07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਜ਼ਿਲ੍ਹੇ ’ਚ ਰੱਖੜੀ ਦੇ ਚੱਲਦਿਆਂ ਕੁਝ ਡਾਕਘਰ ਛੁੱਟੀਆਂ ਅਤੇ ਐਤਵਾਰ ਨੂੰ ਖੁੱਲ੍ਹੇ ਰਹਿਣਗੇ- ਸ਼ੋਰੀ

Ad Position 21
No active advertisement
ਅਜੀਤ ਡੈਸਕ 04-07-2026
ਹੁਸ਼ਿਆਰਪੁਰ, 3 ਜੁਲਾਈ (ਨਰਿੰਦਰ ਸਿੰਘ ਬੱਡਲਾ)- ਰੱਖੜੀ ਦੇ ਤਿਉਹਾਰ ਦੇ ਮੌਕੇ ਤੇ 15 ਜੁਲਾਈ ਤੋਂ 28 ਅਗਸਤ, ਤੱਕ ਕੁੱਝ ਡਾਕਘਰ ਐਤਵਾਰ ਅਤੇ ਛੁੱਟੀਆਂ ਨੂੰ ਖੁੱਲ੍ਹੇ ਰਹਿਣਗੇ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਵਿਭਾਗ ਦੀਆਂ ਸੇਵਾਵਾਂ ਦਾ ਫ਼ਾਇਦਾ ਉਠਾ ਸਕਣ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹੁਸ਼ਿਆਰਪੁਰ ਡਿਵੀਜ਼ਨ ਦੇ ਸੀਨੀਅਰ ਸੁਪਰਡੈਂਟ ਡਾਕਘਰ, ਸੰਦੀਪ ਕੁਮਾਰ ਸ਼ੋਰੀ ਨੇ ਦੱਸਿਆ ਕਿ ਉਪਰੋਕਤ ਮਿਆਦ ਦੌਰਾਨ ਕੁੱਝ ਡਾਕਘਰਾਂ ਦੇ ਐਮ.ਪੀ.ਸੀ.ਐਮ. ਕਾਊਂਟਰ ਸਾਰੇ ਛੁੱਟੀ ਵਾਲੇ ਦਿਨ ਅਤੇ ਐਤਵਾਰ ਨੂੰ ਸਵੇਰੇ 09:00 ਵਜੇ ਤੋਂ ਸ਼ਾਮ 04:30 ਵਜੇ ਤੱਕ ਖੁੱਲੇ੍ਹ ਰਹਿਣਗੇ ਜਿੱਥੇ ਸਾਰੇ ਮੇਲ /ਪਾਰਸਲ ਬੁੱਕ ਕੀਤੇ ਜਾ ਸਕਣਗੇ, ਜਿਸ ਵਿਚ ਰਾਖੀ ਪਾਰਸਲ ਤੇ ਆਧਾਰ ਦਰਜ ਕਰਨ ਤੇ ਅੱਪਡੇਟ ਕਰਨ ਦੀਆਂ ਸੇਵਾਵਾਂ ਵੀ ਸ਼ਾਮਲ ਹਨ। ਜੋ ਡਾਕਘਰ ਇਸ ਮਿਆਦ ਦੌਰਾਨ ਹੁਸ਼ਿਆਰਪੁਰ ਹੈੱਡ ਪੋਸਟ ਆਫ਼ਿਸ, ਦਸੂਹਾ ਹੈੱਡ ਪੋਸਟ ਆਫ਼ਿਸ, ਬਲਾਚੌਰ ਪੋਸਟ ਆਫ਼ਿਸ, ਗੜ੍ਹਸ਼ੰਕਰ ਪੋਸਟ ਆਫ਼ਿਸ, ਗੜ੍ਹਦੀਵਾਲਾ ਪੋਸਟ ਆਫ਼ਿਸ, ਮੁਕੇਰੀਆਂ ਪੋਸਟ ਆਫ਼ਿਸ, ਤਲਵਾੜਾ ਟਾਊਨਸ਼ਿਪ ਪੋਸਟ ਆਫ਼ਿਸ ਤੇ ਉੜਮੁੜ ਪੋਸਟ ਆਫ਼ਿਸ ਖੁੱਲ੍ਹੇ ਰਹਿਣਗੇ। ਉਨ੍ਹਾਂ ਸਾਰੇ ਡਾਕਘਰਾਂ ਵਿਚ ਪਾਰਸਲ ਪੈਕੇਜਿੰਗ ਮਟੀਰੀਅਲ, ਰਾਖੀ ਬਾਕਸ, ਰਾਖੀ ਲਿਫ਼ਾਫ਼ੇ, ਫਲਾਇਰ ਉਪਲਬਧ ਹਨ। ਡਾਕ ਵਿਭਾਗ ਨੇ ਅੰਤਰਰਾਸ਼ਟਰੀ ਮੇਲ ਬੁਕਿੰਗ ਸੇਵਾ ਨੂੰ ਪਿੰਡਾਂ ਵਿਚ ਮੌਜੂਦ ਸ਼ਾਖਾ ਡਾਕ ਘਰਾਂ ਤੱਕ ਵਧਾ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸੰਗਤਾਂ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕੀਤੇ ਅਗਲੀ ਖ਼ਬਰ ਸੰਜੀਵਨੀ ਸਾਧਕਾਂ ਨੇ ਆਨਲਾਈਨ ਕੀਤਾ ‘ਪੂਰਨਿਮਾ ਮੈਡੀਟੇਸ਼ਨ’
Ad Position 24