08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

50 ਵਾਰਡਾਂ ’ਚੋਂ 35 ’ਚ ‘ਆਮ ਆਦਮੀ ਪਾਰਟੀ’, 9 ਵਾਰਡਾਂ ’ਚ ਕਾਂਗਰਸ ਜਿੱਤੀ 3-3 ਵਾਰਡਾਂ ’ਚ ਭਾਰਤੀ ਜਨਤਾ ਪਾਰਟੀ ਅਤੇ ਆਜ਼ਾਦ ਉਮੀਦਵਾਰ ਰਹੇ ਜੇਤੂ

Ad Position 21
No active advertisement
ਅਜੀਤ ਡੈਸਕ 06-07-2026
ਹੁਸ਼ਿਆਰਪੁਰ, 5 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)- ਸਥਾਨਕ ਨਗਰ ਨਿਗਮ ਦੇ 50 ਵਾਰਡਾਂ ਲਈ ਅੱਜ ਪਈਆਂ ਵੋਟਾਂ ਦੀ ਗਿਣਤੀ ਉਪਰੰਤ 35 ਵਾਰਡਾਂ ਵਿਚ ਆਮ ਆਦਮੀ ਪਾਰਟੀ, 9 ਵਾਰਡਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ, 3 ਵਾਰਡਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ 3 ਵਾਰਡਾਂ ਵਿਚ ਆਜ਼ਾਦ ਉਮੀਦਵਾਰ ਜੇਤੂ ਰਹੇ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਸਮੁੱਚੀ ਚੋਣ ਪ੍ਰਕਿਰਿਆ ਪੂਰੇ ਸ਼ਾਂਤਮਈ ਅਤੇ ਨਿਰਪੱਖ ਢੰਗ ਨਾਲ ਨੇਪਰੇ ਚੜ੍ਹੀ। ਉਨ੍ਹਾਂ ਦੱਸਿਆ ਕਿ ਸਵੇਰੇ 8:00 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਸ਼ਾਮ 4:00 ਵਜੇ ਤੱਕ ਜਾਰੀ ਰਹਿਣ ਪਿੱਛੋਂ ਵੋਟਾਂ ਦੀ ਗਿਣਤੀ ਕਰਵਾਈ ਗਈ। ਨਤੀਜਿਆਂ ਅਨੁਸਾਰ ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਰਜਨੀ ਬਾਲਾ ਕੁੱਲ 887 ਵੋਟ ਲੈ ਕੇ ਜੇਤੂ ਰਹੇ। ਇਸੇ ਤਰ੍ਹਾਂ ਵਾਰਡ ਨੰਬਰ 2 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਮੇਸ਼ ਕੁਮਾਰ 765 ਵੋਟਾਂ, ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਜਨੀ ਕੌਰ 774 ਵੋਟਾਂ, ਵਾਰਡ ਨੰਬਰ 4 ਤੋਂ ਭਾਜਪਾ ਦੇ ਉਮੀਦਵਾਰ ਜਤਿੰਦਰ ਸਿੰਘ ਸੈਣੀ 815 ਵੋਟਾਂ, ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਵੀਨ ਸੈਣੀ 1354 ਵੋਟਾਂ, ਵਾਰਡ ਨੰਬਰ 6 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਸ਼ੋਕ ਕੁਮਾਰ 994 ਵੋਟਾਂ, ਵਾਰਡ ਨੰਬਰ 7 ਤੋਂ ਆਮ ਆਦਮੀ ਪਾਰਟੀ ਦੇ ਉਮਦੀਵਾਰ ਨਰਿੰਦਰ ਕੌਰ 725 ਵੋਟਾਂ, 8 ਤੋਂ ਆਮ ਆਦਮੀ ਪਾਰਟੀ ਦੇ ਉਮਦੀਵਾਰ ਮੁਖੀ ਰਾਮ ਰੱਲ 1141 ਵੋਟਾਂ, 9 ਤੋਂ ਆਮ ਆਦਮੀ ਪਾਰਟੀ ਦੇ ਉਮਦੀਵਾਰ ਗੁਰਬਖਸ਼ ਕੌਰ ਰੱਲ 514 ਵੋਟਾਂ, 10 ਤੋਂ ਆਮ ਆਦਮੀ ਪਾਰਟੀ ਦੇ ਉਮਦੀਵਾਰ ਜਸਪਾਲ ਚੇਚੀ 983 ਵੋਟਾਂ ਲੈ ਕੇ ਜੇਤੂ ਰਹੇ। ਇਸੇ ਤਰ੍ਹਾਂ ਵਾਰਡ ਨੰਬਰ 11 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਰਿੰਪੀ ਚੌਹਾਨ 707 ਵੋਟਾਂ, ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਸੰਦੀਪ ਚੇਚੀ 1106 ਵੋਟਾਂ, ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਜਤਿੰਦਰ ਕੌਰ 902 ਵੋਟਾਂ, ਵਾਰਡ ਨੰਬਰ 14 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਵਿੰਦਰ ਕੁਮਾਰ 1279 ਵੋਟਾਂ, ਵਾਰਡ ਨੰਬਰ 15 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੰਦਰਾਵਤੀ 1188 ਵੋਟਾਂ, ਵਾਰਡ ਨੰਬਰ 16 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਮਲਜੀਤ ਸਿੰਘ 885 ਵੋਟਾਂ, ਵਾਰਡ ਨੰਬਰ 17 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਪ੍ਰੀਤ ਕੌਰ 1050 ਵੋਟਾਂ, ਵਾਰਡ ਨੰਬਰ 18 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੁਮਾਰ ਸ਼ਿੰਦਾ 968 ਵੋਟਾਂ, ਵਾਰਡ ਨੰਬਰ 19 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਮੀਤ ਕੌਰ 923 ਵੋਟਾਂ, ਵਾਰਡ ਨੰਬਰ 20 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੰਤ ਰਾਏ 717 ਵੋਟਾਂ ਲੈ ਕੇ ਜੇਤੂ ਰਹੇ। ਇਸੇ ਤਰ੍ਹਾਂ ਵਾਰਡ ਨੰਬਰ 21 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਰਾਣੀ ਬੈਂਸ 822 ਵੋਟਾਂ, ਵਾਰਡ ਨੰਬਰ 22 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ 470 ਵੋਟਾਂ, ਵਾਰਡ ਨੰਬਰ 23 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬਲਜੀਤ ਕੌਰ 907 ਵੋਟਾਂ, ਵਾਰਡ ਨੰਬਰ 24 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬਲਵਿੰਦਰ ਕੌਰ 816 ਵੋਟਾਂ, ਵਾਰਡ ਨੰਬਰ 25 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਜੀਤ ਕੌਰ 795 ਵੋਟਾਂ, ਵਾਰਡ ਨੰਬਰ 26 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੇ ਕੁਮਾਰ 979 ਵੋਟਾਂ, ਵਾਰਡ ਨੰਬਰ 27 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਨਜੋਤ ਕੌਰ 627 ਵੋਟਾਂ, ਵਾਰਡ ਨੰਬਰ 28 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵਿੰਦਰ ਸਿੰਘ 991 ਵੋਟਾਂ, ਵਾਰਡ ਨੰਬਰ 29 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਰਜ ਰਾਣੀ 895 ਵੋਟਾਂ, ਵਾਰਡ ਨੰਬਰ 30 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਵਿੰਦਰ ਕੁਮਾਰ 896 ਵੋਟਾਂ ਲੈ ਕੇ ਜੇਤੂ ਰਹੇ। ਇਸੇ ਤਰ੍ਹਾਂ ਵਾਰਡ ਨੰਬਰ 31 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਨਵਜੋਤ ਕਟੋਚ 560 ਵੋਟਾਂ, ਵਾਰਡ ਨੰਬਰ 32 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਅਲਕਾ 487 ਵੋਟਾਂ, ਵਾਰਡ ਨੰਬਰ 33 ਤੋਂ ਆਜ਼ਾਦ ਉਮੀਦਵਾਰ ਰਣਜੀਤ ਚੌਧਰੀ 637 ਵੋਟਾਂ, ਵਾਰਡ ਨੰਬਰ 34 ਤੋਂ ਆਮ ਆਦਮੀ ਪਾਰਟੀ ਦੇ ਉਮੀਵਾਰ ਰਾਜੇਸ਼ਵਰ ਦਿਆਲ ਬੱਬੀ 921 ਵੋਟਾਂ, ਵਾਰਡ ਨੰਬਰ 35 ਤੋਂ ਆਮ ਆਦਮੀ ਪਾਰਟੀ ਦੀ ਉਮੀਦਾਰ ਹਰਪ੍ਰੀਤ ਕੌਰ 949 ਵੋਟਾਂ, ਵਾਰਡ ਨੰਬਰ 36 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਮੀਨਾ ਕੁਮਾਰੀ 765 ਵੋਟਾਂ, ਵਾਰਡ ਨੰਬਰ 37 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ 676 ਵੋਟਾਂ, ਵਾਰਡ ਨੰਬਰ 38 ਤੋਂ ਆਮ ਆਦਮੀ ਪਾਰਟੀ ਪਾਰਟੀ ਦੇ ਉਮੀਦਵਾਰ ਦਰਿਪਨ ਸੈਣੀ 709 ਵੋਟਾਂ, ਵਾਰਡ ਨੰਬਰ 39 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅੰਜਨਾ ਬਰਮੀ 598 ਵੋਟਾਂ , ਵਾਰਡ ਨੰਬਰ 40 ਤੋਂ ਆਜ਼ਾਦ ਉਮੀਦਵਾਰ ਜਗਵਿੰਦਰ ਸਿੰਘ 331 ਵੋਟਾਂ, ਵਾਰਡ ਨੰਬਰ 41 ਤੋਂ ਭਾਜਪਾ ਉਮੀਦਵਾਰ ਗਿਤਿਕਾ ਅਰੋੜਾ 765 ਵੋਟਾਂ , ਵਾਰਡ ਨੰਬਰ 42 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜਸਵਿੰਦਰ ਕੌਰ 654 ਵੋਟਾਂ, ਵਾਰਡ ਨੰਬਰ 43 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਲਮ ਰਾਣੀ 765 ਵੋਟਾਂ, ਵਾਰਡ ਨੰਬਰ 44 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਦੀਪ ਕੁਮਾਰ 710 ਵੋਟਾਂ, ਵਾਰਡ ਨੰਬਰ 45 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਤਨੀਸ਼ਾ ਸ਼ਰਮਾ 780 ਵੋਟਾਂ, ਵਾਰਡ ਨੰਬਰ 46 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੇ ਕੁਮਾਰ ਵਰਮਾ 920 ਵੋਟਾਂ, ਵਾਰਡ ਨੰਬਰ 47 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕਮਲੇਸ਼ ਰਾਣੀ 788 ਵੋਟਾਂ, ਵਾਰਡ ਨੰਬਰ 48 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੀਰਥ ਰਾਮ 632 ਵੋਟਾਂ, ਵਾਰਡ ਨੰਬਰ 49 ਤੋਂ ਭਾਜਪਾ ਦੇ ਉਮੀਦਵਾਰ ਕਮਲਜੀਤ 482 ਵੋਟਾਂ, ਵਾਰਡ ਨੰਬਰ 50 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਖਵਿੰਦਰ ਕੌਰ 579 ਵੋਟਾਂ ਲੈ ਕੇ ਜੇਤੂ ਰਹੇ।
Ad Position 22
No active advertisement
ਪਿਛਲੀ ਖ਼ਬਰ 4 ਵਜੇ ਤੱਕ ਕੁੱਲ 60.05 ਫ਼ੀਸਦੀ ਵੋਟਾਂ ਪੋਲ ਹੋਈਆਂ ਅਗਲੀ ਖ਼ਬਰ ਲਾਡੋਵਾਲ ਪੁਲਿਸ ਨੇ ਲਾਇਆ ਨੈਸ਼ਨਲ ਹਾਈਵੇਅ ’ਤੇ ਨਾਕਾ ਐਂਟਰੀ ਪੁਆਇੰਟ ਨੂੰ ਪੂਰੀ ਤਰ੍ਹਾਂ ਕੀਤਾ ਸੀਲ
Ad Position 24