ਖੁੱਡਾ, 3 ਜੁਲਾਈ (ਸਰਬਜੀਤ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਦਰਸ਼ਨ ਦੀਦਾਰੇ ਕਰਨ ਉਪਰੰਤ ਪਿੰਡ ਝਿੰਗੜ ਖ਼ੁਰਦ ਤੇ ਇਲਾਕੇ ਦੀਆਂ ਸੰਗਤਾਂ ਵਾਪਸ ਪਿੰਡ ਪਰਤੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਪਟਨ ਜਰਨੈਲ ਸਿੰਘ ਸੰਧੂ ਤੇ ਹੋਰਨਾਂ ਸੇਵਾਦਾਰਾਂ ਨੇ ਦੱਸਿਆ ਕਿ ਅੱਜ ਤੋਂ ਕਰੀਬ 10 ਦਿਨ ਪਹਿਲਾਂ ਆਰੰਭ ਹੋਈ ਧਾਰਮਿਕ ਯਾਤਰਾ ਦੌਰਾਨ ਨਗਰ ਦੀਆਂ ਸੰਗਤਾਂ ਵਲੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਇਲਾਵਾ ਹੋਰ ਵੀ ਇਤਿਹਾਸਿਕ ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਕਰਨ ਦੇ ਨਾਲ ਸੇਵਾ ਤੇ ਸਿਮਰਨ ਵਿਚ ਹਿੱਸਾ ਲਿਆ ਗਿਆ। ਇਸ ਮੌਕੇ ਕੈਪਟਨ ਜਰਨੈਲ ਸਿੰਘ ਸੰਧੂ ਨੇ ਨਗਰ ਝਿੰਗੜ ਖ਼ੁਰਦ ਤੇ ਇਲਾਕੇ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਨਗਰ ਵਲੋਂ ਇਤਿਹਾਸਿਕ ਅਸਥਾਨਾਂ ਦੀ ਯਾਤਰਾ ਸੰਗਤਾਂ ਨੂੰ ਸਮੇਂ-ਸਮੇਂ ’ਤੇ ਕਰਵਾਈ ਜਾਂਦੀ ਹੈ। ਇਸ ਮੌਕੇ ਥਾਣੇਦਾਰ ਕੁਲਵੰਤ ਸਿੰਘ, ਥਾਣੇਦਾਰ ਪਰਮਿੰਦਰ ਪਾਲ ਸਿੰਘ, ਨੰਬਰਦਾਰ ਜਨਜੀਤ ਸਿੰਘ, ਜਗਦੀਸ਼ ਸਿੰਘ, ਗੁਰਮੇਲ ਸਿੰਘ, ਭਜਨ ਸਿੰਘ, ਮਨਜੀਤ ਸਿੰਘ, ਸੁਰਜੀਤ ਸਿੰਘ ਵੀਰਾ, ਸ਼ਾਦੀ ਲਾਲ, ਗੁਰਜਾਪ, ਗੁਰਬਾਜ਼, ਪ੍ਰਧਾਨ ਅਮਰਜੀਤ ਸਿੰਘ, ਪਵੇ ਤੇ ਬੋਦਲਾਂ ਤੋਂ ਸੰਗਤਾਂ ਹਾਜ਼ਰ ਸਨ।