ਹਰਿਆਣਾ, 21 ਜੁਲਾਈ (ਹਰਮੇਲ ਸਿੰਘ ਖੱਖ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ 70ਵੀਂਆਂ ਜ਼ੋਨਲ ਪੱਧਰ ਅੰਤਰ ਗਰੁੱਪ ਖੇਡਾਂ 2026-27 ਹਰਜਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਦੀਆਂ ਹਦਾਇਤਾਂ ਅਨੁਸਾਰ ਅਤੇ ਜਗਜੀਤ ਸਿੰਘ ਸਪੋਰਟਸ ਕੋਆਰਡੀਨੇਟਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹਰਿਆਣਾ ਜ਼ੋਨ ਵਿਚ ਜ਼ੋਨ ਪ੍ਰਧਾਨ ਅਮਰਦੀਪ ਸ਼ਰਮਾ, ਜ਼ੋਨ ਸਕੱਤਰ ਲੈਕ: ਹਰਵਿੰਦਰ ਸਿੰਘ ਤੇ ਜ਼ੋਨ ਵਿੱਤ ਸਕੱਤਰ ਡਾ. ਹਰਦੀਪ ਸਿੰਘ ਮਿਨਹਾਸ ਦੀ ਰਹਿਨੁਮਾਈ ਹੇਠ ਸਰਕਾਰੀ ਹਾਈ ਸਕੂਲ ਭੀਖੋਵਾਲ ਵਿਖੇ ਖੇਡਾਂ ਸ਼ੁਰੂ ਕਰਵਾਈਆਂ ਗਈਆਂ। ਖੇਡਾਂ ਦਾ ਉਦਘਾਟਨ ਸਰਬਜੀਤ ਕੌਰ ਹੈੱਡਮਿਸਟ੍ਰੈਸ ਸ.ਹ.ਸ ਭੀਖੋਵਾਲ ਅਤੇ ਕੁਲਵਿੰਦਰ ਸਿੰਘ ਹੈੱਡਮਾਸਟਰ ਸ. ਹ. ਸ. ਨੰਗਲ ਈਸ਼ਰ ਦੁਆਰਾ ਕੀਤਾ ਗਿਆ। ਖੇਡਾਂ ਦੇ ਨਤੀਜਿਆਂ ਵਜੋਂ ਨੈਸ਼ਨਲ ਸਟਾਈਲ ਕਬੱਡੀ ਅੰਡਰ-14 ਲੜਕੀਆਂ ਸ. ਸ. ਸ. ਸ. ਬਸੀ ਵਜੀਦ ਨੇ ਪਹਿਲਾ ਸਥਾਨ, ਸ. ਹ. ਸ. ਨੰਗਲ ਈਸ਼ਰ ਨੇ ਦੂਜਾ ਸਥਾਨ। ਅੰਡਰ-19 ਲੜਕੀਆਂ ਵਿਚ ਕੱਲਰ ਖ਼ਾਲਸਾ ਸੀ. ਸੈ. ਸਕੂਲ ਹਰਿਆਣਾ ਨੇ ਪਹਿਲਾ ਸਥਾਨ, ਸ. ਸ. ਸ. ਸ. ਖਡਿਆਲਾ ਸੈਣੀਆਂ ਨੇ ਦੂਜਾ ਸਥਾਨ ਹਾਸਲ ਕੀਤਾ। ਖੋ-ਖੋ ਖੇਡ ਵਿਚ ਅੰਡਰ19 ਲੜਕੀਆਂ ਬਾਬਾ ਮੰਝ ਸਕੂਲ ਹਰਿਆਣਾ ਨੇ ਡਿਪਸ ਸਕੂਲ ਹਰਿਆਣਾ ਨੂੰ ਹਰਾਇਆ। ਵਾਲੀਬਾਲ ਅੰਡਰ17 ਲੜਕੀਆਂ ਵਿਚ ਸ. ਸ. ਸ. ਸ. ਬਸੀ ਵਜੀਦ ਨੇ ਗੁਰੂ ਗੋਬਿੰਦ ਸਿੰਘ ਸਕੂਲ ਨੈਣੋਵਾਲ ਵੈਦ ਨੂੰ ਹਰਾ ਕੇ ਅਗਲੇ ਪੜਾਅ ਵਿਚ ਪ੍ਰਵੇਸ਼ ਕੀਤਾ। ਜ਼ੋਨਲ ਖੇਡਾਂ ਨੂੰ ਸਫਲ ਢੰਗ ਨਾਲ ਚਲਾਉਣ ਲਈ ਸੁਮਿਤ ਚੌਹਾਨ, ਅਮਿਤ ਸ਼ਰਮਾ, ਤੇਜਵਿੰਦਰ ਸਿੰਘ ਥਿਆੜਾ, ਕੁਲਵੰਤ ਸਿੰਘ, ਸਰਬਜੀਤ ਸਿੰਘ, ਉਂਕਾਰ ਸਿੰਘ, ਗੁਰਵਿੰਦਰ ਸਿੰਘ, ਗੌਹਰ ਸਿੰਘ, ਤਜਿੰਦਰ ਸਿੰਘ, ਕਮਲਜੀਤ ਕੌਰ, ਬਲਵੀਰ ਕੌਰ, ਪਰਮਿੰਦਰ ਕੌਰ, ਗੁਰਦੇਵ ਕੌਰ ਨੇ ਅਹਿਮ ਯੋਗਦਾਨ ਦਿੱਤਾ ਗਿਆ।
ਭੀਖੋਵਾਲ ਸਕੂਲ ’ਚ ਜ਼ੋਨ ਹਰਿਆਣਾ ਦੀਆਂ ਸਕੂਲ ਖੇਡਾਂ ਸ਼ੁਰੂ ਹੋਈਆਂ
ਅਜੀਤ ਡੈਸਕ
22-07-2026