08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਫ਼ਿਲਮ ‘ਸਤਲੁਜ’ ਤੋਂ ਰੋਕ ਹਟਾਈ ਜਾਵੇ- ਅਟਵਾਲ

Ad Position 21
No active advertisement
ਅਜੀਤ ਡੈਸਕ 11-07-2026
ਬੀਣੇਵਾਲ, 10 ਜੁਲਾਈ (ਬੈਜ ਚੌਧਰੀ)- ਬੀਤ ਇਲਾਕੇ ਦੇ ਇਤਿਹਾਸਕ ਪਿੰਡ ਨੈਣਵਾਂ ਨਾਲ ਸਬੰਧਿਤ ਪ੍ਰਵਾਸੀ ਭਾਰਤੀ ਭਾਗ ਸਿੰਘ ਅਟਵਾਲ ਕੈਨੇਡਾ ਨੇ ਫ਼ੋਨ ’ਤੇ ਗੱਲ ਕਰਦਿਆਂ ਕਿਹਾ ਕਿ ਲੋਕਤੰਤਰ ਦੀ ਅਸਲ ਤਾਕਤ ਸੱਚ ਨੂੰ ਦਬਾਉਣ ਦੀ ਨਹੀਂ, ਸਗੋਂ ਉਸ ਦਾ ਸਾਹਮਣਾ ਕਰਨ ਨਾਲ ਹੁੰਦੀ ਹੈ। ਇਸੇ ਸਿਧਾਂਤਾਂ ਦੇ ਆਧਾਰ ’ਤੇ ਉਹ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਫ਼ਿਲਮ ਸਤਲੁਜ ਤੇ ਲੱਗੀ ਰੋਕ ਨੂੰ ਮੁੜ ਵਿਚਾਰ ਕਰਕੇ ਹਟਾਇਆ ਜਾਵੇ। ਅਟਵਾਲ ਨੇ ਫ਼ਿਲਮ ’ਤੇ ਲਗਾਈ ਪਾਬੰਦੀ ਵਾਰੇ ਕਿਹਾ ਕਿ ਇਤਿਹਾਸ ਨੂੰ ਦਬਾਉਣ ਨਾਲ ਇਤਿਹਾਸ ਬਦਲਦੇ ਨਹੀਂ। ਉਨ੍ਹਾਂ ਮੰਗ ਕੀਤੀ ਕਿ ਇਸ ਫ਼ਿਲਮ ’ਤੇ ਲਗਾਈ ਗਈ ਰੋਕ ਤੁਰੰਤ ਹਟਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸ਼ੁੱਧ ਵਾਤਾਵਰਨ ਹੀ ਸਰੀਰ ਨੂੰ ਨਿਰੋਗ ਰੱਖਦਾ ਹੈ- ਡਾ. ਸੁਨੀਲ ਸੱਭਰਵਾਲ ਅਗਲੀ ਖ਼ਬਰ ਧਮਾਈ ਸਕੂਲ ’ਚ ਵਿਦਿਆਰਥੀਆਂ ਨੂੰ ਐੱਸ.ਆਈ.ਆਰ. ਸੰਬੰਧੀ ਜਾਗਰੂਕ ਕੀਤਾ
Ad Position 24