭਗ 100 ਵਿਦਿਆਰਥੀਆਂ ਨੇ ਨਵੇਂ ਮਤਦਾਤਾਵਾਂ ਵਜੋਂ ਆਪਣੀ ਰਜਿਸਟਰੇਸ਼ਨ ਕਰਵਾਈ। ਮਤਦਾਤਾ ਜਾਗਰੂਕਤਾ ਮੁਹਿੰਮ ਤਹਿਤ ਵਿਦਿਆਰਥੀਆਂ ਨੇ ਨਾਅਰਾ ਲੇਖਣ ਮੁਕਾਬਲੇ ਵਿਚ ਵੀ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਆਪਣੇ ਸਿਰਜਣਾਤਮਕ ਨਾਅਰਿਆਂ ਰਾਹੀਂ ਮਤਦਾਨ ਦੀ ਮਹੱਤਤਾ, ਮਤਦਾਤਾ ਦੇ ਅਧਿਕਾਰਾਂ ਅਤੇ ਲੋਕਤੰਤਰ ਵਿੱਚ ਸਰਗਰਮ ਭਾਗੀਦਾਰੀ ਦਾ ਸੰਦੇਸ਼ ਦਿੱਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਇਸ ਵਿਸ਼ੇਸ਼ ਮੁਹਿੰਮ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ ਯੋਗ ਨਾਗਰਿਕ ਦਾ ਮਤਦਾਤਾ ਵਜੋਂ ਰਜਿਸਟਰ ਹੋਣਾ ਅਤੇ ਮਤਦਾਨ ਵਿੱਚ ਸਰਗਰਮ ਭੂਮਿਕਾ ਨਿਭਾਉਣਾ ਬਹੁਤ ਜ਼ਰੂਰੀ ਹੈ। ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਨੇ ਕਾਲਜ ਪ੍ਰਬੰਧਨ ਕਮੇਟੀ ਵਲੋਂ ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ (ਡੀ.ਸੀ.) ਆਸ਼ਿਕਾ ਜੈਨ ਦਾ ਮਤਦਾਤਾ ਰਜਿਸਟਰੇਸ਼ਨ ਸਬੰਧੀ ਇਸ ਵਿਸ਼ੇਸ਼ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਡਾ. ਗੋਪੀ ਸ਼ਰਮਾ ਨੇ ਵੀ ਕਾਲਜ ਪ੍ਰਬੰਧਨ ਕਮੇਟੀ ਅਤੇ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਦਾ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਮੁਕੇਰੀਆਂ ਦੇ ਨੋਡਲ ਅਧਿਕਾਰੀ ਮਨਦੀਪ ਸਿੰਘ, ਸੁਖਦੀਪ ਸਿੰਘ ਅਤੇ ਵਿਦਿਆਰਥੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਜਸਵਿੰਦਰ ਸਿੰਘ ਤੇ ਰਵਿੰਦਰ ਸਿੰਘ ਜਸਵਿੰਦਰ ਸਿੰਘ ਟਰਾਂਸਪੋਰਟ ਵਿੰਗ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਤੇ ਰਵ... ਅਗਲੀ ਖ਼ਬਰ ਖ਼ਾਲਸਾ ਕਾਲਜ ’ਚ ‘ਅਧਿਆਪਕ ਦਿਵਸ’ ਨੂੰ ਸਮਰਪਿਤ ਲੇਖ ਲਿਖਣ ਮੁਕਾਬਲਾ
Ad Position 24