ਖੁੱਡਾ, 19 ਜੁਲਾਈ (ਸਰਬਜੀਤ ਸਿੰਘ)- ਭਾਈ ਘਨੱਈਆ ਜੀ ਸੇਵਾ ਸਮਿਤੀ ਖੁੱਡਾ ਵੱਲੋਂ ਸਮਾਜ ਸੇਵੀ ਕਾਰਜਾਂ ਦੀ ਲੜੀ ਤਹਿਤ ਅਤੇ ਮਨੁੱਖਤਾ ਦੀ ਭਲਾਈ ਲਈ ਪਿੰਡ ਮੂਨਕਾ ਨਾਲ ਸੰਬੰਧਿਤ ਇੱਕ ਲੋੜਵੰਦ ਨੂੰ ਟਰਾਈ ਸਾਈਕਲ ਦਿੱਤਾ ਗਿਆ। ਸੇਵਾ ਸਮਿਤੀ ਤੇ ਮੁੱਖ ਪ੍ਰਬੰਧਕ ਸੇਵਾਦਾਰ ਜਸਵਿੰਦਰ ਸਿੰਘ ਜੀ.ਐਮ. ਰੇਲਵੇ ਵੱਲੋਂ ਹੋਰਨਾਂ ਸੇਵਾਦਾਰ ਮੈਂਬਰਾਂ ਦੀ ਹਾਜ਼ਰੀ ਵਿਚ ਇਹ ਟਰਾਈ ਸਾਈਕਲ ਭੇਟ ਕਰਦੇ ਹੋਏ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਹੋਰਨਾਂ ਕਾਰਜਾਂ ਸੰਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਜੀ.ਐਮ. ਰੇਲਵੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੇਵਾ ਸਮਤੀ ਵੱਲੋਂ ਸਰਕਾਰੀ ਪ੍ਰਾਇਮਰੀ ਦੀ ਬਿਹਤਰੀ ਵਾਸਤੇ ਪ੍ਰਿੰਟਰ ਵੀ ਸਕੂਲ ਨੂੰ ਦਿੱਤਾ ਗਿਆ ਹੈ। ਇਸ ਮੌਕੇ ਸਰਬੱਤ ਦਾ ਭਲਾ ਸੇਵਾ ਸੋਸਾਇਟੀ ਮੂਨਕਾਂ ਦੇ ਮੁੱਖ ਸੇਵਾਦਾਰ ਜਥੇਦਾਰ ਦਵਿੰਦਰ ਸਿੰਘ ਮੂਨਕ, ਸਰਪੰਚ ਮਨਵੀਰ ਸਿੰਘ, ਰੂਪ ਲਾਲ ਕਲਸੀਆਂ, ਸਮਾਜ ਸੇਵਕ ਅਮਰਜੀਤ ਕਲਸੀਆਂ ਤੇ ਪਰਦੀਪ ਸਿੰਘ ਨੇ ਭਾਈ ਘਨੱਈਆ ਜੀ ਸੇਵਾ ਸਮਿਤੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਦੱਸਿਆ ਕਿ ਇਸ ਸੋਸਾਇਟੀ ਵੱਲੋਂ ਹਰ ਸਾਲ ਹੀ ਵੱਡੇ ਪੱਧਰ ’ਤੇ ਮੁਫ਼ਤ ਮੈਗਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾਂਦਾ ਹੈ ਜੋ ਕਿ ਮਨੁੱਖਤਾ ਦੀ ਸੇਵਾ ਵਿਚ ਇੱਕ ਵੱਡਾ ਕਾਰਜ ਹੈ। ਇਸ ਸਮੇਂ ਹਾਜ਼ਰ ਸਮੂਹ ਸੇਵਾਦਾਰਾਂ ਨੇ ਦੱਸਿਆ ਕਿ ਸੋਸਾਇਟੀ ਦੇ ਸਹਿਯੋਗ ਨਾਲ ਵਾਤਾਵਰਨ ਦੀ ਸੇਵਾ ਸੰਭਾਲ ਦੇ ਮੱਦੇਨਜ਼ਰ ਵੱਖ-ਵੱਖ ਤਰ੍ਹਾਂ ਦੇ ਬੂਟੇ ਵੀ ਲਗਾਏ ਜਾਣਗੇ।
ਭਾਈ ਘਨੱਈਆ ਜੀ ਸੇਵਾ ਸਮਿਤੀ ਖੁੱਡਾ ਵਲੋਂ ਲੋੜਵੰਦ ਨੂੰ ਟਰਾਈ ਸਾਈਕਲ ਭੇਟ
ਅਜੀਤ ਡੈਸਕ
20-07-2026