ਕੋਟਫ਼ਤੂਹੀ, 10 ਜੁਲਾਈ (ਅਟਵਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਫ਼ਤੂਹੀ ਵਿਖੇ ਪੜ੍ਹਦੇ ਵਿਦਿਆਰਥੀਆਂ ਲਈ ਠੰਢਾ ਪਾਣੀ ਪੀਣ ਲਈ ਅਸ਼ਵਨੀ ਦੱਤਾ ਰਿਜਨਲ ਮੈਨੇਜਰ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਪੰਜਾਬ ਗ੍ਰਾਮੀਣ ਬੈਂਕ ਕੋਟਫ਼ਤੂਹੀ ਦੇ ਮੈਨੇਜਰ ਹਰਮਨ ਸਿੰਘ ਅਤੇ ਸਟਾਫ਼ ਮੈਂਬਰਾਂ ਵਲੋਂ ਵਾਟਰ ਕੂਲਰ ਦਾਨ ਕੀਤਾ।ਇਸ ਮੌਕੇ ਬੈਂਕ ਮੈਨੇਜਰ ਹਰਮਨ ਸਿੰਘ ਅਤੇ ਸਟਾਫ਼ ਨੇ ਵਿਦਿਆਰਥੀਆਂ ਨੂੰ ਹੋਰ ਵਧੇਰੇ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਇੰਚਾਰਜ ਪਰਮਿੰਦਰ ਕੁਮਾਰ, ਲੋਨ ਅਫ਼ਸਰ ਵੰਸ਼ ਗੋਇਲ, ਕੈਸ਼ੀਅਰ ਨਿਤਿਨ ਕੁਮਾਰ, ਗੁਰਮੀਤ ਸਿੰਘ ਬਾਗਲਾ, ਕ੍ਰਿਪਾਲ ਸਿੰਘ, ਸੁਰੇਸ਼ ਕੁਮਾਰ, ਰਾਮ ਗੋਪਾਲ, ਬਲਦੇਵ ਸਿੰਘ, ਹਰਮਿੰਦਰ ਸਿੰਘ, ਸੁਖਮੀਨ ਕੌਰ, ਗੁਰਿੰਦਰ ਸਿੰਘ, ਮਨਿੰਦਰ ਕੁਮਾਰ, ਹਰਜਿੰਦਰ ਕੌਰ, ਰਿੰਕੂ ਸਿੰਘ, ਪਰਮਿੰਦਰ ਕੌਰ, ਸੁਖਬੀਰ ਸਿੰਘ, ਅਸ਼ਵਨੀ ਕੁਮਾਰ, ਗੁਰਵਿੰਦਰ ਸਿੰਘ, ਮਨਜਿੰਦਰ ਸਿੰਘ, ਅਮਰਜੀਤ ਕੌਰ, ਰੂਬੀ ਰਾਣੀ, ਜਗਦੀਪ ਕੌਰ, ਅਰਵਿੰਦਰ ਕੌਰ, ਜਸਪ੍ਰੀਤ ਕੌਰ, ਚਰਨਜੀਤ ਕੌਰ, ਰੂਬੀ ਰਾਣੀ, ਕੁਸ਼ੱਲਿਆ ਕੁਮਾਰੀ ਅਤੇ ਚਮਕੌਰ ਸਿੰਘ ਆਦਿ ਹਾਜ਼ਰ ਸਨ।