ਕੋਟਫ਼ਤੂਹੀ, 21 ਜੁਲਾਈ (ਅਵਤਾਰ ਸਿੰਘ ਅਟਵਾਲ)-ਕੋਟਫ਼ਤੂਹੀ ਦੇ ਆਸ-ਪਾਸ ਇਲਾਕੇ ‘ਚ ਸੜਕਾਂ ਤੇ ਹੋਰ ਥਾਵਾਂ ‘ਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਵਿਚ ਲੋਕ ਘਰਾਂ ਦੀ ਰਹਿੰਦ ਖੂੰਹਦ ਪਾ ਕੇ ਸੜਕਾਂ ਦੇ ਕਿਨਾਰੇ ਸੁੱਟ ਰਹੇ ਹਨ, ਜਿਸ ਨਾਲ ਲੱਗੇ ਗੰਦਗੀ ਦੇ ਢੇਰ ਬਰਸਾਤ ਦੇ ਮੌਸਮ ਵਿਚ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ, ਉੱਥੇ ਇਸ ਵੱਲ ਕੋਈ ਵੀ ਪੰਜਾਬ ਪ੍ਰਦੂਸ਼ਣ ਕੰਟਰੋਲ ਦੇ ਅਧਿਕਾਰੀ ਕੀ ਆਮ ਅਧਿਕਾਰੀ ਵੀ ਗੋਰ ਕਰਨ ਦੀ ਲੋੜ ਨਹੀਂ ਸਮਝਦਾ, ਬਿਸਤ ਦੁਆਬ ਨਹਿਰ ਵਾਲੀ ਗੜ੍ਹਸ਼ੰਕਰ ਨੂੰ ਜਾਣ ਵਾਲੀ ਮੁੱਖ ਸੜਕ ਉੱਪਰ, ਪੁਲਿਸ ਚੌਕੀ ਤੋਂ ਸਤਿਸੰਗ ਘਰ ਨੂੰ ਜਾਣ ਵਾਲੀ ਸੜਕ ਤੇ ਹੋਰ ਆਸ-ਪਾਸ ਪਿੰਡਾਂ ਵਿਚ ਕਈ ਸਥਾਨਾਂ ਉੱਪਰ ਦੁਕਾਨਾਂ ਵਾਲਿਆ, ਸਬਜ਼ੀ ਮੰਡੀ ਵਾਲਿਆ ਤੇ ਘਰਾਂ ਦੇ ਕਚਰੇ ਦੀ ਰਹਿੰਦ ਖੂੰਹਦ ਪਲਾਸਟਿਕ ਦੇ ਲਿਫ਼ਾਫ਼ਿਆਂ ਵਿਚ ਪਾ ਕੇ ਸੁੱਟ ਕੇ ਲੋਕਾਂ ਨੇ ਗੰਦਗੀ ਦੇ ਢੇਰ ਲਗਾਏ ਹੋਏ ਹਨ, ਜਿਸ ਨੂੰ ਇੱਥੋਂ ਚੁਕਾਉਣ ਦਾ ਕੋਈ ਵੀ ਪ੍ਰਬੰਧ ਵੀ ਢੁੱਕਵਾਂ ਪ੍ਰਬੰਧ ਨਹੀ, ਫਿਰ ਵੀ ਸਥਾਨਕ ਲੋਕ ਬਿਨਾ ਕਿਸੇ ਝਿਜਕ ਦੇ ਸੜਕਾਂ ਦੇ ਕੰਢਿਆਂ ਤੇ ਹੋਰ ਥਾਵਾਂ ‘ਤੇ ਸ਼ਰੇਆਮ ਕੂੜਾ ਕਰਕਟ ਸੁੱਟ ਰਹੇ ਹਨ, ਇਹ ਕੂੜੇ ਦੇ ਢੇਰ ਬਦਬੂ ਮਾਰਦੇ ਦਿਨੋ-ਦਿਨ ਵੱਡੇ ਢੇਰਾਂ ਦਾ ਰੂਪ ਧਾਰਨ ਕਰ ਰਹੇ ਹਨ, ਜਿਨ੍ਹਾਂ ਕੋਲੋਂ ਲੰਘਣਾ ਵੀ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ, ਕਿ, ਇੰਨਾ ਪਲਾਸਟਿਕ ਦੇ ਲਿਫ਼ਾਫ਼ਿਆਂ ਵਿਚ ਸੜ ਰਹੇ ਕੂੜੇ ਦੇ ਢੇਰਾਂ ਨੂੰ ਚੁੱਕ ਕਿ ਕਿਸੇ ਢੁਕਵੇਂ ਸਥਾਨ ਉੱਪਰ ਡੰਪ ਕੀਤਾ ਜਾਵੇ।
ਕੂੜੇ ਕਰਕਟ ਦੇ ਲੱਗੇ ਢੇਰਾਂ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ
ਅਜੀਤ ਡੈਸਕ
22-07-2026