ਹੁਸ਼ਿਆਰਪੁਰ, 10 ਜੁਲਾਈ (ਨਰਿੰਦਰ ਸਿੰਘ ਬੱਡਲਾ)- ਰੋਟਰੀ ਆਈ ਬੈਂਕ ਅਤੇ ਕੌਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਦੀ ਮੀਟਿੰਗ ਪ੍ਰਧਾਨ ਜੇ.ਬੀ. ਬਹਿਲ ਦੀ ਅਗਵਾਈ ਹੇਠ ਹੋਈ। ਇਸ ਮੌਕੇ ਲਾਇਨਜ਼ ਕਲੱਬ 321-ਡੀ ਦੇ ਸਾਬਕਾ ਡਿਸਟ੍ਰਿਕਟ ਗਵਰਨਰ ਲਾਇਨ ਹਰੀਸ਼ ਬੰਗਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸੰਜੀਵ ਅਰੋੜਾ ਨੇ ਰੋਟਰੀ ਆਈ ਬੈਂਕ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਸਥਾ ਪਿਛਲੇ ਕਈ ਸਾਲਾਂ ਤੋਂ ਨਿਸ਼ਕਾਮ ਭਾਵਨਾ ਨਾਲ ਕੌਰਨੀਆ ਟਰਾਂਸਪਲਾਂਟ, ਨੇਤਰਦਾਨ ਅਤੇ ਦੇਹਦਾਨ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਮੌਕੇ ਮੁੱਖ ਮਹਿਮਾਨ ਲਾਇਨ ਹਰੀਸ਼ ਬੰਗਾ ਨੇ ਕਿਹਾ ਕਿ ਰੋਟਰੀ ਆਈ ਬੈਂਕ ਨੇ ਹਜ਼ਾਰਾਂ ਲੋੜਵੰਦ ਲੋਕਾਂ ਦੀ ਜ਼ਿੰਦਗੀ ਵਿਚ ਨਵੀਂ ਰੌਸ਼ਨੀ ਲਿਆ ਕੇ ਮਨੁੱਖੀ ਸੇਵਾ ਦੀ ਮਿਸਾਲ ਕਾਇਮ ਕੀਤੀ ਹੈ। ਪ੍ਰਧਾਨ ਜੇ. ਬੀ. ਬਹਿਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਰੋਟਰੀ ਆਈ ਬੈਂਕ ਦਾ ਉਦੇਸ਼ ਕਿਸੇ ਵੀ ਆਰਥਿਕ ਤੌਰ ‘ਤੇ ਕਮਜ਼ੋਰ ਵਿਅਕਤੀ ਨੂੰ ਨਜ਼ਰ ਤੋਂ ਵਾਂਝਾ ਨਾ ਰਹਿਣ ਦੇਣਾ ਹੈ। ਇਸ ਮੌਕੇ ਲਾਇਨ ਹਰੀਸ਼ ਬੰਗਾ ਨੂੰ ਸੁਸਾਇਟੀ ਵਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਦਨ ਲਾਲ ਮਹਾਜਨ, ਦਵਿੰਦਰ ਅਰੋੜਾ, ਸ਼ਾਖਾ ਬੱਗਾ, ਅਸ਼ਵਨੀ ਕੁਮਾਰ ਦੱਤਾ, ਪ੍ਰੋ. ਦਲਜੀਤ ਸਿੰਘ, ਵਿਨੋਦ ਪਸਾਨ, ਰਜਿੰਦਰ ਮੋਦਗਿਲ, ਐਚ. ਕੇ. ਨਕੜਾ, ਕੁਲਦੇਵ ਰਾਜ ਅਰੋੜਾ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।