13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਪ੍ਰਿੰ. ਡਾ. ਪਰਵਿੰਦਰ ਸਿੰਘ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ

ਮਾਹਿਲਪੁਰ, 13 ਸਤੰਬਰ (ਰਜਿੰਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿਚ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਅਰਜੁਨ ਐਵਾਰਡੀ ਫੁੱਟਬਾਲਰ ਗੁਰਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਵਿਸ਼ੇਸ਼ ਮੀਟਿੰਗ ਹੋਈ। ਇਹ ਮੀਟਿੰਗ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਤੇ ਪ੍ਰਿੰ.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਮਾਹਿਲਪੁਰ, 13 ਸਤੰਬਰ (ਰਜਿੰਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿਚ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਅਰਜੁਨ ਐਵਾਰਡੀ ਫੁੱਟਬਾਲਰ ਗੁਰਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਵਿਸ਼ੇਸ਼ ਮੀਟਿੰਗ ਹੋਈ। ਇਹ ਮੀਟਿੰਗ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਤੇ ਪ੍ਰਿੰ. ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਸੱਦੇ ਹੇਠਾਂ ਕਰਵਾਈ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਫੁੱਟਬਾਲ ਖੇਡ ਦੀ ਪ੍ਰਫੁੱਲਤਾ ਲਈ ਹੋ ਰਹੇ ਯਤਨਾਂ ਬਾਰੇ ਵਿਚਾਰ ਰੱਖੇ। ਉਨ੍ਹਾਂ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੇ ਅਗਲੇ ਪ੍ਰਧਾਨ ਲਈ ਪ੍ਰਿੰ. ਡਾ. ਪਰਵਿੰਦਰ ਸਿੰਘ ਦੇ ਨਾਂਅ ਦੀ ਤਜਵੀਜ਼ ਰੱਖੀ। ਇਸ ਤਜਵੀਜ਼ ਦੀ ਪ੍ਰੋੜ੍ਹਤਾ ਅਰਜੁਨ ਐਵਾਰਡੀ ਫੁੱਟਬਾਲਰ ਗੁਰਦੇਵ ਸਿੰਘ ਗਿੱਲ ਨੇ ਕੀਤੀ। ਉਨ੍ਹਾਂ ਕਿਹਾ ਕਿ ਪ੍ਰਿੰ. ਪਰਵਿੰਦਰ ਸਿੰਘ ਅਕਾਦਮਿਕ ਕੰਮਾਂ ਦੇ ਨਾਲ-ਨਾਲ ਫੁੱਟਬਾਲ ਖੇਡ ਦੇ ਹੋਰ ਪ੍ਰਚਾਰ ਪ੍ਰਸਾਰ ਲਈ ਯਤਨਸ਼ੀਲ ਸ਼ਖ਼ਸੀਅਤ ਹਨ। ਇਸ ਮੌਕੇ ਹਾਜ਼ਰ ਅਹੁਦੇਦਾਰਾਂ ਨੇ ਸਰਬ ਸੰਮਤੀ ਨਾਲ ਹੋਈ ਇਸ ਚੋਣ ’ਤੇ ਪ੍ਰਿੰ. ਪਰਵਿੰਦਰ ਸਿੰਘ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਧੰਨਵਾਦੀ ਸ਼ਬਦ ਸਾਂਝੇ ਕਰਦਿਆਂ ਪ੍ਰਿੰ. ਡਾ ਪਰਵਿੰਦਰ ਸਿੰਘ ਨੇ ਕਿਹਾ ਕਿ ਉਹ ਫੁੱਟਬਾਲ ਪ੍ਰਮੋਟਰਾਂ, ਸਾਬਕਾ ਖਿਡਾਰੀਆਂ ਤੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਇਸ ਕਾਰਜਭਾਰ ਨੂੰ ਮਿਹਨਤ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ, ਕੁਲਵਿੰਦਰ ਕੌਰ, ਰਾਮ ਮੂਰਤੀ, ਜਨਰਲ ਸਕੱਤਰ ਇਕਬਾਲ ਸਿੰਘ ਖੇੜਾ, ਜੁਆਇੰਟ ਸਕੱਤਰ ਅਮਰੀਕ ਸਿੰਘ, ਖ਼ਜ਼ਾਨਚੀ ਪ੍ਰਿੰ. ਸੁਖਇੰਦਰ ਸਿੰਘ, ਵਰਕਿੰਗ ਕਮੇਟੀ ਮੈਂਬਰ ਸੰਦੀਪ ਕੁਮਾਰ, ਐਡਵੋਕੇਟ ਨਵਨੀਤ ਕੁਮਾਰ, ਅਮਨਦੀਪ ਸਿੰਘ ਬੈਂਸ, ਪ੍ਰਿੰ. ਸ਼ਿੱਬੂ ਮੈਥਿਊ, ਮੁੱਖ ਸਰਪ੍ਰਸਤ ਕੁਲਵੰਤ ਸਿੰਘ ਸੰਘਾ ਤੇ ਗੁਰਦੇਵ ਸਿੰਘ ਗਿੱਲ, ਸਰਪ੍ਰਸਤ ਪ੍ਰਿੰ. ਜਗਮੋਹਨ ਸਿੰਘ ਤੇ ਸੂਰਜ ਭਾਨ ਹਾਂਡਾ, ਐੱਸ. ਪੀ. ਸ਼ਵਿੰਦਰਜੀਤ ਸਿੰਘ ਬੈਂਸ ਆਦਿ ਸਮੇਤ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਪ੍ਰਿੰ. ਪਰਵਿੰਦਰ ਸਿੰਘ ਨੂੰ ਇਸ ਚੋਣ ਲਈ ਮੁਬਾਰਕਬਾਦ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ’ਚ ‘ਅਧਿਆਪਕ ਦਿਵਸ’ ਨੂੰ ਸਮਰਪਿਤ ਲੇਖ ਲਿਖਣ ਮੁਕਾਬਲਾ ਅਗਲੀ ਖ਼ਬਰ ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਚੱਬੇਵਾਲ ’ਚ ਸਵੀਪ ਤਹਿਤ ਦੋ ਰੋਜ਼ਾ ਕੈਂਪ ਲਗਾਇਆ
Ad Position 24